‘ਡਾਨ 3’ ਵਿਵਾਦ : ਰਣਵੀਰ ਨੇ ਛੱਡੀ ਫਿਲਮ, ਫਰਹਾਨ ਨੇ 40 ਕਰੋੜ ਰੁਪਏ ਮੁਆਵਜ਼ੇ ਦੀ ਕੀਤੀ ਮੰਗ

Wednesday, Feb 11, 2026 - 11:03 AM (IST)

‘ਡਾਨ 3’ ਵਿਵਾਦ : ਰਣਵੀਰ ਨੇ ਛੱਡੀ ਫਿਲਮ, ਫਰਹਾਨ ਨੇ 40 ਕਰੋੜ ਰੁਪਏ ਮੁਆਵਜ਼ੇ ਦੀ ਕੀਤੀ ਮੰਗ

ਮੁੰਬਈ (ਵਿਸ਼ੇਸ਼)- ਫਿਲਮ ‘ਡਾਨ 3’ ਨੂੰ ਲੈ ਕੇ ਰਣਵੀਰ ਸਿੰਘ ਅਤੇ ਐਕਸਲ ਐਂਟਰਟੇਨਮੈਂਟ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਰਣਵੀਰ ਦੇ ਫਿਲਮ ਤੋਂ ਬਾਹਰ ਹੋਣ ਤੋਂ ਬਾਅਦ ਪ੍ਰੋਡਕਸ਼ਨ ਹਾਊਸ ਦੇ ਸੰਸਥਾਪਕ ਫਰਹਾਨ ਅਖ਼ਤਰ ਅਤੇ ਰਿਤੇਸ਼ ਸਿੰਧਵਾਨੀ ਨੇ ਕਥਿਤ ਤੌਰ ’ਤੇ 40 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਰਕਮ ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਵਿਚ ਹੋਏ ਨੁਕਸਾਨ, ਸ਼ਡਿਊਲਿੰਗ ਅਤੇ ਹੋਰ ਵਚਨਬੱਧਤਾਵਾਂ ਵਿਚ ਹੋਈ ਦੇਰੀ ਲਈ ਮੰਗੀ ਗਈ ਹੈ।

ਇਹ ਵੀ ਪੜ੍ਹੋ: 33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ 'ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ

‘ਡਾਨ 3’ ਦਾ ਟੀਜ਼ਰ 9 ਅਗਸਤ 2023 ਨੂੰ ਰਿਲੀਜ਼ ਹੋਇਆ ਸੀ, ਜਦਕਿ ਸ਼ੂਟਿੰਗ 2026 ਵਿਚ ਸ਼ੁਰੂ ਹੋਣੀ ਸੀ। ਪਿਛਲੇ ਸਾਲ ਦਸੰਬਰ ਵਿਚ ਰਣਵੀਰ ਦੇ ਪ੍ਰਾਜੈਕਟ ਛੱਡਣ ਦੀ ਖ਼ਬਰ ਆਈ ਸੀ, ਜਿਸ ਨਾਲ ਦੋਵਾਂ ਧਿਰਾਂ ਵਿਚਾਲੇ ਮਤਭੇਦ ਸਾਹਮਣੇ ਆਏ। ਇਸ ਵਿਵਾਦ ਨੂੰ ਹੱਲ ਕਰਨ ਲਈ ‘ਪ੍ਰੋਡਿਊਸਰਜ਼ ਗਿਲਡ ਆਫ਼ ਇੰਡੀਆ’ ਨੇ 2 ਬੈਠਕਾਂ ਕੀਤੀਆਂ, ਜਿਨ੍ਹਾਂ ਵਿਚ ਸਾਜਿਦ ਨਾਡਿਆਡਵਾਲਾ, ਆਮਿਰ ਖ਼ਾਨ, ਸਿਧਾਰਥ ਰਾਏ ਕਪੂਰ ਅਤੇ ਰਮੇਸ਼ ਤੌਰਾਨੀ ਸ਼ਾਮਲ ਹੋਏ। ਸ਼ੁੱਕਰਵਾਰ ਨੂੰ ਰਣਵੀਰ ਅਤੇ ਐਕਸਲ ਦੇ ਨੁਮਾਇੰਦਿਆਂ ਵਿਚਕਾਰ 2 ਘੰਟੇ ਲੰਬੀ ਬੈਠਕ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ।

ਇਹ ਵੀ ਪੜ੍ਹੋ: ਵੱਡੀ ਖਬਰ : 'ਤੇਰੇ ਦਿਨ ਥੋੜ੍ਹੇ ਰਹਿ ਗਏ...'; ਮਸ਼ਹੂਰ ਪੰਜਾਬੀ ਗਾਇਕ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News