ਮ੍ਰਿਣਾਲ ਠਾਕੁਰ ਨੇ AI ਡੀਪਫੇਕਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਦਿੱਤੀ ਚਿਤਾਨਵੀ

Tuesday, Aug 04, 2026 - 12:46 PM (IST)

ਮ੍ਰਿਣਾਲ ਠਾਕੁਰ ਨੇ AI ਡੀਪਫੇਕਸ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਦਿੱਤੀ ਚਿਤਾਨਵੀ

ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਮ੍ਰਿਣਾਲ ਠਾਕੁਰ ਨੇ ਕਿਹਾ ਹੈ ਕਿ ਜੇਕਰ ਉਸਨੂੰ ਔਨਲਾਈਨ ਉਸਦੇ ਨਾਮ 'ਤੇ ਕੋਈ ਡੀਪਫੇਕ ਸਮੱਗਰੀ ਮਿਲਦੀ ਹੈ, ਤਾਂ ਉਹ ਕਾਨੂੰਨੀ ਕਾਰਵਾਈ ਕਰੇਗੀ। ਉਸਨੇ ਅਜਿਹੀ ਸਮੱਗਰੀ ਦੇ ਪ੍ਰਸਾਰ ਨੂੰ "ਗੈਰ-ਕਾਨੂੰਨੀ ਅਤੇ ਅਸਵੀਕਾਰਨਯੋਗ" ਦੱਸਿਆ। ਮੰਗਲਵਾਰ ਨੂੰ ਸਾਂਝੀ ਕੀਤੀ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ, ਮ੍ਰਿਣਾਲ ਨੇ ਕਿਹਾ ਕਿ ਉਸਦਾ ਬਿਆਨ ਉਹਨਾਂ ਯੂਜ਼ਰਸ ਲਈ ਇੱਕ "ਰਸਮੀ ਨੋਟਿਸ" ਹੈ, ਜੋ ਉਸ ਵਰਗੇ ਦਿਸਣ ਵਾਲੀ ਸ਼ਕਲ ਦੀ ਵਰਤੋਂ ਕਰਕੇ ਕੰਟੈਂਟ ਬਣਾ ਰਹੇ ਹਨ।

PunjabKesari

ਉਸਨੇ ਲਿਖਿਆ, "ਮੇਰੀ ਦਿੱਖ ਵਰਗੀ ਤਸਵੀਰ ਦੀ ਵਰਤੋਂ ਕਰਕੇ ਡੀਪਫੇਕ ਕੰਟੈਂਟ ਬਣਾਉਣਾ ਜਾਂ ਸਾਂਝਾ ਕਰਨਾ ਗੈਰ-ਕਾਨੂੰਨੀ ਅਤੇ ਅਸਵੀਕਾਰਨਯੋਗ ਹੈ। ਇਸਨੂੰ ਤੁਰੰਤ ਬੰਦ ਕਰੋ। ਇਸਨੂੰ ਮੇਰਾ ਰਸਮੀ ਨੋਟਿਸ ਸਮਝੋ। ਜੇਕਰ ਮੇਰੀ ਪਛਾਣ ਦੀ ਹੋਰ ਦੁਰਵਰਤੋਂ ਕੀਤੀ ਗਈ ਤਾਂ ਮੈਂ ਕਾਨੂੰਨੀ ਕਾਰਵਾਈ ਕਰਾਂਗੀ।"

ਔਨਲਾਈਨ ਪਲੇਟਫਾਰਮਾਂ 'ਤੇ ਮਸ਼ਹੂਰ ਹਸਤੀਆਂ ਦੇ ਡੀਪਫੇਕ ਵੀਡੀਓ ਅਤੇ ਫੋਟੋਆਂ ਦਾ ਅਕਸਰ ਦਿਖਾਈ ਦੇਣਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਰਸ਼ਮਿਕਾ ਮੰਦਾਨਾ, ਕੈਟਰੀਨਾ ਕੈਫ, ਰਣਵੀਰ ਸਿੰਘ ਅਤੇ ਆਲੀਆ ਭੱਟ ਸਮੇਤ ਬਹੁਤ ਸਾਰੇ ਅਦਾਕਾਰ ਇਸ ਕਿਸਮ ਦੀ ਡੀਪਫੇਕ ਸਮੱਗਰੀ ਦਾ ਸ਼ਿਕਾਰ ਹੋ ਚੁੱਕੇ ਹਨ। ਮ੍ਰਿਣਾਲ ਠਾਕੁਰ ਹਾਲ ਹੀ ਵਿੱਚ ਬਣੀ ਫਿਲਮ "ਹੈ ਜਵਾਨੀ ਤੋ ਇਸ਼ਕ ਹੋਨਾ ਹੈ" ਵਿੱਚ ਵਰੁਣ ਧਵਨ ਦੇ ਨਾਲ "ਬਾਣੀ" ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ।


author

cherry

Content Editor

Related News