ਵੈਕਸੀਨ ਦੀ ਕੀਮਤ ’ਤੇ ਭੜਕੇ ਬਾਲੀਵੁੱਡ ਸਿਤਾਰੇ, ਸੋਨੂੰ ਸੂਦ ਨੇ ਕਿਹਾ- ‘ਧੰਦਾ ਕਿਤੇ ਹੋਰ ਕਰ ਲਵਾਂਗੇ’
Thursday, Apr 22, 2021 - 05:31 PM (IST)

ਮੁੰਬਈ (ਬਿਊਰੋ)– ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਤੇਜ਼ੀ ਨਾਲ ਵੱਧ ਰਹੇ ਹਨ। ਹਾਲਾਤ ਇਹ ਹਨ ਕਿ ਸੂਬਾ ਸਰਕਾਰਾਂ ਆਪਣੇ ਵਲੋਂ ਤਾਲਾਬੰਦੀ ਲਾਗੂ ਕਰ ਰਹੀਆਂ ਹਨ ਤੇ ਕੇਂਦਰ ਸਰਕਾਰ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਤਾਲਾਬੰਦੀ ਉਨ੍ਹਾਂ ਲਈ ਆਖਰੀ ਬਦਲ ਹੋਵੇਗਾ।
ਅਜਿਹੇ ’ਚ ਲੋਕਾਂ ਦੀ ਆਵਾਜਾਈ ਲਗਾਤਾਰ ਜਾਰੀ ਹੈ, ਕੰਮਕਾਜ ਲਈ ਆਮ ਤੇ ਖ਼ਾਸ ਵਿਅਕਤੀ ਘਰੋਂ ਬਾਹਰ ਨਿਕਲ ਰਹੇ ਹਨ। ਉਥੇ ਦੂਜੇ ਪਾਸੇ ਕੋਰੋਨਾ ਵੈਕਸੀਨ ਦੀ ਕੀਮਤ ’ਤੇ ਮਾਮਲਾ ਭਖਿਆ ਨਜ਼ਰ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਐਪਲ ਇਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਦੇਖ ਗਾਇਕ ਫਤਿਹ ਸਿੰਘ ਨੇ ਕੀਤਾ ਇਹ ਟਵੀਟ
ਸੀਰਮ ਇੰਸਟੀਚਿਊਟ ਇੰਡੀਆ ਨੇ ਬੀਤੇ ਦਿਨੀਂ ਕੇਂਦਰ ਤੇ ਸੂਬਾ ਸਰਕਾਰਾਂ ਲਈ ਰੇਟ ਲਿਸਟ ਜਾਰੀ ਕੀਤੀ ਸੀ। ਇਸ ਲਿਸਟ ’ਚ ਕੇਂਦਰ ਸਰਕਾਰ ਨੂੰ ਕੋਰੋਨਾ ਵੈਕਸੀਨ 150 ਰੁਪਏ, ਸੂਬਾ ਸਰਕਾਰ ਨੂੰ 400 ਰੁਪਏ ਤੇ ਪ੍ਰਾਈਵੇਟ ਹਸਪਤਾਲਾਂ ਨੂੰ 600 ਰੁਪਏ ’ਚ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ।
ਇਹ ਜਾਣਕਾਰੀ ਜਿਵੇਂ ਹੀ ਜਨਤਕ ਹੋਈ ਤਾਂ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰਿਆਂ ਦਾ ਗੁੱਸਾ ਵੀ ਫੁੱਟ ਗਿਆ। ਬਾਲੀਵੁੱਡ ਅਦਾਕਾਰ ਤੇ ਤਾਲਾਬੰਦੀ ’ਚ ਲੋੜਵੰਦਾਂ ਲਈ ਫ਼ਰਿਸ਼ਤਾ ਬਣੇ ਸੋਨੂੰ ਸੂਦ ਨੇ ਇਸ ’ਤੇ ਟਵੀਟ ਕੀਤਾ ਹੈ।
ਸੋਨੂੰ ਸੂਦ ਨੇ ਲਿਖਿਆ, ‘ਹਰ ਲੋੜਵੰਦ ਨੂੰ ਵੈਕਸੀਨ ਮੁਫ਼ਤ ’ਚ ਲਗਵਾਈ ਜਾਵੇ। ਵੈਕਸੀਨ ਦੀ ਕੀਮਤ ’ਚ ਕਟੌਤੀ ਕਰਨ ਦੀ ਬੇਹੱਦ ਲੋੜ ਹੈ। ਕਾਰਪੋਰੇਟਸ ਤੇ ਵਿਅਕਤੀ ਵਿਸ਼ੇਸ਼ ਜੋ ਇਸ ਨੂੰ ਖਰੀਦ ਸਕਦੇ ਹਨ, ਇਸ ਲਈ ਅੱਗੇ ਜ਼ਰੂਰ ਆਉਣ ਕਿ ਹਰੇਕ ਨੂੰ ਵੈਕਸੀਨ ਲੱਗ ਸਕੇ। ਧੰਦਾ ਫਿਰ ਕਿਤੇ ਹੋਰ ਕਰ ਲਵਾਂਗੇ।’
Every needy should get vaccine for free.
— sonu sood (@SonuSood) April 21, 2021
Very important to put a cap on the pricing. Corporates and individuals who can afford should come forward to help everyone get vaccinated.
धंधा फिर कभी और कर लेंगे। pic.twitter.com/PrPjGpjcdh
ਉਥੇ ਅਦਾਕਾਰ ਫਰਹਾਨ ਅਖ਼ਤਰ ਨੇ ਵੀ ਟਵੀਟ ਕਰਕੇ ਆਪਣੀ ਗੱਲ ਰੱਖੀ ਹੈ। ਫਰਹਾਨ ਨੇ ਲਿਖਿਆ, ‘ਕੀ ਸੀਰਮ ਇੰਸਟੀਚਿਊਟ ਇੰਡੀਆ ਦਾ ਕੋਈ ਬੁਲਾਰਾ ਇਹ ਗੱਲ ਸਮਝਾਉਣ ਲਈ ਅੱਗੇ ਆਵੇਗਾ ਕਿ ਕੇਂਦਰ ਸਰਕਾਰ ਨੂੰ ਜਿਸ ਕੀਮਤ ’ਤੇ ਵੈਕਸੀਨ ਮਿਲ ਰਹੀ ਹੈ, ਉਸ ਕੀਮਤ ’ਤੇ ਸੂਬਾ ਸਰਕਾਰ ਨੂੰ ਵੈਕਸੀਨ ਕਿਉਂ ਨਹੀਂ ਦਿੱਤੀ ਜਾ ਸਕਦੀ? ਅਤੇ ਜੇਕਰ ਇਨ੍ਹਾਂ ਵਲੋਂ ਕੋਈ ਸਟੇਟਮੈਂਟ ਜਾਰੀ ਕੀਤੀ ਗਈ ਹੈ ਇਸ ਗੱਲ ਨੂੰ ਲੈ ਕੇ ਤਾਂ ਕੀ ਕੋਈ ਮੈਨੂੰ ਇਸ ਦਾ ਲਿੰਕ ਦੇਵੇਗਾ। ਧੰਨਵਾਦ।’
Can a spokesperson for the @SerumInstIndia please help us understand why states should not get Covishield at the same price as the centre?? And if they have issued a statement citing reasons, could someone please share a link re the same. Thank you. pic.twitter.com/J4jnuwBPBy
— Farhan Akhtar (@FarOutAkhtar) April 21, 2021
ਦੱਸਣਯੋਗ ਹੈ ਕਿ ਲੋਕਾਂ ਵਲੋਂ ਇਤਰਾਜ਼ ਜਤਾਉਣ ਤੋਂ ਬਾਅਦ ਸੀਰਮ ਇੰਸਟੀਚਿਊਟ ਇੰਡੀਆ ਨੇ ਵੈਕਸੀਨ ਦੀ ਕੀਮਤ ਕੇਂਦਰ ਤੇ ਸੂਬਾ ਸਰਕਾਰ ਲਈ 400 ਰੁਪਏ ਕਰ ਦਿੱਤੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।