ਜਿਸ ਮੈਗਜ਼ੀਨ ਨੇ ਕਦੇ ਸੋਨੂੰ ਸੂਦ ਨੂੰ ਕੀਤਾ ਸੀ ਰਿਜੈਕਟ, ਅੱਜ ਉਸੇ ਨੇ ਛਾਪੀ ਸਫਲਤਾ ਦੀ ਕਹਾਣੀ

Monday, May 31, 2021 - 12:31 PM (IST)

ਜਿਸ ਮੈਗਜ਼ੀਨ ਨੇ ਕਦੇ ਸੋਨੂੰ ਸੂਦ ਨੂੰ ਕੀਤਾ ਸੀ ਰਿਜੈਕਟ, ਅੱਜ ਉਸੇ ਨੇ ਛਾਪੀ ਸਫਲਤਾ ਦੀ ਕਹਾਣੀ

ਮੁੰਬਈ (ਬਿਊਰੋ)– ਸੋਨੂੰ ਸੂਦ ਕੋਰੋਨਾ ਕਾਲ ’ਚ ਕਿਸੇ ਫ਼ਰਿਸ਼ਤੇ ਤੋਂ ਘੱਟ ਨਹੀਂ ਹਨ। ਉਹ ਲੋਕਾਂ ਦੀ ਜਿਵੇਂ ਮਦਦ ਕਰ ਰਹੇ ਹਨ, ਉਸ ਨਾਲ ਅਸਲ ਜ਼ਿੰਦਗੀ ਦੇ ਹੀਰੋ ਬਣ ਗਏ ਹਨ। ਕਿਤੇ ਉਨ੍ਹਾਂ ਦੀ ਤਸਵੀਰ ’ਤੇ ਦੁੱਧ ਚੜ੍ਹਾਇਆ ਜਾ ਰਿਹਾ ਹੈ ਤਾਂ ਕਿਤੇ ਲੋਕ ਸੋਨੂੰ ਦੇ ਨਾਂ ’ਤੇ ਆਪਣੀ ਦੁਕਾਨ ਦਾ ਨਾਂ ਰੱਖ ਰਹੇ ਹਨ। ਉਨ੍ਹਾਂ ਦੀ ਪ੍ਰਸਿੱਧੀ ਇਸ ਹੱਦ ਤਕ ਵਧ ਗਈ ਹੈ ਕਿ ਹਰ ਜਗ੍ਹਾ ਉਹ ਛਾਏ ਹੋਏ ਹਨ। ਸੋਨੂੰ ਸੂਦ ਨੂੰ ਮਸ਼ਹੂਰ ਫ਼ਿਲਮ ਮੈਗਜ਼ੀਨ ਸਟਾਰਡਸਟ ਦੇ ਅਪ੍ਰੈਲ ਅੰਕ ਦੇ ਕਵਰ ’ਤੇ ਦੇਖਿਆ ਗਿਆ ਹੈ। ਕਵਰ ’ਤੇ ਆਪਣੀ ਤਸਵੀਰ ਦੇਖ ਕੇ ਸੋਨੂੰ ਸੂਦ ਨੂੰ ਪੁਰਾਣੇ ਦਿਨ ਯਾਦ ਆ ਗਏ।

ਇਹ ਖ਼ਬਰ ਵੀ ਪੜ੍ਹੋ : ਵਿਰਾਟ ਕੋਹਲੀ ਨੇ ਦਿੱਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ, ਪਤਨੀ ਅਨੁਸ਼ਕਾ ਨੇ ਵੀ ਪੁੱਛ ਲਿਆ ਇਹ ਸਵਾਲ

ਸੋਨੂੰ ਸੂਦ ਨੇ ਆਪਣੇ ਟਵਿਟਰ ਹੈਂਡਲ ’ਤੇ ਸਟਾਰਡਸਟ ਮੈਗਜ਼ੀਨ ਦੇ ਕਵਰ ਨੂੰ ਸਾਂਝਾ ਕੀਤਾ ਹੈ, ਜਿਸ ’ਚ ਉਹ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਮੈਗਜ਼ੀਨ ’ਤੇ ਲਿਖਿਆ ਹੈ ਕਿ ‘ਕੀ ਰੀਅਲ’ ਹੀਰੋ ਸੋਨੂੰ ਸੂਦ ਨੇ ਦੂਜੇ ‘ਰੀਲ’ ਹੀਰੋਜ਼ ਤੋਂ ਮੋਰਚਾ ਖੋਹ ਲਿਆ ਹੈ?’

ਉਥੇ ਸੋਨੂੰ ਨੇ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਕਈ ਸਾਲ ਪਹਿਲਾਂ ਉਨ੍ਹਾਂ ਨੇ ਸਟਾਰਡਸਟ ਸ਼ੂਟ ਲਈ ਆਡੀਸ਼ਨ ਦਿੱਤਾ ਸੀ ਪਰ ਉਹ ਰਿਜੈਕਟ ਹੋ ਗਏ ਸਨ।

 
 
 
 
 
 
 
 
 
 
 
 
 
 
 
 

A post shared by Sonu Sood (@sonu_sood)

ਸੋਨੂੰ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਕਦੇ ਉਹ ਦਿਨ ਵੀ ਸੀ, ਜਦੋਂ ਮੈਂ ਪੰਜਾਬ ਤੋਂ ਸਟਾਰਡਸਟ ਦੇ ਆਡੀਸ਼ਨ ਲਈ ਆਪਣੀਆਂ ਤਸਵੀਰਾਂ ਭੇਜੀਆਂ ਸਨ ਪਰ ਮੈਂ ਰਿਜੈਕਟ ਹੋ ਗਿਆ ਸੀ। ਅੱਜ ਮੈਂ ਸਟਾਰਡਸਟ ਦਾ ਇਸ ਪਿਆਰੇ ਜਿਹੇ ਕਵਰ ਲਈ ਧੰਨਵਾਦ ਕਰਦਾ ਹਾਂ।’

ਦੱਸਣਯੋਗ ਹੈ ਕਿ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਸੋਨੂੰ ਦੀ ਭਲੀਮਾਨਸੀ ਦੇ ਪਿੱਛੇ ਸਾਜ਼ਿਸ਼ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ’ਤੇ ਅਦਾਕਾਰ ਖ਼ਿਲਾਫ਼ ਬਾਕਾਇਦਾ ਮੁਹਿੰਮ ਵੀ ਚਲਾਈ ਗਈ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News