ਚੰਦਰਸ਼ੇਖਰ ਆਜ਼ਾਦ ਦੇ ਜੀਵਨ ''ਤੇ ਫਿਲਮ ਬਣਾਉਣਗੇ ਐੱਸ.ਕੇ. ਤਿਵਾੜੀ
Wednesday, Jul 30, 2025 - 03:10 PM (IST)

ਮੁੰਬਈ (ਏਜੰਸੀ)- ਫਿਲਮਕਾਰ ਐੱਸ.ਕੇ. ਤਿਵਾੜੀ ਮਹਾਨ ਆਜ਼ਾਦੀ ਘੁਲਾਟੀਏ ਚੰਦਰਸ਼ੇਖਰ ਆਜ਼ਾਦ ਦੇ ਜੀਵਨ 'ਤੇ ਆਧਾਰਿਤ ਫਿਲਮ ਤਿਵਾੜੀ ਸਰਕਾਰ ਬਣਾਉਣ ਜਾ ਰਹੇ ਹਨ। ਚੰਦਰਸ਼ੇਖਰ ਆਜ਼ਾਦ ਦੇ ਜੀਵਨ 'ਤੇ ਕਈ ਫਿਲਮਾਂ ਬਣ ਚੁੱਕੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਅਦੁੱਤੀ ਹਿੰਮਤ, ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਰੂਹਾਨੀ ਢੰਗ ਨਾਲ ਦਰਸਾਇਆ ਗਿਆ ਹੈ। ਹੁਣ ਐੱਸ.ਕੇ. ਤਿਵਾੜੀ ਚੰਦਰਸ਼ੇਖਰ ਆਜ਼ਾਦ ਦੇ ਜੀਵਨ 'ਤੇ ਫਿਲਮ ਤਿਵਾੜੀ ਸਰਕਾਰ ਬਣਾ ਰਹੇ ਹਨ। ਉਹ ਤਿਵਾੜੀ ਸਰਕਾਰ ਵਿਚ ਖੁੱਦ ਆਜ਼ਾਦ ਦਾ ਕਿਰਦਾਰ ਨਿਭਾਅ ਰਹੇ ਹਨ।
ਇਸ ਫਿਲਮ ਦਾ ਨਿਰਮਾਣ ਤਿਵਾੜੀ ਪ੍ਰੋਡਕਸ਼ਨ ਦੇ ਬੈਨਰ ਹੇਠ ਹੋ ਰਿਹਾ ਹੈ। ਐੱਸ.ਕੇ. ਤਿਵਾੜੀ ਨੇ ਕਿਹਾ, ਤਿਵਾੜੀ ਸਰਕਾਰ ਸਿਰਫ ਇਕ ਫਿਲਮ ਨਹੀਂ, ਸਗੋਂ ਇਕ ਮਹਾਨ ਵਿਅਕਤੀ ਨੂੰ ਸ਼ਰਧਾਂਜਲੀ ਹੈ। ਉਨ੍ਹਾਂ ਦੇ ਅਸਲੀ ਨਾਮ, ਸੰਘਰਸ਼ ਅਤੇ ਕੁਰਬਾਨੀ ਨੂੰ ਪਛਾਣ ਦੇਣ ਦੀ ਇਕ ਕੋਸ਼ਿਸ਼ ਵੀ ਹੈ। ਇਹ ਫਿਲਮ ਨਾ ਸਿਰਫ ਇਤਿਹਾਸਕ ਤੱਥਾਂ ਨੂੰ ਉਜਾਗਰ ਕਰੇਗੀ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਆਜ਼ਾਦ ਵਰਗੇ ਨਾਇਕਾਂ ਦੀ ਅਸਲੀ ਪਛਾਣ ਨਾਲ ਵੀ ਜੋੜੇਗੀ। ਉਨ੍ਹਾਂ ਨੇ ਕਿਹਾ ਕਿ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਜਾਗਰੂਕ ਕਰਨਾ ਵੀ ਸਿਨੇਮਾ ਦੀ ਜ਼ਿੰਮੇਵਾਰੀ ਹੈ। ਮੈਂ ਆਪਣੇ ਪ੍ਰੋਜੈਕਟਾਂ ਰਾਹੀਂ ਸੱਚੀਆਂ ਕਹਾਣੀਆਂ ਨੂੰ ਜਨਤਾ ਤੱਕ ਪਹੁੰਚਾਉਣਾ ਚਾਹੁੰਦਾ ਹਾਂ।