ਹਮਲੇ ਤੋਂ ਬਾਅਦ ਏਅਰਪੋਰਟ ’ਤੇ ਪਿਤਾ ਦਾ ਹੱਥ ਫੜੀ ਨਜ਼ਰ ਆਏ ਸੋਨੂੰ ਨਿਗਮ, ਕਿਹਾ- ‘ਸਭ ਠੀਕ ਹੈ’

Tuesday, Feb 21, 2023 - 05:52 PM (IST)

ਹਮਲੇ ਤੋਂ ਬਾਅਦ ਏਅਰਪੋਰਟ ’ਤੇ ਪਿਤਾ ਦਾ ਹੱਥ ਫੜੀ ਨਜ਼ਰ ਆਏ ਸੋਨੂੰ ਨਿਗਮ, ਕਿਹਾ- ‘ਸਭ ਠੀਕ ਹੈ’

ਮੁੰਬਈ (ਬਿਊਰੋ)– ਬਾਲੀਵੁੱਡ ਗਾਇਕ ਸੋਨੂੰ ਨਿਗਮ ’ਤੇ ਬੀਤੀ ਰਾਤ ਇਕ ਇਵੈਂਟ ਦੌਰਾਨ ਹਮਲਾ ਕੀਤਾ ਗਿਆ ਸੀ। ਗਾਇਕ ਨਾਲ ਧੱਕਾ-ਮੁੱਕੀ ਹੋਈ। ਘਟਨਾ ਸਮੇਂ ਗਾਇਕ ਨਾਲ ਉਨ੍ਹਾਂ ਦੇ ਉਸਤਾਦ ਦੇ ਪੁੱਤਰ ਰੱਬਾਨੀ ਖ਼ਾਨ ਵੀ ਮੌਜੂਦ ਸਨ। ਰੱਬਾਨੀ ਖ਼ਾਨ ਨੂੰ ਕਾਫੀ ਸੱਟਾਂ ਲੱਗੀਆਂ ਹਨ।

ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਨੂੰ ਲੈ ਕੇ ਗਾਇਕ ਨੇ ਚੇਂਬੂਰ ਥਾਣੇ ਪਹੁੰਚ ਕੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਘਟਨਾ ਤੋਂ ਬਾਅਦ ਸੋਨੂੰ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ

ਉਨ੍ਹਾਂ ਨੂੰ ਹਾਲ ਹੀ ’ਚ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ’ਚ ਗਾਇਕ ਆਪਣੇ ਪਿਤਾ ਅਗਮ ਕੁਮਾਰ ਨਿਗਮ ਦਾ ਹੱਥ ਫੜੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਨੂੰ ਨੇ ਪੈਪਰਾਜ਼ੀ ਨੂੰ ਦੇਖ ਕਿਹਾ, ‘‘ਸਭ ਠੀਕ ਹੈ।’’

ਮੁੰਬਈ ਦੇ ਚੇਂਬੂਰ ਇਲਾਕੇ ’ਚ ਲਾਈਵ ਕੰਸਰਟ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਧੱਕਾ-ਮੁੱਕੀ ਕੀਤੀ ਗਈ। ਘਟਨਾ ਸੋਨੂੰ ਨਾਲ ਸੈਲਫੀ ਲੈਣ ਦੇ ਚਲਦਿਆਂ ਹੋਈ ਸੀ। ਦੋਸ਼ ਊਧਵ ਗੁੱਟ ਦੇ ਵਿਧਾਇਕ ਪ੍ਰਕਾਸ਼ ਫਟਰਪੇਕਰ ਦੇ ਪੁੱਤਰ ’ਤੇ ਲੱਗਾ ਹੈ। ਘਟਨਾ ਤੋਂ ਬਾਅਦ ਸੋਨੂੰ ਨੇ ਸੋਮਵਾਰ ਦੇਰ ਰਾਤ ਪੁਲਸ ਸਟੇਸ਼ਨ ਪਹੁੰਚ ਕੇ ਦੋਸ਼ੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ।

ਇਸ ’ਚ ਸੱਟ ਪਹੁੰਚਾਉਣ, ਗਲਤ ਤਰੀਕੇ ਨਾਲ ਰੋਕਣ ਦੀ ਸ਼ਿਕਾਇਤ ਕੀਤੀ ਗਈ। ਅਜੇ ਤਕ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News