ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ''ਰਾਣਾਬਾਲੀ'' ਦਾ ਟੀਜ਼ਰ ਰਿਲੀਜ਼

Thursday, Sep 10, 2026 - 11:42 AM (IST)

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ''ਰਾਣਾਬਾਲੀ'' ਦਾ ਟੀਜ਼ਰ ਰਿਲੀਜ਼

ਮੁੰਬਈ- ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ ‘ਰਾਣਾਬਾਲੀ’ ਖ਼ੁਦ ਨੂੰ ਸਾਲ ਦੀ ਸਭ ਤੋਂ ਵੱਡੀ ਹੀ ਨਹੀਂ ਸਗੋਂ ਮਚ-ਅਵੇਟਿਡ ਫ਼ਿਲਮ ਵਜੋਂ ਸੈੱਟ ਕਰ ਚੁੱਕੀ ਹੈ। ਫ਼ਿਲਮ ਨੂੰ ਮਾਈਥਰੀ ਮੂਵੀ ਮੇਕਰਜ਼ ਬਣਾ ਰਹੇ ਹਨ, ਜਿਸ ’ਚ ਆਨ ਤੇ ਆਫ਼ ਸਕ੍ਰੀਨ ਬੇਹੱਦ ਪਸੰਦ ਕੀਤੀ ਜਾਣ ਵਾਲੀ ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੀ ਜੋੜੀ ਇਕ ਕਦੇ ਨਾ ਕਹੀ ਗਈ ਇਤਿਹਾਸਕ ਗਾਥਾ ਪੇਸ਼ ਕਰਨ ਜਾ ਰਹੀ ਹੈ। ਅਜਿਹੇ ’ਚ ਹੁਣ ਆਖ਼ਰਕਾਰ ਮੇਕਰਜ਼ ਨੇ ਲੰਬੀ ਉਡੀਕ ਤੋਂ ਬਾਅਦ, ਫ਼ਿਲਮ ਦਾ ਦਮਦਾਰ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।

ਟੀਜ਼ਰ ’ਚ ਉਸ ਪਲ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਪੀੜ੍ਹੀਆਂ ਤੱਕ ਸਾਹਮਣੇ ਆਉਣ ਦਾ ਮੌਕਾ ਨਹੀਂ ਮਿਲਿਆ ਸੀ। ਮਦਰਾਸ ’ਚ 1876-1878 ਦੇ ਸਮੇਂ ਇਕ ਅਜਿਹਾ ਕਾਲ ਆਇਆ ਸੀ, ਜਿਸ ਨੇ ਦੱਖਣ ਭਾਰਤ ਤੋਂ ਲੈ ਕੇ ਪੱਛਮ ਭਾਰਤ ’ਚ ਰਹਿਣ ਵਾਲੇ ਲੋਕਾਂ ਦੀਆਂ ਜ਼ਿੰਦਗੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀਆਂ ਸਨ। ਕਿਹਾ ਜਾਂਦਾ ਹੈ ਕਿ ਉਸ ਸਮੇਂ ਕਰੀਬ 55 ਲੱਖ ਤੋਂ 82 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ।

ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਵਾਲੀ ਕਾਲ ਦੀ ਸਥਿਤੀ, ਕੋਲੋਨੀਅਲ ਐਕਸਪੋਰਟ ਪਾਲਿਸੀਜ਼ ਦੇ ਨਾਲ ਨਾ ਦੇ ਬਰਾਬਰ ਪ੍ਰਬੰਧਾਂ ਦੀ ਵਜ੍ਹਾ ਕਰ ਕੇ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ। ਸਮੇਂ ਦੇ ਨਾਲ ਭਾਵੇਂ ਕਾਲ ਖ਼ਤਮ ਹੋ ਗਿਆ ਪਰ ਇਸ ਦਾ ਅਸਰ ਲੰਬੇ ਸਮੇਂ ਤੱਕ ਕਈ ਪੀੜ੍ਹੀਆਂ ’ਤੇ ਰਿਹਾ। ‘ਰਾਣਾਬਾਲੀ’ ਅਕਤੂਬਰ, 2026 ’ਚ ਫੈਸਟਿਵ ਸੀਜ਼ਨ ਦੀ ਸਭ ਤੋਂ ਵੱਡੀ ਬਲਾਕਬਸਟਰ ਬਣਨ ਲਈ ਤਿਆਰ ਹੈ।


author

cherry

Content Editor

Related News