ਮਾਂ ਬਣਨ ਜਾ ਰਹੀ ਹੈ ਗਾਇਕਾ ਨੀਤੀ ਮੋਹਨ, ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ਸਾਂਝੀ ਕੀਤੀ ਖ਼ੁਸ਼ਖ਼ਬਰੀ

Monday, Feb 15, 2021 - 05:31 PM (IST)

ਮਾਂ ਬਣਨ ਜਾ ਰਹੀ ਹੈ ਗਾਇਕਾ ਨੀਤੀ ਮੋਹਨ, ਵਿਆਹ ਦੀ ਦੂਜੀ ਵਰ੍ਹੇਗੰਢ ਮੌਕੇ ਸਾਂਝੀ ਕੀਤੀ ਖ਼ੁਸ਼ਖ਼ਬਰੀ

ਮੁੰਬਈ (ਭਾਸ਼ਾ) : ਪਲੇਅਬੈਕ ਗਾਇਕਾ ਨੀਤੀ ਮੋਹਨ ਅਤੇ ਅਭਿਨੇਤਾ ਨਿਹਾਰ ਪੰਡਯਾ ਨੇ ਜਲਦ ਮਾਤਾ-ਪਿਤਾ ਬਣਨ ਦੀ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ। ਦੋਵਾਂ ਦਾ ਇਹ ਪਹਿਲਾ ਬੱਚਾ ਹੋਵੇਗਾ। ਜੋੜੇ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ’ਤੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਗਾਇਕਾ (41) ਨੇ ਇੰਸਟਾਗ੍ਰਾਮ ’ਤੇ ਕੁੱਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, ‘1+1=3 । ਜਲਦ ਮਾਤਾ ਪਿਤਾ ਬਣਨ ਵਾਲੇ ਹਾਂ। ਇਸ ਦੀ ਘੋਸ਼ਣਾ ਕਰਨ ਲਈ ਸਾਡੇ ਵਿਆਹ ਦੀ ਦੂਜੀ ਵਰ੍ਹੇਗੰਢ ਤੋਂ ਬਿਹਤਰ ਦਿਨ ਕਿਹੜਾ ਹੋ ਸਕਦਾ ਸੀ।’

ਇਹ ਵੀ ਪੜ੍ਹੋ: ਸੋਨੂੰ ਸੂਦ ਨੇ ਪੰਜਾਬ ’ਚ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਈ-ਰਿਕਸ਼ਾ, ਵੇਖੋ ਵੀਡੀਓ

 

 
 
 
 
 
 
 
 
 
 
 
 
 
 
 

A post shared by NEETI MOHAN (@neetimohan18)

 

ਤਸਵੀਰਾਂ ਵਿਚ ਉਨ੍ਹਾਂ ਦੇ ਪਤੀ ਨਿਹਾਰ ਵੀ ਨਜ਼ਰ ਆ ਰਹੇ ਹਨ। ਉਥੇ ਹੀ ਫਿਲ਼ਮ ‘ਮਣੀ ਕਰਣਿਕਾ : ਦਿ ਕੁਈਨ ਆਫ ਝਾਂਸੀ’ ਦੇ ਅਦਾਕਾਰ ਨਿਹਾਰ ਨੇ ਵੀ ਇਹੀ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਅੰਦਾਜ਼ ਵਿਚ ਆਪਣੇ ਪ੍ਰਸ਼ੰਸਕਾਂ ਨੂੰ ਜਲਦ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ। ਨੀਤੀ ਅਤੇ ਨਿਹਾਰ 2019 ਵਿਚ ਵਿਆਹ ਦੇ ਬੰਧਨ ਵਿਚ ਬੱਝੇ ਸਨ। 

ਇਹ ਵੀ ਪੜ੍ਹੋ: ਹਰਿਆਣਾ ਦੇ ਖੇਤੀ ਮੰਤਰੀ ਬੋਲੇ-‘ਕਿਸਾਨ ਘਰ ਹੁੰਦੇ ਤਾਂ ਵੀ ਮਰਦੇ’, ਤਾਪਸੀ ਪਨੂੰ ਅਤੇ ਰਿਚਾ ਨੇ ਪਾਈ ਝਾੜ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


author

cherry

Content Editor

Related News