ਰਣਜੀਤ ਬਾਵਾ ਨੇ ਗੀਤ ''ਫਿਕਰ ਕਰੀਂ ਨਾ ਅੰਮੀਏ'' ਨਾਲ ਬਿਆਨ ਕੀਤਾ ਜ਼ਿੰਦਗੀ ਦੇ ਸੰਘਰਸ਼ ਤੇ ਸਫ਼ਲਤਾ ਨੂੰ

Monday, May 31, 2021 - 01:15 PM (IST)

ਰਣਜੀਤ ਬਾਵਾ ਨੇ ਗੀਤ ''ਫਿਕਰ ਕਰੀਂ ਨਾ ਅੰਮੀਏ'' ਨਾਲ ਬਿਆਨ ਕੀਤਾ ਜ਼ਿੰਦਗੀ ਦੇ ਸੰਘਰਸ਼ ਤੇ ਸਫ਼ਲਤਾ ਨੂੰ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੇ ਨਵੇਂ ਗੀਤ 'ਫਿਕਰ ਕਰੀਂ ਨਾ ਅੰਮੀਏ' (Fikar kari Na Ammiye) ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ ਕੀਤਾ ਹੈ। 'ਫਿਕਰ ਕਰੀਂ ਨਾ ਅੰਮੀਏ' ਗੀਤ ਨੂੰ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼ ਨਾਲ ਗਾਇਆ ਹੈ। ਗਾਣੇ ਦੇ ਵੀਡੀਓ 'ਚ ਰਣਜੀਤ ਬਾਵਾ ਨੇ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਉਹ ਇਸ ਗੀਤ ਰਾਹੀਂ ਨੌਜਵਾਨਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਹੌਸਲੇ ਨਾਲ ਅੱਗੇ ਵੱਧਣਾ ਚਾਹੀਦਾ ਹੈ। ਮਿਹਨਤ ਨਾਲ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ। 

ਦੱਸ ਦਈਏ ਕਿ ਰਣਜੀਤ ਬਾਵਾ ਦੇ ਗੀਤ 'ਫਿਕਰ ਕਰੀਂ ਨਾ ਅੰਮੀਏ' ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਦੇਸੀ ਕਰਿਊ ਵਾਲਿਆਂ ਨੇ ਮਿਊਜ਼ਿਕ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ ਤੇਜੀ ਸੰਧੂ ਨੇ ਤਿਆਰ ਕੀਤਾ ਹੈ। ਰਣਜੀਤ ਬਾਵਾ ਦੇ ਯੂਟਿਊਬ ਚੈਨਲ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ 'ਯਾਰੀ ਚੰਡੀਗੜ੍ਹ ਵਾਲੀਏ', 'ਮੇਰੀ ਸਰਦਾਰਨੀ', 'ਟਰੱਕਾਂ ਵਾਲੇ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਕਾਫ਼ੀ ਸਰਗਰਮ ਹਨ।


author

sunita

Content Editor

Related News