ਫਿਲਮ ‘ਦਾਇਰਾ’ ਦਾ ਟ੍ਰੇਲਰ ਲਾਂਚ

Tuesday, Sep 01, 2026 - 03:01 PM (IST)

ਫਿਲਮ ‘ਦਾਇਰਾ’ ਦਾ ਟ੍ਰੇਲਰ ਲਾਂਚ

ਮੁੰਬਈ - ਮੁੰਬਈ ’ਚ ਆਯੋਜਿਤ ਇਕ ਗ੍ਰੈਂਡ ਈਵੈਂਟ ’ਚ ਕ੍ਰਾਈਮ ਥ੍ਰਿਲਰ ਫ਼ਿਲਮ ‘ਦਾਇਰਾ’ ਦੀ ਸਟਾਰਕਾਸਟ ਕਰੀਨਾ ਕਪੂਰ, ਪ੍ਰਿਥਵੀਰਾਜ ਸੁਕੁਮਾਰਨ ਤੇ ਮੇਕਰਸ ਮੇਘਨਾ ਗੁਲਜ਼ਾਰ, ਅੰਮ੍ਰਿਤਾ ਪਾਂਡੇ, ਜਯੰਤੀਲਾਲ ਗੜਾ, ਵਿਨੀਤ ਜੈਨ, ਜਤਿੰਦਰ ਜੋਸ਼ੀ ਦੀ ਮੌਜੂਦਗੀ ’ਚ ਟ੍ਰੇਲਰ ਲਾਂਚ ਕੀਤਾ ਗਿਆ।

ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮਮੇਕਰ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਸੱਚੀਆਂ ਘਟਨਾਵਾਂ ਤੇ ਅਪਰਾਧ ਦੀ ਦੁਨੀਆ ਤੋਂ ਪ੍ਰੇਰਿਤ ਹੈ। ਫ਼ਿਲਮ ’ਚ ਕਰੀਨਾ ਕਪੂਰ ਖ਼ਾਨ ਡੀ.ਸੀ.ਪੀ. ਅਜੂਨੀ ਕੋਹਲੀ ਤੇ ਪ੍ਰਿਥਵੀਰਾਜ ਸੁਕੁਮਾਰਨ ਡੀ.ਸੀ.ਪੀ. ਰਮਨ ਕੁਮਾਰ ਦੇ ਕਿਰਦਾਰਾਂ ’ਚ ਹਨ। ਦੋਵੇਂ ਹੀ ਪੁਲਸ ਅਧਿਕਾਰੀ ਇਕੋ ਹਾਈ-ਪ੍ਰੋਫ਼ਾਈਲ ਮਰਡਰ ਕੇਸ ਦੀਆਂ ਦੋ ਵੱਖ-ਵੱਖ ਜਾਂਚਾਂ ਨੂੰ ਲੀਡ ਕਰਦੇ ਨਜ਼ਰ ਆਉਣਗੇ। ਫ਼ਿਲਮ 18 ਸਤੰਬਰ ਨੂੰ ਹਿੰਦੀ ਤੇ ਮਲਿਆਲਮ ’ਚ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।


author

cherry

Content Editor

Related News