ਨੀਮ ਕਰੌਲੀ ਬਾਬਾ ਦੇ ਜੀਵਨ ''ਤੇ ਆਧਾਰਿਤ ਫਿਲਮ ''ਹਨੂੰਮਾਨ ਅੰਸ਼'' ਨੇ ਪਾਰ ਕੀਤਾ 100 ਕਰੋੜ ਦਾ ਅੰਕੜਾ
Sunday, Sep 06, 2026 - 04:36 PM (IST)
ਨਵੀਂ ਦਿੱਲੀ (ਏਜੰਸੀ)- ਅਧਿਆਤਮਿਕ ਆਗੂ ਨੀਮ ਕਰੋਲੀ ਬਾਬਾ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ "ਹਨੂੰਮਾਨ ਅੰਸ਼" ਨੇ ਬਾਕਸ ਆਫਿਸ 'ਤੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਫਿਲਮ ਵਿਸ਼ਾਲ ਚਤੁਰਵੇਦੀ ਦੁਆਰਾ ਨਿਰਦੇਸ਼ਤ ਹੈ। ਕਹਾਣੀ ਇੱਕ ਦੁਖੀ ਨੌਜਵਾਨ ਲਕਸ਼ਮੀਨਾਰਾਇਣ ਬਾਰੇ ਹੈ, ਜੋ ਆਪਣੀ ਮਾਂ ਦੀ ਮੌਤ ਤੋਂ ਬਾਅਦ ਪਰਮਾਤਮਾ ਦੀ ਭਾਲ ਵਿੱਚ ਇੱਕ ਅਧਿਆਤਮਿਕ ਯਾਤਰਾ 'ਤੇ ਨਿਕਲਦਾ ਹੈ।
ਜਦੋਂ ਉਹ ਜੀਵਨ, ਮੌਤ ਅਤੇ ਮਨੁੱਖੀ ਦੁੱਖ-ਦਰਦ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਉੱਤਰੀ ਭਾਰਤ ਦੀ ਯਾਤਰਾ ਕਰਦਾ ਹੈ, ਤਾਂ ਉਹ ਸਤਿਕਾਰਯੋਗ ਸੰਤ ਨੀਮ ਕਰੋਲੀ ਬਾਬਾ ਬਣਾ ਜਾਂਦਾ, ਜਿਨ੍ਹਾਂ ਦੀਆਂ ਪਿਆਰ, ਸੇਵਾ ਅਤੇ ਹਮਦਰਦੀ ਦੀਆਂ ਸਿੱਖਿਆਵਾਂ ਨੇ ਅਣਗਿਣਤ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ।
ਫਿਲਮ ਵਿੱਚ ਸ਼ੋਭਿਨਵ ਸੱਤਿਆ ਮੁੱਖ ਭੂਮਿਕਾ ਵਿੱਚ ਹਨ। ਉਨ੍ਹਾਂ ਨਾਲ ਵਿਹਾਨ ਸ਼ੇੜਗੇ, ਚੰਦਨ ਕੇ ਆਨੰਦ, ਪੂਰਨਿਮਾ ਤਿਵਾੜੀ, ਅਨਿਲ ਰਸਤੋਗੀ, ਗੁਲਸ਼ਨ ਪਾਂਡੇ ਅਤੇ ਭਗਵਾਨਦਾਸ ਵਰਗੇ ਕਲਾਕਾਰ ਵੀ ਹਨ।
ਟ੍ਰੇਡ ਟਰੈਕਿੰਗ ਵੈੱਬਸਾਈਟ ਸੈਕਨਿਲਕ ਦੇ ਅਨੁਸਾਰ, ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 124.70 ਕਰੋੜ ਰੁਪਏ ਦੀ ਗ੍ਰੌਸ ਕਮਾਈ ਕੀਤੀ ਹੈ। 7 ਅਗਸਤ ਨੂੰ ਭਾਰਤੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਦੀ ਸ਼ੁਰੂਆਤ ਬਾਕਸ ਆਫਿਸ 'ਤੇ ਹੌਲੀ ਰਹੀ ਸੀ। ਪਹਿਲੇ 2 ਹਫ਼ਤਿਆਂ ਵਿੱਚ ਬਹੁਤ ਘੱਟ ਕਮਾਈ ਹੋਈ ਸੀ ਪਰ ਬਾਅਤ ਵਿੱਚ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਕਾਰਨ ਇਸ ਨੇ ਰਫਤਾਰ ਫੜ ਲਈ।
