ਸੋਨੂੰ ਸੂਦ ਨੇ ਲੋੜਵੰਦਾਂ ਨੂੰ ਬਿਸਤਰੇ, ਦਵਾਈਆਂ ਤੇ ਆਕਸੀਜਨ ਦੇਣ ਲਈ ਲਾਂਚ ਕੀਤਾ ਨਵਾਂ ਐਪ

Tuesday, Apr 27, 2021 - 10:56 AM (IST)

ਸੋਨੂੰ ਸੂਦ ਨੇ ਲੋੜਵੰਦਾਂ ਨੂੰ ਬਿਸਤਰੇ, ਦਵਾਈਆਂ ਤੇ ਆਕਸੀਜਨ ਦੇਣ ਲਈ ਲਾਂਚ ਕੀਤਾ ਨਵਾਂ ਐਪ

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਕਸਰ ਲੋੜਵੰਦ ਲੋਕਾਂ ਦੀ ਮਦਦ ਲਈ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਟਵੀਟ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪੜ੍ਹੇ ਜਾਂਦੇ ਹਨ। ਕੋਰੋਨਾ ਨੇ ਇੱਕ ਵਾਰ ਫਿਰ ਦੇਸ਼ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਸਪਤਾਲਾਂ 'ਚ ਬਿਸਤਰੇ, ਦਵਾਈਆਂ ਅਤੇ ਆਕਸੀਜਨ ਦੀ ਘਾਟ ਦੀਆਂ ਖ਼ਬਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹੁਣ ਸੋਨੂੰ ਸੂਦ ਨੇ ਇਨ੍ਹਾਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਇਕ ਠੋਸ ਕਦਮ ਚੁੱਕਿਆ ਹੈ। ਦਰਅਸਲ, ਸੋਨੂੰ ਸੂਦ ਨੇ ਇਕ ਟੈਲੀਗ੍ਰਾਮ ਐਪ ਲਾਂਚ ਕੀਤੀ ਹੈ ਅਤੇ ਟਵੀਟ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਹੈ।
ਸੋਨੂੰ ਸੂਦ ਨੇ ਆਪਣੇ ਟਵੀਟ 'ਚ ਲਿਖਿਆ, ''ਹੁਣ ਸਾਰਾ ਦੇਸ਼ ਇਕੱਠਾ ਹੋ ਜਾਵੇਗਾ। ਜੁੜੋ ਮੇਰੇ ਨਾਲ ਟੈਲੀਗ੍ਰਾਮ ਚੈਨਲ 'ਤੇ। ''ਇੰਡੀਆ ਫਾਈਟਸ ਵਿਦ ਕੋਵਿਡ'' ਪਰ, ਹੱਥ ਸੇ ਹਾਥ ਮਿਲਾਵਾਂਗੇ ਦੇਸ਼ ਨੂੰ ਬਚਾਵਾਂਗੇ।''

अब पूरा देश साथ आएगा।

जुड़िए मेरे साथ Telegram चैनल पे

“India Fights With Covid “ पर

हाथ से हाथ मिलाएँगे .. देश को बचाएँगेhttps://t.co/Qa5nxskuqk pic.twitter.com/UPzNuufYjA

— sonu sood (@SonuSood) April 24, 2021

ਦੱਸ ਦਈਏ ਕਿ ਸੋਨੂੰ ਸੂਦ ਇਸ ਐਪ ਦੇ ਜ਼ਰੀਏ ਲੋੜਵੰਦ ਲੋਕਾਂ ਨੂੰ ਹਸਪਤਾਲ 'ਚ ਬੈੱਡਾਂ, ਦਵਾਈਆਂ ਅਤੇ ਆਕਸੀਜਨ ਪ੍ਰਦਾਨ ਕਰਨਗੇ। ਆਪਣੇ ਟਵੀਟ 'ਚ ਅਦਾਕਾਰ ਨੇ ਲੋਕਾਂ ਨੂੰ ਸੋਨੂੰ ਸੂਦ ਕੋਵਿਡ ਫੋਰਸ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ। ਸੋਨੂੰ ਸੂਦ ਨੂੰ ਲੋਕਾਂ ਦੀ ਪੜ੍ਹਾਈ, ਇਲਾਜ, ਕੰਮ, ਨੌਕਰੀਆਂ ਅਤੇ ਹਰ ਚੀਜ਼ 'ਚ ਸਹਾਇਤਾ ਕਰਦੇ ਵੇਖਿਆ ਜਾਂਦਾ ਹੈ। ਸੋਨੂੰ ਸੂਦ ਨੇ ਆਪਣੇ ਕੰਮ ਨਾਲ ਬਹੁਤ ਸਾਰੇ ਲੋਕਾਂ ਦੇ ਦਿਲ ਜਿੱਤੇ ਹਨ। ਤਾਲਾਬੰਦੀ ਦੌਰਾਨ ਵੀ ਸੋਨੂੰ ਸੂਦ ਨੇ ਲੋਕਾਂ ਦੀ ਬਹੁਤ ਮਦਦ ਕੀਤੀ। ਇਥੋਂ ਤਕ ਕਿ ਉਨ੍ਹਾਂ ਨੇ ਵਿਦੇਸ਼ਾਂ 'ਚ ਫਸੇ ਵਿਦਿਆਰਥੀਆਂ ਨੂੰ ਜਹਾਜ਼ ਰਾਹੀਂ ਭਾਰਤ ਬੁਲਾਇਆ। 

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਨ੍ਹਾਂ ਨੇ ਫ਼ਿਲਮ 'ਕਿਸਾਨ' ਸਾਈਨ ਕੀਤੀ ਹੈ। ਇਸ ਤੋਂ ਇਲਾਵਾ ਉਹ ਜਲਦ ਹੀ 'ਪ੍ਰਿਥਵੀਰਾਜ' 'ਚ ਵੀ ਨਜ਼ਰ ਆਉਣਗੇ।


author

sunita

Content Editor

Related News