ਮੋਹਨਲਾਲ ਦੀ ਫਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫੈਨਜ਼ ''ਚ ਜ਼ਬਰਦਸਤ ਉਤਸ਼ਾਹ

Sunday, Sep 06, 2026 - 12:19 PM (IST)

ਮੋਹਨਲਾਲ ਦੀ ਫਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫੈਨਜ਼ ''ਚ ਜ਼ਬਰਦਸਤ ਉਤਸ਼ਾਹ

ਐਂਟਰਟੇਨਮੈਂਟ ਡੈਸਕ - ਸੁਪਰਸਟਾਰ ਮੋਹਨਲਾਲ ਦੀ ਫ਼ਿਲਮ ‘ਆਪ੍ਰੇਸ਼ਨ ਗੰਗਾ’ ਨੂੰ ਲੈ ਕੇ ਫ਼ੈਨਜ਼ ’ਚ ਜ਼ਬਰਦਸਤ ਉਤਸ਼ਾਹ ਹੈ। ਫ਼ਿਲਮ ਲਈ ਵੱਖ-ਵੱਖ ਇੰਡਸਟਰੀਆਂ ਦੇ ਸ਼ਾਨਦਾਰ ਕਲਾਕਾਰ ਤੇ ਤਕਨੀਕੀ ਮਾਹਿਰ ਇਕੱਠੇ ਆਏ ਹਨ। ਫ਼ਿਲਮ ਐੱਲ-367 ਦੇ ਆਫ਼ੀਸ਼ੀਅਲ ਟਾਈਟਲ ਦੇ ਐਲਾਨ ਨੇ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਹਾਸਲ ਕੀਤੀ ਹੈ। ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਵਿਸ਼ਣੂ ਮੋਹਨ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ ‘ਆਪ੍ਰੇਸ਼ਨ ਗੰਗਾ’ ਦਾ ਨਿਰਮਾਣ ਸ਼੍ਰੀ ਗੋਕੁਲਮ ਮੂਵੀਜ਼ ਦੇ ਬੈਨਰ ਹੇਠ ਗੋਕੁਲਮ ਗੋਪਾਲਨ ਕਰ ਰਹੇ ਹਨ। ਬੈਜੂ ਗੋਪਾਲਨ ਤੇ ਵੀ. ਸੀ. ਪ੍ਰਵੀਨ ਕੋ-ਪ੍ਰੋਡਿਊਸਰ ਹਨ, ਜਦ ਕਿ ਕ੍ਰਿਸ਼ਨਾਮੂਰਤੀ ਐਗਜ਼ੀਕਿਊਟਿਵ ਪ੍ਰੋਡਿਊਸਰ ਹਨ।

‘ਆਪ੍ਰੇਸ਼ਨ ਗੰਗਾ’ ਭਾਰਤ ਦੀ ਅਸਲ ਬਚਾਅ ਮੁਹਿੰਮ ’ਤੇ ਆਧਾਰਿਤ ਹੈ, ਜਿਸ ਦੇ ਤਹਿਤ ਰੂਸ-ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ’ਚ ਫਸੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਸੀ। ਫ਼ਿਲਮ ’ਚ ਅਰਜੁਨ ਰਾਮਪਾਲ, ਭਾਗਿਆਸ਼੍ਰੀ ਬੋਰਸੇ, ਪਾਰਥੀਬਨ ਤੇ ਆਦਿਲ ਹੁਸੈਨ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਤਕਨੀਕੀ ਟੀਮ ਵੀ ਬੇਹੱਦ ਦਮਦਾਰ ਹੈ। ਫ਼ਿਲਮ ਦੇ ਐਲਾਨ ਤੋਂ ਬਾਅਦ ਹੀ ਸਿਨੇਮਾ ਪ੍ਰੇਮੀਆਂ ਤੇ ਨੇਟੀਜ਼ਨਜ਼ ਵਿਚਾਲੇ ਇਸ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰਾਂ ਤੇ ਤਕਨੀਕੀ ਮਾਹਿਰਾਂ ਨਾਲ ਮਿਲ ਕੇ ਬਣੀ ‘ਆਪ੍ਰੇਸ਼ਨ ਗੰਗਾ’ ਨੇ ਫ਼ਿਲਮ ਦੇ ਐਲਾਨ ਦੇ ਨਾਲ ਹੀ ਦਰਸ਼ਕਾਂ ਦੀਆਂ ਉਮੀਦਾਂ ਕਾਫ਼ੀ ਵਧਾ ਦਿੱਤੀਆਂ ਹਨ।


author

cherry

Content Editor

Related News