ਮਾਮ-ਟੂ-ਬੀ ਸੋਨਮ ਨੇ ਖ਼ਾਸ ਅੰਦਾਜ਼ ''ਚ ਪਤੀ ਆਨੰਦ ਆਹੂਜਾ ਨੂੰ ਦਿੱਤੀ ਜਨਮਦਿਨ ਦੀ ਵਧਾਈ

Saturday, Jul 30, 2022 - 10:59 AM (IST)

ਮਾਮ-ਟੂ-ਬੀ ਸੋਨਮ ਨੇ ਖ਼ਾਸ ਅੰਦਾਜ਼ ''ਚ ਪਤੀ ਆਨੰਦ ਆਹੂਜਾ ਨੂੰ ਦਿੱਤੀ ਜਨਮਦਿਨ ਦੀ ਵਧਾਈ

ਮੁੰਬਈ- ਸੋਨਮ ਕਪੂਰ ਅਤੇ ਆਨੰਦ ਆਹੂਜਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਜੋੜਾ ਜ਼ਿੰਦਗੀ 'ਚ ਆਪਣੇ ਬੱਚੇ ਦਾ ਸਵਾਗਤ ਕਰਨ ਨੂੰ ਲੈ ਕੇ ਬਹੁਤ ਖੁਸ਼ ਹੈ। ਆਨੰਦ ਆਹੂਜਾ 39 ਸਾਲ ਦੀ ਉਮਰ 'ਚ ਪਿਤਾ ਬਣਨ ਜਾ ਰਹੇ ਹਨ, ਕਿਉਂਕਿ 29 ਜੁਲਾਈ ਨੂੰ ਸੋਨਮ ਦੇ ਪਤੀ 39 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਅਦਾਕਾਰਾ ਨੇ ਇਕ ਖ਼ਾਸ ਪੋਸਟ ਸਾਂਝੀ ਕਰਕੇ ਪਤੀ ਆਨੰਦ 'ਤੇ ਪਿਆਰ ਲੁਟਾਇਆ ਹੈ।  ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

PunjabKesari
ਸੋਨਮ ਕਪੂਰ ਨੇ ਆਨੰਦ ਆਹੂਜਾ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ 'ਚ ਲਿਖਿਆ-'ਮੇਰੇ ਪਤੀ, ਤੁਸੀਂ ਨਿਸਵਾਰਥ ਸਮਰਪਿਤ ਅਤੇ ਇੰਨੇ ਦਿਆਲੂ ਹੋ। ਬਿਨਾਂ ਸ਼ਰਤ ਪਿਆਰ ਪਾਉਣ ਲਈ ਮੈਂ ਜੀਵਨ 'ਚ ਕੁਝ ਬਹੁਤ ਹੀ ਸਹੀ ਕੀਤਾ ਹੋਵੇਗਾ। ਤੁਹਾਡੀ ਤੁਲਨਾ ਕੋਈ ਨਹੀਂ ਕਰ ਸਕਦਾ ਅਤੇ ਨਾ ਹੀ ਕਦੇ ਕੋਈ ਕਰ ਪਾਏਗਾ। ਜਨਮਦਿਨ ਮੁਬਾਰਕ ਹੋ ਮੇਰੇ ਸਨੀਕਰ ਜੁਨੂਨੀ, ਬਾਸਕਟਬਾਲ ਦੇ ਦੀਵਾਨੇ ਅਤੇ ਸੋਲਮੇਟ। ਤੁਸੀਂ ਹਮੇਸ਼ਾ ਸਭ ਤੋਂ ਜ਼ਿਆਦਾ ਚਮਕਦੇ ਰਹੋ, ਕਿਉਂਕਿ ਤੁਹਾਡਾ ਪ੍ਰਕਾਸ਼ ਸ਼ੁੱਧ ਚੰਗਿਆਈ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਤੁਸੀਂ ਸਭ ਤੋਂ ਚੰਗੇ ਪਿਤਾ ਬਣਨ ਜਾ ਰਹੇ ਹੋ, ਕਿਉਂਕਿ ਤੁਸੀਂ ਹਮੇਸ਼ਾ ਲਈ ਇਕ ਵਿਦਿਆਰਥੀ ਹੋ। ਤੁਹਾਡੇ ਨਾਲ ਪਿਆਰ ਹੈ ਤੁਹਾਡੇ ਨਾਲ ਪਿਆਰ ਹੈ ਤੁਹਾਡੇ ਨਾਲ ਪਿਆਰ ਹੈ। #everydayphenomenal #birthdayboy,”

PunjabKesari
ਦੱਸ ਦੇਈਏ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਸਾਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ ਅਤੇ ਹੁਣ ਵਿਆਹ ਦੇ 4 ਸਾਲ ਬਾਅਦ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ ਜਿਸ ਨੂੰ ਲੈ ਕੇ ਦੋਵਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਜੋੜੇ ਨੇ ਮਾਰਚ 'ਚ ਇਕ ਖ਼ਾਸ ਪੋਸਟ ਦੇ ਨਾਲ ਪ੍ਰੈਗਨੈਂਸੀ ਦਾ ਘੋਸ਼ਣਾ ਕੀਤੀ ਸੀ। 

PunjabKesari


author

Aarti dhillon

Content Editor

Related News