ਸੋਨੂੰ ਸੂਦ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਲਈ ਵਧਾਇਆ ਮਦਦ ਦਾ ਹੱਥ

08/07/2021 10:06:27 AM

ਮੁੰਬਈ- ਭਾਰੀ ਬਾਰਿਸ਼ ਦੇ ਚਲਦੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆ ਗਿਆ ਹੈ। ਬਹੁਤ ਸਾਰੇ ਲੋਕ ਹੜ੍ਹ ਦੇ ਪਾਣੀ ਵਿੱਚ ਫਸੇ ਹੋਏ ਹਨ। ਇਹਨਾਂ ਲੋਕਾਂ ਤੱਕ ਬੁਨਿਆਦੀ ਸਹੂਲਤਾਂ ਨਹੀਂ ਪਹੁੰਚ ਪਾ ਰਹੀਆਂ। ਇਹਨਾਂ ਲੋਕਾਂ ਦੀ ਮਦਦ ਲਈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਅੱਗੇ ਆਏ ਹਨ। ਸੋਨੂੰ ਇਨ੍ਹਾਂ ਲੋਕਾਂ ਲਈ ਰਾਹਤ ਪੈਕੇਜ ਭੇਜਣ ਜਾ ਰਹੇ ਹਨ। ਜਿਸ ਦੀ ਜਾਣਕਾਰੀ ਸੋਨੂੰ ਸੂਦ ਨੇ ਖੁਦ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮਹਾਰਸ਼ਟਰ ਦੇ ਕੁਝ ਪਿੰਡ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਇਹ ਸਾਰੇ ਮੁੱਖ ਮਾਰਗਾਂ ਤੋਂ 20-30 ਕਿਲੋਮੀਟਰ ਦੂਰ ਹਨ।
ਇਸ ਲਈ ਰਾਹਤ ਸਮੱਗਰੀ ਉੱਥੇ ਨਹੀਂ ਪਹੁੰਚ ਪਾ ਰਹੀ। ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨਾਲ ਗੱਲ ਹੋ ਗਈ ਹੈ, ਤੇ ਇਹਨਾਂ ਲੋਕਾਂ ਤੱਕ ਜ਼ਰੂਰੀ ਵਸਤੂਆਂ ਜਿਵੇਂ ਬਾਲਟੀਆਂ, ਗਲਾਸ, ਭਾਂਡੇ, ਕੱਪੜੇ ਅਤੇ ਖਾਣ ਦੀਆਂ ਚੀਜ਼ਾਂ ਵੀ ਭੇਜੀਆਂ ਜਾ ਰਹੀਆਂ ਹਨ। ਕੁਝ ਟਰੱਕ ਕੱਲ੍ਹ ਆਉਣਗੇ ਅਤੇ ਕੁਝ ਇੱਕ ਦਿਨ ਬਾਅਦ ਪਹੁੰਚਣਗੇ। ਸੋਨੂੰ ਨੇ ਅੱਗੇ ਕਿਹਾ– ਬਹੁਤ ਸਾਰੀ ਰਾਹਤ ਸਮੱਗਰੀ ਪਹਿਲਾਂ ਹੀ ਰਾਜ ਮਾਰਗਾਂ ਦੇ ਆਸ-ਪਾਸ ਦੇ ਸਥਾਨਾਂ ਤੇ ਪਹੁੰਚ ਚੁੱਕੀ ਹੈ ਪਰ ਅੰਦਰਲੇ ਪਿੰਡਾਂ ਨੂੰ ਅਜੇ ਵੀ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ।
ਅਸੀਂ ਅੰਦਰੂਨੀ ਪਿੰਡਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਖੇਤਰਪਾਲ, ਰੁਦਰਾਨੀ, ਦੋਂਦਾਸ਼ੀ ਅਤੇ ਹੋਰ ਕਈ ਪਿੰਡਾਂ ਨੂੰ ਰਾਹਤ ਸਮੱਗਰੀ ਮਿਲੇਗੀ। ਇਹ ਰਾਹਤ ਸਮੱਗਰੀ ਪੂਰੇ ਖੇਤਰ ਵਿੱਚ 1000 ਤੋਂ ਵੱਧ ਘਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ ਅਤੇ ਰਾਹਤ ਸਮੱਗਰੀ ਵਾਲਾ ਇੱਕ ਹੋਰ ਟਰੱਕ 4 ਦਿਨਾਂ ਵਿੱਚ ਪਿੰਡਾਂ ਵਿੱਚ ਪਹੁੰਚੇਗਾ।


Aarti dhillon

Content Editor

Related News