ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

Thursday, Sep 03, 2026 - 03:11 PM (IST)

ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼

ਮੁੰਬਈ (ਏਜੰਸੀ)- ਹਰੀਸ਼ ਵਿਆਸ ਦੁਆਰਾ ਨਿਰਦੇਸ਼ਤ ਡਰਾਮਾ-ਕਾਮੇਡੀ ਫਿਲਮ "ਓਮ ਕਾ ਹਰੀ" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਅੰਸ਼ੁਮਨ ਝਾਅ ਅਤੇ ਰਘੁਬੀਰ ਯਾਦਵ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਸੋਨੀ ਰਾਜਦਾਨ ਅਤੇ ਆਇਸ਼ਾ ਕਪੂਰ ਵੀ ਮੁੱਖ ਭੂਮਿਕਾਵਾਂ ਵਿੱਚ ਦਿਖਾਈ ਦੇਣਗੀਆਂ। ਇਹ ਫਿਲਮ 18 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਕਹਾਣੀ ਹਰੀ ਪ੍ਰਸਾਦ (ਰਘੁਬੀਰ ਯਾਦਵ) ਅਤੇ ਉਸਦੇ ਪੁੱਤਰ ਓਮ (ਅੰਸ਼ੁਮਨ ਝਾਅ) ਦੇ ਰਿਸ਼ਤੇ ਦੇ ਆਲੇ-ਦੁਆਲੇ ਘੁੰਮਦੀ ਹੈ। ਇੱਕ ਮੈਡੀਕਲ ਸਮੱਸਿਆ ਤੋਂ ਬਾਅਦ, ਹਰੀ ਪ੍ਰਸਾਦ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਜਿਊਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਉਹ ਆਪਣੇ ਆਖਰੀ ਦਿਨ ਵਾਰਾਣਸੀ ਵਿੱਚ ਬਿਤਾਉਣਾ ਚਾਹੁੰਦੇ ਹਨ ਅਤੇ ਆਪਣੇ ਪੁੱਤਰ ਓਮ ਨਾਲ ਵਾਰਾਣਸੀ ਦੀ ਯਾਤਰਾ 'ਤੇ ਨਿਕਲ ਪੈਂਦੇ ਹਨ।

ਯਾਤਰਾ ਦੌਰਾਨ, ਦੋਵਾਂ ਨੂੰ ਲੰਬੇ ਸਮੇਂ ਤੱਕ ਇੱਕ-ਦੂਜੇ ਨਾਲ ਰਹਿਣਾ ਪੈਂਦਾ ਹੈ। ਇਸ ਦੌਰਾਨ ਉਨ੍ਹਾਂ ਵਿਚਾਲੇ ਮਤਭੇਜ, ਝਗੜਾ ਅਤੇ ਪੀੜ੍ਹੀਆਂ ਵਿਚਾਲੇ ਅੰਤਰ ਨਜ਼ਰ ਆਉਂਦਾ ਹੈ। ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਪਰ ਜ਼ਿੰਦਗੀ ਬਾਰੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਵੱਖਰੇ ਹਨ। ਇਹ ਅੰਤਰ ਫਿਲਮ ਵਿੱਚ ਹਾਸੇ ਅਤੇ ਭਾਵਨਾਤਮਕ ਸਥਿਤੀਆਂ ਨੂੰ ਜਨਮ ਦਿੰਦਾ ਹੈ। 

ਫਿਲਮ ਦੇ ਸੰਗੀਤ ਵਿੱਚ ਮਰਹੂਮ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ, ਅਮਿਤ ਕੁਮਾਰ, ਪਰੇਸ਼ ਰਾਵਲ ਅਤੇ ਹੋਰ ਕਲਾਕਾਰਾਂ ਦੀਆਂ ਆਵਾਜ਼ਾਂ ਸੁਣਾਈ ਦੇਣਗੀਆਂ। 'ਓਮ ਕਾ ਹਰੀ' ਅੰਸ਼ੁਮਨ ਝਾਅ ਅਤੇ ਨਿਰਦੇਸ਼ਕ ਹਰੀਸ਼ ਵਿਆਸ ਦੀ ਇਕੱਠੀ ਤੀਜੀ ਫਿਲਮ ਹੈ।


author

cherry

Content Editor

Related News