ਵਿਆਹ ਦੀਆਂ ਖ਼ਬਰਾਂ ’ਤੇ ਸੋਨਾਕਸ਼ੀ ਸਿਨਹਾ ਨੇ ਤੋੜੀ ਚੁੱਪੀ, ਕਿਹਾ- ਪਰਿਵਾਰ ਵਾਲੇ ਵੀ ਇੰਨਾ ਨਹੀਂ ਪੁੱਛਦੇ...’

07/10/2022 4:37:47 PM

ਬਾਲੀਵੁੱਡ ਡੈਸਕ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਚਰਚਾ ’ਚ ਬਣੀ ਹੋਈ ਹੈ। ਪਿਛਲੇ ਦਿਨੀਂ ਅਦਾਕਾਰਾ ਦੇ ਵਿਆਹ ਦੀ ਖ਼ਬਰ ਆਈ ਸੀ। ਹੁਣ ਇਕ ਤਾਜ਼ਾ ਇੰਟਰਵਿਊ ’ਚ ਦਬੰਗ ਗਰਲ ਨੇ ਆਪਣੇ ਵਿਆਹ ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ ।

ਇਹ ਵੀ ਪੜ੍ਹੋ : ਰਣਬੀਰ ਕਪੂਰ ਨੇ ਸਾਂਝਾ ਕੀਤਾ ‘ਸ਼ਮਸ਼ੇਰਾ’ ਦਾ ਤਜ਼ਰਬਾ, ਕਿਹਾ- ‘ਦਿਨ ’ਚ 20 ਵਾਰ ਨਹਾਉਣਾ ਪੈਂਦਾ ਸੀ...’

ਦੱਸ ਦੇਈਏ ਕਿ ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਸਭ ਕੁਝ ਜਾਣਨਾ ਚਾਹੁੰਦੇ ਹਨ। ਇਸ ਦੇ ਨਾਲ ਅਦਾਕਾਰਾ ਸੋਨਾਕਸ਼ੀ ਸਿਨਹਾ ਸੁਰਖੀਆਂ ’ਚ ਸ਼ਾਮਲ ਹੈ। ਵਿਆਹ ਦੀਆਂ ਖ਼ਬਰਾਂ ’ਤੇ ਚੁੱਪੀ ਤੋੜਦੇ ਹੋਏ ਅਦਾਕਾਰਾ ਨੇ ਕਿਹਾ ਕਿ ‘ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜਦੋਂ ਵੀ ਮੇਰੀ ਗੱਲ ਹੋਵੇ ਤਾਂ ਉਹ ਮੇਰੇ ਕੰਮ ਨੂੰ ਲੈ ਕੇ ਹੋਵੇ, ਪਰ ਹਾਂ ਲੋਕਾਂ ਨੂੰ ਉਤਸੁਕਤਾ ਰਹਿੰਦੀ ਹੀ ਹੈ।

PunjabKesari

ਆਪਣੀ ਗੱਲ ਰੱਖਦੇ ਹੋਏ ਅਦਾਕਾਰਾ ਨੇ ਅੱਗੇ ਕਿਹਾ ਕਿ  ‘ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਮੇਰੀ ਜ਼ਿੰਦਗੀ ’ਚ ਕੀ ਹੋ ਰਿਹਾ ਹੈ ਅਤੇ ਇਸ ਬਾਰੇ ਅੰਦਾਜ਼ਾ ਲਗਾਉਂਦੇ ਰਹਿੰਦੇ ਹਨ, ਮੇਰੀ ਨਿੱਜੀ ਜ਼ਿੰਦਗੀ ਬਾਰੇ ਜਦੋਂ ਤੱਕ ਮੈਂ ਖੁਦ ਨਹੀਂ ਚਾਹਾਂਗੀ ਤਾਂ ਉੱਦੋਂ ਤੱਕ ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਨਹੀਂ ਦਸਾਂਗੀ, ਮੈਂ ਇਸ ਤਰ੍ਹਾਂ ਦੀ ਹੀ ਹਾਂ ਅਤੇ ਇਹ ਗੁਣ ਤੁਹਾਨੂੰ ਸੋਸ਼ਲ ਮੀਡੀਆ ’ਤੇ ਵੀ ਦੇਖਣ ਨੂੰ ਮਿਲੇਗਾ, ਮੈਂ ਸਿਰਫ਼ ਉਹ ਹੀ ਸਾਂਝਾ ਕਰਦੀ ਹਾਂ, ਜੋ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਅਤੇ ਇਸ ਦੇ ਇਲਾਵਾ ਕੁਝ ਹੋਰ ਨਹੀਂ।’

ਇਹ ਵੀ ਪੜ੍ਹੋ : ਮਾਲਦੀਵ ’ਚ ਦਿਵਯੰਕਾ ਅਤੇ ਵਿਵੇਕ ਨੇ ਮਨਾਈ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ, ਦੋਖੋ ਰੋਮਾਂਟਿਕ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਅੱਜਕੱਲ੍ਹ ਸੋਨਾਕਸ਼ੀ ਦੇ  ਵਿਆਹ ਨੂੰ ਲੈ ਕੇ ਅਫ਼ਵਾਹਾਂ ਚੱਲ ਰਹੀਆਂ  ਹਨ। ਇਸ ’ਤੇ ਅਦਾਕਾਰਾ ਨੇ ਕਿਹਾ ਕਿ ‘ਮੇਰੇ ਮਾਤਾ-ਪਿਤਾ ਵੀ ਮੇਰੇ ਵਿਆਹ ਬਾਰੇ ਇੰਨੀ ਪੁੱਛ-ਗਿੱਛ ਨਹੀਂ ਕਰਦੇ ਜਿੰਨਾ ਮੀਡੀਆ ਅਤੇ ਪਬਲਿਕ ਕਰਦੀ ਹੈ। ਸੋਨਾਕਸ਼ੀ ਸਿਨਹਾ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ OTT ਪਲੇਟਫ਼ਾਰਮ ’ਤੇ ਡੈਬਿਊ ਕਰਨ ਜਾ ਰਹੀ ਹੈ। ਅਦਾਕਾਰਾ ਇਕ ਥ੍ਰਿਲਰ ਸੀਰੀਜ਼ ‘ਦਹਾੜ’ ’ਚ ਨਜ਼ਰ ਆਵੇਗੀ।


Gurminder Singh

Content Editor

Related News