ਸਾਊਥ ਦੀ ਇਸ ਖ਼ੂਬਸੂਰਤ ਬਾਲਾ ਨੂੰ ਸਲਮਾਨ ਖ਼ਾਨ ਬਾਲੀਵੁੱਡ ’ਚ ‘ਅੰਤਿਮ’ ਨਾਲ ਕਰਨਗੇ ਲਾਂਚ

Monday, Jan 25, 2021 - 09:45 AM (IST)

ਸਾਊਥ ਦੀ ਇਸ ਖ਼ੂਬਸੂਰਤ ਬਾਲਾ ਨੂੰ ਸਲਮਾਨ ਖ਼ਾਨ ਬਾਲੀਵੁੱਡ ’ਚ ‘ਅੰਤਿਮ’ ਨਾਲ ਕਰਨਗੇ ਲਾਂਚ

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਅੰਤਿਮ ਦਿ ਫਾਈਨਲ ਟਰੂਥ’ ਨੂੰ ਲੈ ਕੇ ਕਾਫ਼ੀ ਸੁਰਖੀਆਂ ’ਚ ਛਾਏ ਹੋਏ ਹਨ। ਇਸ ਫ਼ਿਲਮ ’ਚ ਸਲਮਾਨ ਖ਼ਾਨ ਸਿੱਖ ਪੁਲਸ ਅਧਿਕਾਰੀ ਦੇ ਕਿਰਦਾਰ ’ਚ ਨਜ਼ਰ ਆਉਣਗੇ। ਸਲਮਾਨ ਖ਼ਾਨ ਦਾ ਟਰਬਨ ਲੁੱਕ ਵੀ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ। ਆਏ ਦਿਨ ਸਲਮਾਨ ਖ਼ਾਨ ਆਪਣੀ ਇਸ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੇ ਹਨ।

PunjabKesari

ਆਯੂਸ਼ ਸ਼ਰਮਾ ਸਲਮਾਨ ਖ਼ਾਨ ਨਾਲ ‘ਅੰਤਿਮ ਦਿ ਫਾਈਨਲ ਟਰੂਥ’ ’ਚ ਨਜ਼ਰ ਆਉਣ ਵਾਲੇ ਹਨ। ਖ਼ਬਰਾਂ ਇਹ ਹਨ ਕਿ ਸਲਮਾਨ ਖ਼ਾਨ ਨੂੰ ਇਸ ਫ਼ਿਲਮ ਦੀ ਹੀਰੋਇਨ ਵੀ ਮਿਲ ਗਈ ਹੈ। ਸਾਊਥ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਪ੍ਰਗਿਆ ਜੈਸਵਾਲ ਫ਼ਿਲਮ ‘ਅੰਤਿਮ ਦਿ ਫਾਈਨਲ ਟਰੂਥ’ ਨਾਲ ਬਾਲੀਵੁੱਡ ’ਚ ਆਪਣਾ ਡੈਬਿਊ ਕਰਨ ਜਾ ਰਹੀ ਹੈ।

PunjabKesari
ਪ੍ਰਗਿਆ ‘ਅੰਤਿਮ ਦਿ ਫਾਈਨਲ ਟਰੂਥ’ ’ਚ ਸਲਮਾਨ ਖ਼ਾਨ ਦੇ ਆਪੋਜ਼ਿਟ ਨਜ਼ਰ ਆਵੇਗੀ। ਰਿਪੋਰਟਸ ਮੁਤਾਬਕ, ਪ੍ਰਗਿਆ ਨੇ ਫ਼ਿਲਮ ਦਾ ਸ਼ੂਟ ਵੀ ਸ਼ੁਰੂ ਕਰ ਦਿੱਤਾ ਹੈ। ਫ਼ਿਲਮ ‘ਅੰਤਿਮ ਦਿ ਫਾਈਨਲ ਟਰੂਥ’ ਦਾ ਨਿਰਦੇਸ਼ਨ ਮਹੇਸ਼ ਮੰਜਰੇਕਰ ਵਲੋਂ ਕੀਤਾ ਜਾ ਰਿਹਾ ਹੈ। ਸਲਮਾਨ ਖ਼ਾਨ ਇਸ ਫ਼ਿਲਮ ਨੂੰ ਇਸ ਸਾਲ ਰਿਲੀਜ਼ ਕਰ ਸਕਦੇ ਹਨ। 

 
 
 
 
 
 
 
 
 
 
 
 
 
 
 
 

A post shared by Salman Khan (@beingsalmankhan)

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News