ਸਿੰਗਾ ਨੇ ਆਪਣੀ ਮਿਹਨਤ ਨਾਲ ਖਰੀਦੀ ਤੀਜੀ ਕਾਰ, 60 ਲੱਖ ਤੋਂ ਵੱਧ ਹੈ ਕੀਮਤ

Tuesday, Dec 28, 2021 - 10:48 AM (IST)

ਸਿੰਗਾ ਨੇ ਆਪਣੀ ਮਿਹਨਤ ਨਾਲ ਖਰੀਦੀ ਤੀਜੀ ਕਾਰ, 60 ਲੱਖ ਤੋਂ ਵੱਧ ਹੈ ਕੀਮਤ

ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤਕਾਰ ਤੇ ਗਾਇਕ ਸਿੰਗਾ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਸਿੰਗਾ ਨੇ ਆਪਣੀ ਮਿਹਨਤ ਨਾਲ ਸਿਰਫ ਗਾਇਕੀ ’ਚ ਹੀ ਨਹੀਂ, ਸਗੋਂ ਫ਼ਿਲਮ ਇੰਡਸਟਰੀ ’ਚ ਵੀ ਕਦਮ ਰੱਖ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪਤਨੀ ਗੀਤ ਨਾਲ ਪੰਜਾਬ ਪਰਤਦਿਆਂ ਹੀ ਪਰਮੀਸ਼ ਵਰਮਾ ਨੇ ਕਰਵਾਇਆ ਪਾਠ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਸਿੰਗਾ ਦੇ ਪ੍ਰਸ਼ੰਸਕ ਉਸ ਦੇ ਹਰ ਗੀਤ ਤੇ ਫ਼ਿਲਮ ਦੀ ਅਪਡੇਟ ਲਈ ਬੇਤਾਬ ਰਹਿੰਦੇ ਹਨ। ਉਥੇ ਤੁਹਾਨੂੰ ਦੱਸ ਦੇਈਏ ਕਿ ਸਿੰਗਾ ਨੇ ਆਪਣੀ ਕਾਰ ਕਲੈਕਸ਼ਨ ’ਚ ਤੀਜੀ ਕਾਰ ਨੂੰ ਸ਼ਾਮਲ ਕਰ ਲਿਆ ਹੈ।

PunjabKesari

ਸਿੰਗਾ ਨੇ ਬੀਤੇ ਦਿਨੀਂ ਨਵੀਂ ਕਾਰ ਜੀਪ ਰੁਬੀਕੋਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਾਰ ਨਾਲ ਤਸਵੀਰਾਂ ਸਾਂਝੀਆਂ ਕਰਦੇ ਸਿੰਗਾ ਲਿਖਦੇ ਹਨ, ‘ਵਾਹਿਗੁਰੂ ਜੀ ਦਾ ਸ਼ੁਕਰ। ਮਿਹਨਤ ਨਾਲ ਤੀਜੀ ਕਾਰ, ਰੁਬੀਕੋਨ ਮੇਰੇ ਘਰ ’ਚ। ਰੱਬ ਸਭ ਕੁਝ ਦੇ ਦਿੰਦਾ ਬੰਦਾ ਬੇਨੀਤ ਨਹੀਂ ਹੋਣਾ ਚਾਹੀਦਾ। ਆਪਣੇ ਕੰਮ ’ਤੇ ਧਿਆਨ ਦਿਓ ਬਸ। ਨੈਗੇਟੀਵਿਟੀ ਤੋਂ ਦੂਰ ਰਹੋ।’

ਦੱਸ ਦੇਈਏ ਜੀਪ ਰੁਬੀਕੋਨ ਦੀ ਕੀਮਤ ਭਾਰਤ ’ਚ 60 ਲੱਖ ਤੋਂ ਵੱਧ ਹੈ। ਇਹ ਇਕ 4 ਬਾਏ 4 ਅਰਬਨ ਆਫਰੋਡਰ ਕਾਰ ਹੈ, ਜੋ ਬਹੁਤ ਸਾਰੇ ਲੋਕਾਂ ਦੀ ਸੁਪਨਿਆਂ ਦੀ ਕਾਰ ਹੁੰਦੀ ਹੈ।

PunjabKesari

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News