...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ ''ਚ ਹੋਇਆ ਖੁਲਾਸਾ

Saturday, Oct 19, 2024 - 10:24 AM (IST)

...ਤਾਂ ਇਹ ਸੀ ਪ੍ਰਸਿੱਧ ਗਾਇਕ ਦੀ ਮੌਤ ਦੀ ਅਸਲ ਵਜ੍ਹਾ, Autopsy ਰਿਪੋਰਟ ''ਚ ਹੋਇਆ ਖੁਲਾਸਾ

ਐਂਟਰਟੇਨਮੈਂਟ ਡੈਸਕ : ਹਾਲ ਹੀ 'ਚ ਪੌਪ ਬੈਂਡ ਦੇ ਸਾਬਕਾ ਮੈਂਬਰ ਦਾ ਦਿਹਾਂਤ ਹੋ ਗਿਆ ਸੀ। ਉਹ 31 ਸਾਲ ਦੇ ਸਨ। ਗਾਇਕ ਬਿਊਨਸ ਆਇਰਸ ਦੇ ਇੱਕ ਹੋਟਲ 'ਚ ਸੀ, ਜਿੱਥੇ ਉਹ ਤੀਜੀ ਮੰਜ਼ਿਲ ਦੀ ਖਿੜਕੀ ਤੋਂ ਡਿੱਗ ਗਿਆ। ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲਿਆਮ ਪੇਨੇ ਦੇ ਸਿਰ 'ਤੇ ਲੱਗੀ ਗੰਭੀਰ ਸੱਟ 
ਲਿਆਮ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ, ਪੇਨੇ ਡਿੱਗਣ ਤੋਂ ਬਾਅਦ ਬੇਹੋਸ਼ ਹੋ ਗਿਆ ਸੀ ਅਤੇ ਇੰਨਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੇ ਸਿਰ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਅਤੇ ਬਹੁਤ ਜ਼ਿਆਦਾ ਅੰਦਰੂਨੀ ਅਤੇ ਬਾਹਰੀ ਖੂਨ ਵਹਿ ਗਿਆ। ਬਿਊਨਸ ਆਇਰਸ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਖੋਜਾਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਘਟਨਾ ਨੂੰ 'ਸ਼ੱਕੀ ਮੌਤ' ਵਜੋਂ ਮੰਨਿਆ ਜਾ ਰਿਹਾ ਹੈ ਜਦੋਂ ਕਿ ਜਾਂਚ ਜਾਰੀ ਹੈ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਅੱਗੇ ਹਾਰਿਆ ਕਪਿਲ ਦਾ ਦੋਸਤ, ਸਦਮੇ 'ਚ ਪਰਿਵਾਰ, ਜਾਣੋ ਕਿੰਨੀ ਜਾਇਦਾਦ ਛੱਡ ਗਏ ਅਦਾਕਾਰ

ਕੀ ਲਿਆਮ ਨਸ਼ਿਆਂ ਦੇ ਪ੍ਰਭਾਵ ਹੇਠ ਸੀ?
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਪੇਨੇ ਨੇ ਡਿੱਗਣ ਤੋਂ ਪਹਿਲਾਂ ਜ਼ਿਆਦਾ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਜਾਂ ਅਲਕੋਹਲ ਦਾ ਸੇਵਨ ਕੀਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਮਾਹਰਾਂ ਨੂੰ ਪੇਨੇ ਦੇ ਹੋਟਲ ਦੇ ਕਮਰੇ 'ਚ ਨਸ਼ੀਲੇ ਪਦਾਰਥ, ਅਲਕੋਹਲ ਅਤੇ ਟੁੱਟਿਆ ਹੋਇਆ ਫਰਨੀਚਰ ਮਿਲਿਆ, ਜਿਸ ਨਾਲ ਚਿੰਤਾ ਪੈਦਾ ਹੋਈ ਕਿ ਉਹ ਨਸ਼ੇ 'ਚ ਸੀ। ਪੇਨੇ ਦੀਆਂ ਸੱਟਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਦਰਸਾਉਂਦਾ ਹੈ ਕਿ ਉਹ ਉਸ ਸਮੇਂ ਆਪਣੇ ਹੋਸ਼ 'ਚ ਨਹੀਂ ਸੀ।
ਉਸ ਦਿਨ ਪੇਨੇ ਦੇ ਕਮਰੇ 'ਚ ਮੌਜੂਦ ਤਿੰਨ ਹੋਟਲ ਸਟਾਫ਼ ਤੇ 2 ਔਰਤਾਂ ਸਮੇਤ ਹੋਰ ਗਵਾਹਾਂ ਦੇ ਬਿਆਨ ਲਏ ਗਏ ਹਨ। ਇਹ ਲੋਕ ਘਟਨਾ ਤੋਂ ਪਹਿਲਾਂ ਪੇਨੇ ਦਾ ਕਮਰਾ ਛੱਡ ਕੇ ਚਲੇ ਗਏ ਸਨ ਪਰ ਉਨ੍ਹਾਂ ਨੇ ਉਸ ਦੇ ਵਿਵਹਾਰ ਨੂੰ ਥੋੜ੍ਹਾ ਅਜੀਬ ਦੱਸਿਆ ਹੈ। ਹੋਟਲ ਦੇ ਸਟਾਫ ਨੇ ਪੇਨੇ ਦੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਚਿੰਤਾ ਪ੍ਰਗਟ ਕੀਤੀ ਸੀ ਅਤੇ ਗਾਇਕ ਦੇ ਅਜੀਬ ਵਿਵਹਾਰ ਬਾਰੇ 'ਐਮਰਜੈਂਸੀ' ਸੇਵਾਵਾਂ 911 ਨੂੰ ਕਾਲ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

ਅਧਿਕਾਰੀ ਜਾਂਚ 'ਚ ਜੁਟੇ
ਜਾਂਚਕਰਤਾ ਹਰ ਕੜੀ ਨੂੰ ਪੇਨੇ ਦੇ ਡਿੱਗਣ ਦੇ ਤਰੀਕੇ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪਤਾ ਲਗਾਉਣ ਦੀ ਲੋੜ ਹੈ ਕਿ ਇਸ 'ਚ ਕਿਸੇ ਤੀਜੀ ਧਿਰ ਦੀ ਸ਼ਮੂਲੀਅਤ ਸੰਭਵ ਹੈ ਜਾਂ ਨਹੀਂ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਪੇਨੇ ਆਪਣੇ ਕਮਰੇ 'ਚ ਇਕੱਲੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News