ਸੋਫੀਆ ਹਯਾਤ ਨੇ ‘ਬਿਗ ਬੌਸ’ ਲਈ ਕਰਨ ਜੌਹਰ ਨੂੰ ਦੱਸਿਆ ਪਰਫੈਕਟ, ਸਲਮਾਨ ਖ਼ਾਨ ਨੂੰ ਲੈ ਕੇ ਆਖੀ ਇਹ ਗੱਲ
Thursday, Aug 12, 2021 - 01:01 PM (IST)
ਮੁੰਬਈ: ਅਦਾਕਾਰਾ ਸੋਫੀਆ ਹਯਾਤ ਅਕਸਰ ਕਿਸੇ ਨਾ ਕਿਸੇ ਕਾਰਨ ਨੂੰ ਲੈ ਚਰਚਾ ’ਚ ਰਹਿੰਦੀ ਹੈ। ਹੁਣ ਹਾਲ ਹੀ ’ਚ ਸਲਮਾਨ ਖ਼ਾਨ ਅਤੇ ਕਰਨ ਜੌਹਰ ਨੂੰ ਲੈ ਕੇ ਦਿੱਤੇ ਬਿਆਨ ਨੂੰ ਲੈ ਕੇ ਸੋਫੀਆ ਸੁਰਖੀਆਂ ’ਚ ਆਈ ਹੈ। ‘ਬਿਗ ਬੌਸ’ ਦੇ 7ਵੇਂ ਸੀਜ਼ਨ ’ਚ ਮੁਕਾਬਲੇਬਾਜ਼ ਦੇ ਤੌਰ ’ਤੇ ਨਜ਼ਰ ਆ ਚੁੱਕੀ ਸੋਫੀਆ ਦਾ ਕਹਿਣਾ ਹੈ ਕਿ ਹੁਣ ਭਾਈਜਾਨ ਨੂੰ ‘ਬਿਗ ਬੌਸ’ ਦੇ ਹੋਸਟ ਤੋਂ ਰਿਟਾਇਰ ਹੋ ਜਾਣਾ ਚਾਹੀਦਾ। ਉਨ੍ਹਾਂ ਮੁਤਾਬਕ ਸਲਮਾਨ ਖ਼ਾਨ ਸ਼ੋਅ ਨੂੰ ਹੋਸਟ ਕਰਦੇ ਹੋਏ ਓਵਰ ਰਿਐਕਟ ਕਰਦੇ ਹਨ।
ਸੋਫੀਆ ਮੁਤਾਬਕ ਕਰਨ ਜੌਹਰ ਬਿਗ ਬੌਸ ਲਈ ਸਭ ਤੋਂ ਪਰਫੈਕਟ ਹਨ। ਉਨ੍ਹਾਂ ਦੀ ਤਰਫਦਾਰੀ ਕਰਦੇ ਹੋਏ ਸੋਫੀਆ ਨੇ ਕਿਹਾ ਕਿ ਕਰਨ ਜੌਹਰ ਨੂੰ ਬਿਗ ਬੌਸ ਨੂੰ ਹੋਸਟ ਕਰਦੇ ਹੋਏ ਦੇਖਣਾ ਕਾਫੀ ਦਿਲਚਸਪ ਰਹੇਗਾ। ਕਰਨ ਨੂੰ ਇਹ ਪਤਾ ਹੈ ਕਿ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਖ਼ੁਦ ਨੂੰ ਕਿੰਝ ਪ੍ਰੈਜੇਂਟ ਕਰਨਾ ਹੈ। ਹੋਸਟਿੰਗ ’ਚ ਕਰਨ ਅਤੇ ਸਲਮਾਨ ਖ਼ਾਨ ਦੀ ਕੋਈ ਤੁਲਨਾ ਨਹੀਂ ਹੈ।
ਸੋਫੀਆ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਇੰਨੇ ਮਜ਼ਬੂਤ ਨਹੀਂ ਰਹੇ, ਜਿਨੇ ਪਹਿਲੇ ਦਿਖਦੇ ਸਨ। ਉਹ ਸ਼ੋਅ ’ਚ ਅਕਸਰ ਓਵਰ ਰਿਐਕਟ ਕਰਦੇ ਨਜ਼ਰ ਆਉਂਦੇ ਹਨ।
ਸੋਫੀਆ ਨੇ ਅੱਗੇ ਕਿਹਾ ਕਿ ਜੇਕਰ ਕਰਨ ਇਸ ਸ਼ੋਅ ਦੇ ਹੋਸਟ ਬਣਦੇ ਹਨ ਤਾਂ ਮੈਂ ਦੁਬਾਰਾ ਸ਼ੋਅ ਦਾ ਹਿੱਸਾ ਬਣਨਾ ਪਸੰਦ ਕਰਾਂਗੀ। ਜੇਕਰ ਸਲਮਾਨ ਖ਼ਾਨ ਇਸ ਸ਼ੋਅ ਨੂੰ ਹੋਸਟ ਕਰਦੇ ਰਹਿਣਗੇ, ਤਾਂ ਉਹ ਇਸ ਸ਼ੋਅ ਦਾ ਹਿੱਸਾ ਕਦੇ ਵੀ ਬਣਨਾ ਪਸੰਦ ਨਹੀਂ ਕਰੇਗੀ।
ਸੋਫੀਆ ਨੇ ਕਿਹਾ ਕਿ ‘ਮੈਂ ਹਮੇਸ਼ਾ ਆਪਣੇ ਖਾਲੀ ਸਮੇਂ ’ਚ ਆਪਣੇ ਬਿਗ ਬੌਸ ਦੇ ਐਪੀਸੋਡ ਨੂੰ ਦੇਖਦੀ ਹਾਂ’।
ਦੱਸ ਦੇਈਏ ਕਿ ਸੋਫੀਆ ਸਾਲ 2013 ’ਚ ਬਿਗ ਬੌਸ ਸੀਜ਼ਨ ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ। ਸ਼ੋਅ ’ਚ ਅਦਾਕਾਰਾ ਆਪਸੀ ਅਪੀਯਰੈਂਸ ਨੂੰ ਲੈ ਕੇ ਕਾਫ਼ੀ ਮਸ਼ਹੂਰ ਹੋਈ ਸੀ। ‘ਬਿਗ ਬੌਸ’ ਤੋਂ ਇਲਾਵਾ ਸੋਫੀਆ ਹੋਰ ਕਈ ਰਿਐਲਟੀ ਸ਼ੋਅ ’ਚ ਨਜ਼ਰ ਆ ਚੁੱਕੀ ਹੈ। ਉਹ ਸੁਪਰਹੁੱਡ ਅਤੇ ਕਾਮੇਟੀ ਨਾਈਟਸ ਬਚਾਓ’ ਜਾ ਹਿੱਸਾ ਰਹਿ ਚੁੱਕੀ ਹੈ।