‘ਯੰਤਮਾ’ ਗੀਤ ’ਚ ਸਲਮਾਨ ਦਾ ਡਾਂਸ ਦੇਖ ਨਾਰਾਜ਼ ਹੋਏ ਸਾਊਥ ਪ੍ਰਸ਼ੰਸਕ, ਦੱਸਿਆ ਅਸ਼ਲੀਲ

Monday, Apr 10, 2023 - 02:23 PM (IST)

‘ਯੰਤਮਾ’ ਗੀਤ ’ਚ ਸਲਮਾਨ ਦਾ ਡਾਂਸ ਦੇਖ ਨਾਰਾਜ਼ ਹੋਏ ਸਾਊਥ ਪ੍ਰਸ਼ੰਸਕ, ਦੱਸਿਆ ਅਸ਼ਲੀਲ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਜਲਦ ਹੀ ਆਪਣੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਲੈ ਕੇ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟਰੇਲਰ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੌਰਾਨ ਨਿਰਮਾਤਾ ਗੀਤਾਂ ਨੂੰ ਰਿਲੀਜ਼ ਕਰਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਰਹੇ ਹਨ ਪਰ ਫ਼ਿਲਮ ਦੇ ਨਵੇਂ ਗੀਤ ‘ਯੰਤਮਾ’ ਨੇ ਦੱਖਣ ਦੇ ਪ੍ਰਸ਼ੰਸਕਾਂ ਨੂੰ ਨਾਰਾਜ਼ ਕੀਤਾ ਹੈ। ਕਾਰਨ ਹੈ ਗੀਤ ’ਚ ‘ਵੇਸ਼ਤੀ’ ਨਾਲ ਕੀਤਾ ਡਾਂਸ ਸਟੈੱਪ।

ਗੀਤ ‘ਯੰਤਮਾ’ ’ਚ ਸਲਮਾਨ ਖ਼ਾਨ ਨੂੰ ਇਕ ਰਵਾਇਤੀ ਤੇਲਗੂ ਪਹਿਰਾਵੇ ’ਚ ਦੇਖਿਆ ਜਾ ਸਕਦਾ ਹੈ। ਉਸ ਨੇ ਪੀਲੀ ਕਮੀਜ਼ ਦੇ ਨਾਲ ਕਰੀਮ ਰੰਗ ਦੀ ਵੇਸ਼ਤੀ (ਦੱਖਣੀ ਭਾਰਤੀ ਧੋਤੀ) ਪਹਿਨੀ ਹੋਈ ਹੈ। ਗੀਤ ’ਚ ਉਹ ਸੁਪਰਸਟਾਰ ਵੈਂਕਟੇਸ਼ ਤੇ ਰਾਮ ਚਰਨ ਨਾਲ ਜ਼ਬਰਦਸਤ ਡਾਂਸ ਕਰ ਰਹੀ ਹੈ। ਗੀਤ ਦੇ ਅਖੀਰ ਤੱਕ ਸਾਰੇ ਸਿਤਾਰੇ ਆਪਣੀ ਵੇਸ਼ਤੀ ਚੁੱਕਦੇ ਹੋਏ ਤੇ ਇਕ ਸਟੈੱਪ ਕਰਦੇ ਨਜ਼ਰ ਆ ਰਹੇ ਹਨ। ਇਸ ਕਦਮ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਇਕ ਵਰਗ ਭੜਕ ਗਿਆ।

ਸੋਸ਼ਲ ਮੀਡੀਆ ’ਤੇ ਇਸ ਕਦਮ ਨੂੰ ਅਸ਼ਲੀਲ, ਅਪਮਾਨਜਨਕ ਤੇ ਭੱਦਾ ਕਿਹਾ ਜਾ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਇਹ ਕਿਸ ਤਰ੍ਹਾਂ ਦਾ ਕਦਮ ਹੈ ਤੇ ਬਾਲੀਵੁੱਡ ’ਚ ਵੇਸ਼ਤੀ ਨੂੰ ਲੁੰਗੀ ਕਿਉਂ ਮੰਨਿਆ ਜਾ ਰਿਹਾ ਹੈ। ਮਸ਼ਹੂਰ ਤਾਮਿਲ ਆਲੋਚਕ ਪ੍ਰਸ਼ਾਂਤ ਰੰਗਾਸਵਾਮੀ ਤੇ ਸਾਬਕਾ ਕ੍ਰਿਕਟਰ ਲਕਸ਼ਮਣ ਸ਼ਿਵਰਾਮਕ੍ਰਿਸ਼ਨਨ ਨੇ ਵੀ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਦੱਖਣ ਭਾਰਤੀ ਸੱਭਿਆਚਾਰ ਦਾ ਅਪਮਾਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਿਟੀ ਜ਼ਿੰਟਾ ਮੁੰਬਈ ’ਚ ਹੋਈ ਪ੍ਰੇਸ਼ਾਨ, ਸਾਂਝੀਆਂ ਕੀਤੀਆਂ 2 ਘਟਨਾਵਾਂ

ਸਾਬਕਾ ਕ੍ਰਿਕਟਰ ਨੇ ਆਪਣੇ ਟਵੀਟ ’ਚ ਲਿਖਿਆ, ‘‘ਇਹ ਬਿਲਕੁਲ ਬਕਵਾਸ ਹੈ ਤੇ ਸਾਡੀ ਦੱਖਣੀ ਭਾਰਤੀ ਸੰਸਕ੍ਰਿਤੀ ਦਾ ਅਪਮਾਨ ਹੈ। ਇਹ ਲੂੰਗੀ ਨਹੀਂ ਹੈ, ਇਹ ਧੋਤੀ ਹੈ। ਇਕ ਕਲਾਸਿਕ ਪਹਿਰਾਵੇ ਨੂੰ ਅਜਿਹੇ ਹਾਸੋਹੀਣੇ ਢੰਗ ਨਾਲ ਦਿਖਾਇਆ ਜਾ ਰਿਹਾ ਹੈ।’’ ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ’ਚ CBFC ਨੂੰ ਫ਼ਿਲਮ ਦੇ ਨਿਰਮਾਤਾਵਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ। ਨਾਲ ਹੀ ਕਿਹਾ ਕਿ ਅਦਾਕਾਰਾਂ ਨੂੰ ਮੰਦਰ ’ਚ ਜੁੱਤੀਆਂ ਪਾ ਕੇ ਨੱਚਦੇ ਦੇਖਿਆ ਜਾ ਸਕਦਾ ਹੈ, ਜੋ ਕਿ ਗਲਤ ਹੈ।

ਆਲੋਚਕ ਪ੍ਰਸ਼ਾਂਤ ਨੇ ਆਪਣੇ ਟਵੀਟ ’ਚ ਲਿਖਿਆ, ‘‘ਇਹ ਕਿਹੜਾ ਸਟੈੱਪ ਹੈ? ਇਹ ਲੋਕ ਵੈਸ਼ਤੀ ਨੂੰ ਲੂੰਗੀ ਕਹਿ ਰਹੇ ਹਨ। ਫਿਰ ਇਸ ’ਚ ਹੱਥ ਪਾ ਕੇ ਉਹ ਇਕ ਅਜੀਬ ਡਾਂਸ ਮੂਵ ਕਰ ਰਿਹਾ ਹੈ। ਬਿਲਕੁਲ ਬੇਕਾਰ।’’ ਪ੍ਰਸ਼ਾਂਤ ਦੀ ਗੱਲ ਨਾਲ ਸਹਿਮਤ ਹੁੰਦਿਆਂ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਤੁਸੀਂ ਸਹੀ ਹੋ ਭਰਾ ਪਰ ਜੇ ਅਸੀਂ ਉਨ੍ਹਾਂ ਨੂੰ ਕਹੀਏ ਤਾਂ ਉਹ ਕਹਿਣਗੇ ਕਿ ਅਸੀਂ ਦੱਖਣ ’ਚ ਲੂੰਗੀ ਕਲਚਰ ਨੂੰ ਵਿਗਾੜ ਦਿੱਤਾ ਹੈ।’’

ਇਕ ਹੋਰ ਨੇ ਲਿਖਿਆ, ‘‘ਕੋਈ ਬਾਲੀਵੁੱਡ ਲੋਕਾਂ ਨੂੰ ਦੱਸੇ ਕਿ ਵੇਸ਼ਤੀ ਤੇ ਲੂੰਗੀ ਵੱਖ-ਵੱਖ ਹਨ। ਵੈਸ਼ਤੀ ਇਕ ਰਵਾਇਤੀ ਪਹਿਰਾਵਾ ਹੈ। ਇਸ ਨੂੰ ਪਹਿਨ ਕੇ ਕਿਸੇ ਨੂੰ ਇਸ ਤਰ੍ਹਾਂ ਦੇ ਅਸ਼ਲੀਲ ਡਾਂਸ ਕਰਦਿਆਂ ਦੇਖਣਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ‘‘ਬਾਲੀਵੁੱਡ ਤੇਲਗੂ ਪ੍ਰਸਿੱਧੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਨਹੀਂ ਪਤਾ ਕਿ ਤੇਲਗੂ ਲੋਕ ਮਦਰੱਸੇ ਨਹੀਂ ਹਨ। ਇਹ ਅਣਗਹਿਲੀ ਬਹੁਤ ਮਾੜੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News