ਸੋਨਮ ਕਪੂਰ ਦੇ ਵਿਆਹ ਨੂੰ ਪੂਰੇ ਹੋਏ 3 ਸਾਲ, ਆਨੰਦ ਆਹੂਜਾ ਨਾਲ ਇਸ ਤਰ੍ਰਾਂ ਹੋਈ ਸੀ ਲਵ ਸਟੋਰੀ ਦੀ ਸ਼ੁਰੂਆਤ

Saturday, May 08, 2021 - 05:54 PM (IST)

ਸੋਨਮ ਕਪੂਰ ਦੇ ਵਿਆਹ ਨੂੰ ਪੂਰੇ ਹੋਏ 3 ਸਾਲ, ਆਨੰਦ ਆਹੂਜਾ ਨਾਲ ਇਸ ਤਰ੍ਰਾਂ ਹੋਈ ਸੀ ਲਵ ਸਟੋਰੀ ਦੀ ਸ਼ੁਰੂਆਤ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤਿੰਨ ਸਾਲ ਪਹਿਲਾਂ 8 ਮਈ 2018 ਨੂੰ ਆਪਣੇ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਸੋਨਮ ਦਾ ਵਿਆਹ ਸਾਲ 2018 ਦਾ ਸਭ ਤੋਂ ਸ਼ਾਨਦਾਰ ਅਤੇ ਚਰਚਿਤ ਵਿਆਹ ਸੀ। ਅੱਜ ਸੋਨਮ ਕਪੂਰ ਆਪਣੇ ਵਿਆਹ ਦੀ ਤੀਸਰੀ ਵਰ੍ਹੇਗੰਢ ਮਨਾ ਰਹੀ ਹੈ। ਸੋਨਮ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ।

PunjabKesari
ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਵਿਆਹ ਤੋਂ ਪਹਿਲਾਂ ਕਈ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਵਾਂ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਹੈ। ਸੋਨਮ ਅਤੇ ਆਨੰਦ ਦੀ ਪਹਿਲੀ ਮੁਲਾਕਾਤ ਫ਼ਿਲਮ 'ਪ੍ਰੇਮ ਰਤਨ ਧਨ ਪਾਓ' ਦੇ ਪ੍ਰਮੋਸ਼ਨ ਦੌਰਾਨ ਹੋਈ ਸੀ। ਇਸ ਬਾਰੇ ਸੋਨਮ ਨੇ ਖ਼ੁਦ ਆਪਣੇ ਇੰਸਟਾ ਲਾਈਵ 'ਤੇ ਦੱਸਿਆ ਸੀ। ਸੋਨਮ ਨੇ ਦੱਸਿਆ ਸੀ ਕਿ 'ਮੈਂ ਉਸ ਨੂੰ (ਆਨੰਦ) ਨੂੰ ਮਿਲੀ, ਜਦੋਂ ਮੈਂ 'ਪ੍ਰੇਮ ਰਤਨ ਧਨ ਪਾਓ' ਦੀ ਪ੍ਰਮੋਸ਼ਨ ਕਰ ਰਹੀ ਸੀ। ਮੇਰੀ ਦੋਸਤ ਮੈਨੂੰ ਉਸ ਦੇ ਬੈਸਟ ਫ੍ਰੈਂਡ ਨਾਲ ਮਿਲਵਾ ਰਹੀ ਸੀ। ਮੈਂ ਉਸ ਨਾਲ ਪੂਰੀ ਸ਼ਾਮ ਗੱਲ ਕਰਦੀ ਰਹੀ।'

PunjabKesari
ਉਥੇ ਹੀ ਸੋਨਮ ਨੇ ਫਿਲਮਫੇਅਰ ਨਾਲ ਗੱਲਬਾਤ ਕਰਦਿਆਂ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਦੋਸਤ ਆਨੰਦ ਦੇ ਇਕ ਦੋਸਤ ਨਾਲ ਮੇਰਾ ਰਿਸ਼ਤਾ ਕਰਵਾਉਣ ਦੇ ਚੱਕਰ 'ਚ ਸਨ। ਆਨੰਦ ਦੇ ਬੈਸਟ ਫ੍ਰੈਂਡ ਵੀ ਸੋਨਮ ਦੀ ਤਰ੍ਹਾਂ ਲੰਬੇ ਸਨ, ਪੜ੍ਹਨ ਦਾ ਸ਼ੌਂਕ ਸੀ ਅਤੇ ਹਿੰਦੀ ਫ਼ਿਲਮਾਂ ਦੇ ਸ਼ੌਕੀਨ ਸਨ। ਸੋਨਮ ਨੇ ਦੱਸਿਆ, ਉਨ੍ਹਾਂ ਨੂੰ ਦੇਖ ਸੋਨਮ ਨੂੰ ਆਪਣੇ ਭਰਾ ਹਰਸ਼ਵਰਧਨ ਦੀ ਯਾਦ ਆਉਂਦੀ ਸੀ। 

PunjabKesari
ਉਥੇ ਹੀ ਸਾਲ 2014 'ਚ ਆਨੰਦ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਦੋਵਾਂ ਨੇ ਇਕ-ਦੂਸਰੇ ਨੂੰ ਫੇਸਬੁੱਕ 'ਤੇ ਐਡ ਕਰ ਲਿਆ। ਇਸ ਤੋਂ ਬਾਅਦ ਦੋਵੇਂ ਇਕ-ਦੂਸਰੇ ਨਾਲ ਖ਼ੂਬ ਗੱਲਾਂ ਕਰਨ ਲੱਗੇ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ਦੀ ਦੋਸਤੀ ਗਹਿਰੀ ਹੁੰਦੀ ਚਲੀ ਗਈ ਅਤੇ ਇਹ ਦੋਸਤੀ ਕਦੋਂ ਪਿਆਰ 'ਚ ਬਦਲ ਗਈ ਪਤਾ ਹੀ ਨਹੀਂ ਲੱਗਾ। ਇਸ ਤੋਂ ਬਾਅਦ ਸਾਲ 2018 'ਚ ਦੋਵੇਂ ਪਰਿਵਾਰ ਦੀ ਰਜ਼ਾਮੰਦੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।

PunjabKesari


author

sunita

Content Editor

Related News