ਪੰਜਾਬ ’ਚ ਨਸ਼ੇ ਖ਼ਿਲਾਫ਼ ਸੋਨੂੰ ਸੂਦ ਨੇ ਸ਼ੁਰੂ ਕੀਤਾ ਨਵਾਂ ਮਿਸ਼ਨ

10/04/2021 2:04:42 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਇਕ ਫ਼ਿਲਮ ਅਦਾਕਾਰ ਨੇ ‘ਉੜਤਾ ਪੰਜਾਬ’ ਫ਼ਿਲਮ ’ਚ ਪੰਜਾਬ ’ਚ ਵੱਧ ਰਹੀ ਨਸ਼ਾਖੋਰੀ ਦੇ ਕਲੰਕ ਨੂੰ ਉਜਾਗਰ ਕੀਤਾ ਸੀ, ਜਿਸ ਦੇ ਨਾਲ ਪੰਜਾਬ ਨੂੰ ਪੂਰੇ ਦੇਸ਼ ’ਚ ਕਾਫੀ ਕੁਝ ਝੱਲਣਾ ਪਿਆ ਪਰ ਹੁਣ ਇਸ ਕੌੜੇ ਸੱਚ ਨੂੰ ਬੀਤਿਆ ਕੱਲ ਦੱਸ ਕੇ ਸੁਨਹਿਰੀ ਭਵਿੱਖ ’ਚ ਲਿਜਾਣ ਲਈ ਪੰਜਾਬ ਦੇ ਪੁੱਤਰ ਸੋਨੂੰ ਸੂਦ ਨੇ ਇਕ ਨਵੇਂ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ, ਜਿਸ ਨੇ ਕੋਰੋਨਾ ਕਾਲ ’ਚ ਇਨਸਾਨੀਅਤ ਪ੍ਰਤੀ ਆਪਣੀ ਸੇਵਾ ਨਾਲ ਨਾ ਸਿਰਫ ਪੰਜਾਬੀਆਂ ਦਾ, ਸਗੋਂ ਪੂਰੇ ਦੇਸ਼ ਦੇ ਲੋਕਾਂ ਦਾ ਦਿਲ ਜਿੱਤਿਆ ਸੀ।

ਇਹ ਖ਼ਬਰ ਵੀ ਪੜ੍ਹੋ : 4 ਸਾਲਾਂ ਤੋਂ ਸ਼ਾਹਰੁਖ਼ ਦਾ ਪੁੱਤਰ ਲੈ ਰਿਹਾ ਡਰੱਗਸ, ਦੂਜੇ ਦੇਸ਼ਾਂ ’ਚ ਵੀ ਕਰ ਚੁੱਕੈ ਸੇਵਨ

ਸੋਨੂੰ ਸੂਦ ਨੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਨਸ਼ਾਖੋਰੀ ਦੇ ਖ਼ਿਲਾਫ਼ ‘ਦੇਸ਼ ਕੇ ਲੀਏ’ ਨਾਂ ਦਾ ਇਕ ਨਵਾਂ ਪਲੇਟਫਾਰਮ ਤਿਆਰ ਕੀਤਾ ਹੈ। ਇਸ ਰਾਹੀਂ ਉਹ ‘ਉੜਤਾ ਪੰਜਾਬ’ ਦਾ ਕਲੰਕ ਮਿਟਾ ਕੇ ‘ਉਠਤਾ ਪੰਜਾਬ’ ਦਾ ਸੁਪਨਾ ਪੂਰਾ ਕਰਨਗੇ ਤੇ ਪੰਜਾਬ ’ਚ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਗੇ। ‘ਸੋਨੂੰ ਸੂਦ ਚੈਰਿਟੀ’ ਤੇ ਫ਼ਾਜ਼ਿਲਕਾ ਦੇ ਬੇਟੇ ਕਰਨ ਗਿਲਹੋਤਰਾ ਵਲੋਂ ਚਲਾਈ ਜਾ ਰਹੀ ‘ਕਰਨ ਗਿਲਹੋਤਰਾ ਫਾਊਂਡੇਸ਼ਨ’ ਵਲੋਂ ਤਿਆਰ ਕੀਤੇ ਨਵੇਂ ਪਲੇਟਫਾਰਮ ਬਾਰੇ ਖ਼ੁਦ ਸੋਨੂੰ ਸੂਦ ਨੇ ਇਕ ਵੀਡੀਓ ਜਾਰੀ ਕੀਤੀ ਹੈ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਉਨ੍ਹਾਂ ਦੱਸਿਆ ਹੈ ਕਿ ਇਹ ਇਕ ਅੰਦੋਲਨ ਹੈ, ਜਿਸ ਦਾ ਉਦੇਸ਼ ਵੱਡੇ ਪੱਧਰ ’ਤੇ ਸਮਾਜ ਤੇ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਨੂੰ ਡਰੱਗਸ ਛੱਡਣ ਲਈ ਉਤਸ਼ਾਹਿਤ ਕਰਨਾ ਹੈ। ਇਸ ਅੰਦੋਲਨ ਦਾ ਉਦੇਸ਼ 15 ਅਗਸਤ, 2022 ਤਕ ਭਾਰਤ ਨੂੰ ਨਸ਼ਾਮੁਕਤ ਰਾਸ਼ਟਰ ਬਣਾਉਣ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਉਠਾਉਣ ਲਈ ਜ਼ਿੰਦਗੀ ਦੇ ਸਾਰੇ ਖੇਤਰਾਂ ਤੋਂ ਭਾਰਤੀਆਂ ਨੂੰ ਇਕੱਠਾ ਕਰਨਾ ਹੈ। ਸੋਨੂੰ ਸੂਦ ਪੰਜਾਬ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੇ ਸਭ ਤੋਂ ਮਹੱਤਵਪੂਰਨ ਡਰੱਗਸ ਰੋਕਥਾਮ ਅੰਦੋਲਨ ਦੀ ਅਗਵਾਈ ਕਰਨਗੇ।

ਸੋਨੂੰ ਨੇ ਆਪਣੇ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ’ਚ ਉਨ੍ਹਾਂ ਦੱਸਿਆ ਹੈ ਕਿ ਕਿਹੜੇ ਤਰੀਕਿਆਂ ਰਾਹੀਂ ਲੋਕ ਇਸ ਅੰਦੋਲਨ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੇਸ਼ ਨੇ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਤੇ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਹੈ। ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ ਕਈ ਪਰਿਵਾਰਾਂ ਨੂੰ ਦੇਖਿਆ ਹੈ, ਜਿਨ੍ਹਾਂ ਨੇ ਨਸ਼ੇ ਕਾਰਨ ਆਪਣਿਆਂ ਨੂੰ ਗਵਾਇਆ ਹੈ। ਇਹ ਇਕ ਤਰ੍ਹਾਂ ਦੀ ਸਮੱਸਿਆ ਹੈ, ਜਿਸ ’ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News