ਸਮ੍ਰਿਤੀ ਈਰਾਨੀ ਨੇ ਮੌਨੀ ਰਾਏ ਤੇ ਸੂਰਜ ਨੂੰ ਦਿੱਤੀ ਵਿਆਹ ਦੀ ਵਧਾਈ, ਸਾਂਝੀ ਕੀਤੀ ਖ਼ਾਸ ਪੋਸਟ

Thursday, Jan 27, 2022 - 05:47 PM (IST)

ਸਮ੍ਰਿਤੀ ਈਰਾਨੀ ਨੇ ਮੌਨੀ ਰਾਏ ਤੇ ਸੂਰਜ ਨੂੰ ਦਿੱਤੀ ਵਿਆਹ ਦੀ ਵਧਾਈ, ਸਾਂਝੀ ਕੀਤੀ ਖ਼ਾਸ ਪੋਸਟ

ਮੁੰਬਈ (ਬਿਊਰੋ)– ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਇੰਸਟਾਗ੍ਰਾਮ ’ਤੇ ਮੌਨੀ ਰਾਏ ਤੇ ਸੂਰਜ ਨਾਂਬੀਆਰ ਨੂੰ ਵਿਆਹ ਦੀ ਵਧਾਈ ਦਿੰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਨਾਲ ਹੀ ਇਕ ਲੰਮਾ ਸੁਨੇਹਾ ਵੀ ਲਿਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ਲਹਿੰਗੇ ’ਚ ਸੋਨਮ ਬਾਜਵਾ ਨੇ ਕਰਵਾਇਆ ਫੋਟੋਸ਼ੂਟ, ਅਦਾਵਾਂ ’ਤੇ ਤੁਸੀਂ ਵੀ ਹਾਰ ਜਾਓਗੇ ਦਿਲ

ਇਹ ਜੋੜਾ ਅੱਜ ਗੋਆ ’ਚ ਮਲਿਆਲੀ ਸਮਾਰੋਹ ’ਚ ਇਕ-ਦੂਜੇ ਨਾਲ ਵਿਆਹ ਦੇ ਬੰਧਨ ’ਚ ਬੱਝ ਗਿਆ ਹੈ। ਸਮ੍ਰਿਤੀ ਈਰਾਨੀ ਦੀ ਪੋਸਟ ’ਚ ਜੋੜੇ ਦੀ ਇਕ ਖ਼ੂਬਸੂਰਤ ਤਸਵੀਰ ਤੇ ਲਾੜੀ ਦੇ ਰੂਪ ’ਚ ਮੌਨੀ ਦੀ ਇਕ ਖ਼ੂਬਸੂਰਤ ਤਸਵੀਰ ਸ਼ਾਮਲ ਹੈ।

ਤਸਵੀਰ ’ਚ ਮੌਨੀ ਨੂੰ ਸਫੈਦ ਰੇਸ਼ਮ ਦੀ ਪ੍ਰੰਪਾਰਿਕ ਲਾਲ ਤੇ ਗੋਲਡਨ ਬਾਰਡਰ ਸਾੜ੍ਹੀ ’ਚ ਦੇਖਿਆ ਜਾ ਸਕਦਾ ਹੈ। ਉਸ ਨੇ ਖ਼ੂਬਸੂਰਤ ਸਾੜ੍ਹੀ ਨੂੰ ਸ਼ਾਨਦਾਰ ਗਹਿਣਿਆਂ ਨਾਲ ਸਟਾਈਲ ਕੀਤਾ ਤੇ ਇਕ ਅਸਲੀ ਮਲਿਆਲੀ ਲਾੜੀ ਵਾਂਗ ਲੱਗ ਰਹੀ ਸੀ। ਉਥੇ ਸੂਰਜ ਸਿੰਪਲ ਗੋਲਡਨ ਕੁੜਤੇ ਤੇ ਧੋਤੀ ’ਚ ਨਜ਼ਰ ਆਏ।

ਸਮ੍ਰਿਤੀ ਨੇ ਪੋਸਟ ’ਚ ਲਿਖਿਆ, ‘ਇਹ ਲੜਕੀ 17 ਸਾਲ ਪਹਿਲਾਂ ਮੇਰੇ ਜੀਵਨ ’ਚ ਆਈ ਸੀ, ਉਸ ਨੇ ਦਾਅਵਾ ਕੀਤਾ ਸੀ ਕਿ ਉਹ ਇਕ ਨੌਸੀਖੀਆ ਸੀ ਪਰ ਉਸ ਦੀ ਬੁੱਧੀ ਅਜਿਹੀ ਸੀ ਕਿ ਉਹ ਉਨ੍ਹਾਂ ਲੋਕਾਂ ਵਿਚਾਲੇ ਜ਼ਿੰਦਗੀ ਦੇ ਸਬਕ ਨਾਲ ਗਰਮਜੋਸ਼ੀ ਤੇ ਬਹੁਤ ਖ਼ੁਸ਼ੀ ਲਿਆਈ, ਜੋ ਉਸ ਲਈ ਇਕ ਦੋਸਤ ਦੇ ਰੂਪ ’ਚ ਖ਼ੁਸ਼ਕਿਸਮਤ ਹਨ, ਜਿਵੇਂ ਕਿ ਪਰਿਵਾਰ। ਅੱਜ ਉਹ ਇਕ ਨਵੇਂ ਸਫਰ ਦੀ ਸ਼ੁਰੂਆਤ ਕਰ ਰਹੀ ਹੈ। ਭਗਵਾਨ ਕਿਰਪਾ ਕਰੇ ਤੇ ਉਸ ਨੂੰ ਸੁੱਖ਼, ਖ਼ੁਸ਼ਹਾਲੀ ਤੇ ਚੰਗੀ ਸਿਹਤ ਦਾ ਆਸ਼ੀਰਵਾਦ ਦੇਵੇ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News