ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer ਦੇ ਵੱਡੇ ਖੁਲਾਸੇ

Friday, Apr 03, 2026 - 03:39 PM (IST)

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer ਦੇ ਵੱਡੇ ਖੁਲਾਸੇ

ਮੁੰਬਈ (ਏਜੰਸੀ) : ਮਸ਼ਹੂਰ ਭਾਰਤੀ-ਅਮਰੀਕੀ ਗਾਇਕਾ ਅਤੇ ਅਦਾਕਾਰਾ ਲੀਸਾ ਮਿਸ਼ਰਾ ਨੇ ਹਾਲ ਹੀ ਵਿੱਚ ਆਪਣੀ ਜ਼ਿੰਦਗੀ ਦੇ ਇੱਕ ਅਜਿਹੇ ਦੌਰ ਬਾਰੇ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਲੀਸਾ ਨੇ ਦੱਸਿਆ ਕਿ ਸਾਲ 2022 ਵਿੱਚ ਉਸ ਨੇ ਲਗਭਗ 6 ਮਹੀਨਿਆਂ ਲਈ ਆਪਣੀ ਆਵਾਜ਼ ਪੂਰੀ ਤਰ੍ਹਾਂ ਗੁਆ ਦਿੱਤੀ ਸੀ। ਇੱਕ ਪੇਸ਼ੇਵਰ ਗਾਇਕਾ ਲਈ ਇਹ ਸਿਰਫ਼ ਕਰੀਅਰ ਦਾ ਹੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਵੀ ਸਭ ਤੋਂ ਵੱਡਾ ਝਟਕਾ ਸੀ।

ਇਹ ਵੀ ਪੜ੍ਹੋ: ਵਿਆਹ ਦੇ ਇਕ ਮਹੀਨੇ ਬਾਅਦ ਰਸ਼ਮਿਕਾ-ਵਿਜੇ ਨੇ ਸੁਣਾਈ 'Good News'

ਕੀ ਸੀ ਆਵਾਜ਼ ਜਾਣ ਦਾ ਕਾਰਨ?

ਲੀਸਾ ਨੇ ਦੱਸਿਆ ਕਿ 'ਵੋਕਲ ਨੋਡਿਊਲਜ਼' (Vocals Nodules) ਕਾਰਨ ਉਸ ਦੀਆਂ ਵੋਕਲ ਕਾਰਡਸ 'ਤੇ ਸਖ਼ਤ ਉਭਾਰ ਬਣ ਗਏ ਸਨ। ਇਹ ਸਮੱਸਿਆ ਆਵਾਜ਼ ਦੀ ਜ਼ਿਆਦਾ ਵਰਤੋਂ ਅਤੇ ਗਲੇ 'ਤੇ ਦਬਾਅ ਪੈਣ ਕਾਰਨ ਹੁੰਦੀ ਹੈ। ਲੀਸਾ ਮੁਤਾਬਕ, ਉਸ ਸਮੇਂ ਹਾਲਤ ਅਜਿਹੀ ਸੀ ਕਿ ਜਦੋਂ ਵੀ ਉਹ ਗਾਉਣ ਦੀ ਕੋਸ਼ਿਸ਼ ਕਰਦੀ, ਤਾਂ ਆਵਾਜ਼ ਦੀ ਜਗ੍ਹਾ ਸਿਰਫ਼ ਹਲਕੀ ਜਿਹੀ ਹਵਾ ਹੀ ਨਿਕਲਦੀ ਸੀ।

ਇਹ ਵੀ ਪੜ੍ਹੋ: 11 ਕਿਲੋ ਭਾਰ ਘਟਾਉਣ ਵਾਲੇ ਕਪਿਲ ਦੀ Weight Loss ਜਰਨੀ ਮੁੜ ਚਰਚਾ 'ਚ, ਜਾਣੋ ਕੀ ਹੈ 21-21-21 ਫਾਰਮੂਲਾ

PunjabKesari

ਡਰ ਅਤੇ ਅਨਿਸ਼ਚਿਤਤਾ ਦਾ ਦੌਰ

ਆਪਣੇ ਕਰੀਅਰ ਦੇ ਸਭ ਤੋਂ ਔਖੇ ਸਮੇਂ ਨੂੰ ਯਾਦ ਕਰਦਿਆਂ ਲੀਸਾ ਨੇ ਕਿਹਾ, "ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਫਿਰ ਕਦੇ ਪਹਿਲਾਂ ਵਾਂਗ ਗਾ ਨਹੀਂ ਸਕਾਂਗੀ। ਮੇਰੀ ਪਛਾਣ, ਮੇਰਾ ਰੁਜ਼ਗਾਰ ਅਤੇ ਮੇਰਾ ਆਤਮ-ਵਿਸ਼ਵਾਸ ਸਭ ਕੁਝ ਮੇਰੀ ਆਵਾਜ਼ ਹੀ ਸੀ। ਉਸ ਦੌਰਾਨ ਮੈਨੂੰ ਬੋਲਣਾ, ਫੁਸਫੁਸਾਉਣਾ ਅਤੇ ਗੁਣਗੁਣਾਉਣਾ ਵੀ ਬੰਦ ਕਰਨਾ ਪਿਆ ਸੀ।"

ਇਹ ਵੀ ਪੜ੍ਹੋ: "ਜੱਜ ਦੀ ਨਰਮੀ ਨੂੰ ਕਮਜ਼ੋਰੀ ਨਾ ਸਮਝੋ" – ਦਿੱਲੀ ਹਾਈਕੋਰਟ ਨੇ ਰਾਜਪਾਲ ਯਾਦਵ ਨੂੰ ਪਾਈ ਝਾੜ !

ਸ਼ਾਨਦਾਰ ਵਾਪਸੀ ਅਤੇ ਜਿੱਤ

ਪਰ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਲੀਸਾ ਨੇ ਸਹੀ ਟ੍ਰੇਨਿੰਗ, ਅਨੁਸ਼ਾਸਨ ਅਤੇ ਆਰਾਮ ਨਾਲ ਆਪਣੀ ਆਵਾਜ਼ ਅਤੇ ਆਤਮ-ਵਿਸ਼ਵਾਸ ਦੋਵੇਂ ਵਾਪਸ ਹਾਸਲ ਕਰ ਲਏ ਹਨ। ਹਾਲ ਹੀ ਵਿੱਚ ਉਸ ਨੇ ਲਗਾਤਾਰ ਚਾਰ ਦਿਨ ਕਈ ਸ਼ੋਅ ਕੀਤੇ, ਜਿੱਥੇ ਉਸ ਦੀ ਆਵਾਜ਼ ਪਹਿਲਾਂ ਨਾਲੋਂ ਵੀ ਬਿਹਤਰ ਅਤੇ ਮਜ਼ਬੂਤ ਮਹਿਸੂਸ ਹੋਈ। ਲੀਸਾ ਨੇ ਕਿਹਾ ਕਿ ਇਸ ਤਜ਼ਰਬੇ ਨੇ ਉਸ ਨੂੰ ਸਿਖਾਇਆ ਕਿ ਸਟੇਜ ਦੀ ਚਮਕ-ਧਮਕ ਤੋਂ ਇਲਾਵਾ ਆਪਣੇ ਸਰੀਰ ਅਤੇ ਆਵਾਜ਼ ਦਾ ਧਿਆਨ ਰੱਖਣਾ ਕਿੰਨਾ ਜ਼ਰੂਰੀ ਹੈ।

ਇਹ ਵੀ ਪੜ੍ਹੋ: ਸਰਹੱਦ ਪਾਰ ਤੋਂ ਆਏ ਅੱਤਵਾਦੀਆਂ ਦਾ ਕਹਿਰ; 43 ਲੋਕਾਂ ਦਾ ਕੀਤਾ ਕਤਲ, ਹਮਲੇ ਨਾਲ ਦਹਿਲਿਆ ਕਾਂਗੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News