ਡ੍ਰੀਮ ਥੀਏਟਰ ਅਤੇ ਆਰਕਾ ਮੀਡੀਆ ਵਰਕਸ ਦੀ ਸਾਂਝ: ‘ਬਾਹੂਬਲੀ’ ਯੂਨੀਵਰਸ ਨੂੰ ਗਲੋਬਲ ਲਿਜਾਣ ਦੀ ਤਿਆਰੀ
Friday, Sep 11, 2026 - 01:06 PM (IST)
ਮੁੰਬਈ- ‘ਬਾਹੁਬਲੀ’ ਫ੍ਰੈਂਚਾਇਜ਼ੀ ਤੇ ਆਉਣ ਵਾਲੀਆਂ ਐਨੀਮੇਟਿਡ ਫ਼ਿਲਮਾਂ ‘ਬਾਹੂਬਲੀ : ਦਿ ਇਟਰਨਲ ਵਾਰ-ਪਾਰਟ 1’ ਤੇ ‘ਪਾਰਟ 2’ ਲਈ ਆਰਕਾ ਮੀਡੀਆ ਵਰਕਸ ਤੇ ਡ੍ਰੀਮ ਥੀਏਟਰ ਪ੍ਰਾਈਵੇਟ ਲਿਮਟਿਡ ਨੇ ਕੰਜ਼ਿਊਮਰ ਪ੍ਰੋਡਕਟਸ ਤੇ ਬ੍ਰਾਂਡ ਪਾਰਟਨਰਸ਼ਿਪਸ ਪ੍ਰੋਗਰਾਮਾਂ ਨੂੰ ਕਵਰ ਕਰਨ ਖ਼ਾਤਰ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ।
ਇਸ ਐਗਰੀਮੈਂਟ ਮੁਤਾਬਕ ਡ੍ਰੀਮ ਥੀਏਟਰ ਨੂੰ ਇੰਡੀਆ ਲਈ ਐਕਸਕਲਿਊਸਿਵ ਲਾਇਸੈਂਸਿੰਗ ਤੇ ਮ੍ਰਚੈਂਡਾਈਜ਼ਿੰਗ ਪਾਰਟਨਰ ਤੇ ਇੰਟਰਨੈਸ਼ਨਲ ਲਾਇਸੈਂਸਿੰਗ, ਸਪਾਂਸਰਸ਼ਿਪਸ, ਬ੍ਰਾਂਡ ਐਸੋਸੀਏਸ਼ਨਜ਼, ਪ੍ਰਮੋਸ਼ਨਲ ਟਾਈ-ਅੱਪਸ ਤੇ ਕੋ-ਬ੍ਰਾਂਡਿਡ ਇਨੀਸ਼ੀਏਟਿਵਜ਼ ਲਈ ਇਕ ਸਟ੍ਰੈਟੇਜਿਕ ਪਾਰਟਨਰ ਦੇ ਤੌਰ ’ਤੇ ਅਪੁਆਇੰਟ ਕੀਤਾ ਗਿਆ ਹੈ।
ਇਹ ਭਾਈਵਾਲੀ ‘ਬਾਹੂਬਲੀ’ ਦੀ ਸਥਾਪਤ ਫ੍ਰੈਂਚਾਇਜ਼ੀ ਤੇ ਐਂਟਰਟੇਨਮੈਂਟ ਐਂਡ ਲਾਈਫ਼ਸਟਾਈਲ ਕੈਟੇਗਰੀਜ਼ ’ਚ ਲਾਇਸੈਂਸਿੰਗ ਤੇ ਕੰਜ਼ਿਊਮਰ ਪ੍ਰੋਡਕਟ ਪ੍ਰੋਗਰਾਮ ਬਣਾਉਣ ’ਚ ਡ੍ਰੀਮ ਥੀਏਟਰ ਦੇ ਤਜਰਬੇ ਨੂੰ ਨਾਲ ਲਿਆਉਂਦੀ ਹੈ।
