ਕਿਉਂ ਆਪਣੇ ਬੇਟੇ ਨੂੰ ਗਾਇਕ ਨਹੀਂ ਬਣਾਉਣਾ ਚਾਹੁੰਦੇ ਸੋਨੂੰ ਨਿਗਮ?

Monday, Nov 16, 2020 - 05:11 PM (IST)

ਜਲੰਧਰ (ਬਿਊਰੋ)– ਮਸ਼ਹੂਰ ਬਾਲੀਵੁੱਡ ਗਾਇਕ ਸੋਨੂੰ ਨਿਗਮ ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਬਿਆਨਾਂ ਕਾਰਨ ਵੀ ਸੁਰਖ਼ੀਆਂ ’ਚ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਉਹ ਦੋ ਕਾਰਨਾਂ ਕਰਕੇ ਚਰਚਾ ਦਾ ਕੇਂਦਰ ਬਣੇ ਹਨ। ਪਹਿਲਾ ਤਾਂ ਇਹ ਕਿ ਉਨ੍ਹਾਂ ਦਾ ਇਕ ਨਵਾਂ ਗੀਤ ਆਇਆ ਹੈ। ਇਹ ਇਕ ਅਧਿਆਤਮਕ ਗੀਤ ਹੈ, ਜਿਸ ਦੇ ਬੋਲ ਹਨ, ‘ਈਸ਼ਵਰ ਕਾ ਵੋ ਸੱਚਾ ਬੰਦਾ’ ਹੈ। ਇਸ ਗੀਤ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਸੋਨੂੰ ਨਿਗਮ ਨੇ ਬਹੁਤ ਲੰਮੇ ਸਮੇਂ ਬਾਅਦ ਅਜਿਹਾ ਸੋਲੋ ਗੀਤ ਗਾਇਆ ਹੈ। ਦੂਜਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਗਾਇਕੀ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ।

ਸੋਨੂੰ ਨਿਗਮ ਨੇ ਕਿਹਾ ਹੈ ਕਿ ਉਹ ਆਪਣੇ ਪੁੱਤਰ ਨੀਵਨ ਨੂੰ ਗਾਇਕ ਨਹੀਂ ਬਣਾਉਣਾ ਚਾਹੁੰਦੇ। ਉਨ੍ਹਾਂ ਇਸ ਗੱਲ ’ਤੇ ਵਧੇਰੇ ਜ਼ੋਰ ਦਿੱਤਾ ਕਿ ਉਹ ਭਾਰਤ ’ਚ ਤਾਂ ਆਪਣੇ ਪੁੱਤਰ ਨੂੰ ਗਾਇਕ ਨਹੀਂ ਬਣਾਉਣਾ ਚਾਹੁੰਦੇ। ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਾਜ਼ਾ ਅਧਿਆਤਮਕ ਗੀਤ ਸੁਣਨ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਵੀ ਗਾਇਕ ਬਣਨ ਬਾਰੇ ਸੋਚ ਰਿਹਾ ਹੈ ਤੇ ਸੰਗੀਤ ਦੀ ਦੁਨੀਆ ’ਚ ਕੰਮ ਕਰਨ ਬਾਰੇ ਸੋਚ ਰਿਹਾ ਹੈ।

ਸੋਨੂੰ ਨਿਗਮ ਨੇ ਆਪਣੇ ਅਧਿਆਤਮਕ ਗੀਤ ਨੂੰ ਮਿਲ ਰਹੇ ਵਧੀਆ ਹੁੰਗਾਰੇ ’ਤੇ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਗੀਤ ਲੋਕਾਂ ਦੀ ਸਾਕਾਰਾਤਮਕ ਸੋਚ ਵਧਾ ਰਿਹਾ ਹੈ।

ਆਪਣੇ ਪੁੱਤਰ ਨੀਵਨ ਬਾਰੇ ਬੋਲਦਿਆਂ ਸੋਨੂ ਨਿਗਮ ਨੇ ਅੱਗੇ ਕਿਹਾ, ‘ਮੇਰਾ ਬੇਟਾ ਭਾਰਤ ’ਚ ਨਹੀਂ, ਸਗੋਂ ਇਸ ਵੇਲੇ ਦੁਬਈ ’ਚ ਰਹਿ ਰਿਹਾ ਹੈ। ਮੈਂ ਉਸ ਨੂੰ ਪਹਿਲਾਂ ਹੀ ਭਾਰਤ ਤੋਂ ਬਾਹਰ ਭੇਜ ਦਿੱਤਾ ਹੈ। ਉਹ ਫਿਲਹਾਲ ਸਾਊਦੀ ਅਰਬ ਦੇ ਚੋਟੀ ਦੇ ਖਿਡਾਰੀਆਂ ’ਚੋਂ ਇਕ ਹੈ। ਇਕ ਖੇਡ ‘ਫ਼ੋਰਟਨਾਈਟ’ ’ਚ ਉਹ ਦੂਜੇ ਨੰਬਰ ’ਤੇ ਹੈ।’


Rahul Singh

Content Editor

Related News