ਸਲਮਾਨ ਤੋਂ ਬਾਅਦ ਹੁਣ ਇਸ ਪੌਪ ਗਾਇਕਾ ਨੂੰ ਸੱਪ ਨੇ ਡੰਗਿਆ, ਵੀਡੀਓ ਵਾਇਰਲ

Monday, Dec 27, 2021 - 01:21 PM (IST)

ਸਲਮਾਨ ਤੋਂ ਬਾਅਦ ਹੁਣ ਇਸ ਪੌਪ ਗਾਇਕਾ ਨੂੰ ਸੱਪ ਨੇ ਡੰਗਿਆ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) - ਲੱਗਦਾ ਹੈ ਕਿ ਇੰਨੀਂ ਦਿਨੀਂ ਫ਼ਿਲਮ ਇੰਡਸਟਰੀ 'ਤੇ ਸੱਪਾਂ ਦਾ ਸਾਇਆ ਚੱਲ ਰਿਹਾ ਹੈ। ਸੁਪਰਸਟਾਰ ਸਲਮਾਨ ਖ਼ਾਨ ਨੂੰ ਐਤਵਾਰ ਨੂੰ ਸੱਪ ਨੇ ਡੰਗ ਲਿਆ। ਹੁਣ ਇੱਕ ਪੌਪ ਸਿੰਗਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪੌਪ ਸਿੰਗਰ ਦਾ ਨਾਂ ਮਾਏਟਾ ਹੈ, ਜੋ ਹਾਲੀਵੁੱਡ 'ਚ ਕੰਮ ਕਰਦੀ ਹੈ। ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਮਾਏਟਾ ਨੂੰ ਸੱਪ ਨੇ ਡੰਗ ਲਿਆ ਸੀ, ਜਿਸ ਦੀ ਵੀਡੀਓ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।

ਪੌਪ ਗਾਇਕ ਨੂੰ ਸੱਪ ਨੇ ਡੰਗਿਆ

ਵੀਡੀਓ 'ਚ 21 ਸਾਲਾ ਮਾਏਟਾ ਨੂੰ ਕਾਰਪੇਟ 'ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੇ ਆਲੇ-ਦੁਆਲੇ ਕੁਝ ਸੱਪ ਹਨ। ਉਸ ਦੇ ਚਿਹਰੇ ਦੇ ਨੇੜੇ ਵੀ ਸੱਪ ਹੈ, ਜਿਸ ਨੇ ਅਚਾਨਕ ਉਸ ਨੂੰ ਡੰਗ ਲਿਆ। ਮਾਏਤਾ ਨੇ ਸੱਪ ਨੂੰ ਆਪਣੇ ਤੋਂ ਵੱਖ ਕਰਦੀ ਹੈ ਅਤੇ ਦਰਦ 'ਚ ਦੂਜੇ ਪਾਸੇ ਵੱਲ ਨੂੰ ਮੁੜ ਜਾਂਦੀ ਹੈ।  ਆਫ ਕੈਮਰਾ ਇਕ ਵਿਅਕਤੀ ਕਹਿੰਦਾ ਹੈ, ''ਓਏ ਸੱਪ ਨੇ ਉਸ ਨੂੰ ਡੰਗ ਲਿਆ।''

 
 
 
 
 
 
 
 
 
 
 
 
 
 
 

A post shared by Maeta (@maetasworld)

ਕਦੇ ਦੁਬਾਰਾ ਅਜਿਹਾ ਨਹੀਂ ਕਰੇਗੀ ਮਾਏਤਾ

ਵੀਡੀਓ ਸ਼ੇਅਰ ਕਰਦੇ ਹੋਏ ਮਾਏਤਾ ਨੇ ਲਿਖਿਆ, ''ਤੁਹਾਡੇ ਸਾਰਿਆਂ ਲਈ ਵੀਡੀਓ ਬਣਾਉਣ ਲਈ ਮੈਨੂੰ ਇਨ੍ਹਾਂ ਚੀਜ਼ਾਂ 'ਚੋਂ ਲੰਘਣਾ ਪੈਂਦਾ ਹੈ। ਟਵਿੱਟਰ 'ਤੇ ਵੀ ਇਸ ਵੀਡੀਓ ਨੂੰ ਮਾਏਤਾ ਸ਼ੇਅਰ ਕੀਤਾ ਅਤੇ ਲਿਖਿਆ, ''ਦੁਬਾਰਾ ਕਦੇ ਨਹੀਂ।'' ਮਾਏਤਾ ਨੇ ਪਿਛਲੇ ਹਫਤੇ ਆਪਣੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ। 

PunjabKesari

ਪੀਪਲ ਮੈਗਜ਼ੀਨ ਮੁਤਾਬਕ, ਮਾਏਤਾ ਦੇ ਮਿਊਜ਼ਿਕ ਵੀਡੀਓ 'ਚ ਵਰਤੇ ਗਏ ਸੱਪਾਂ 'ਚੋਂ ਕੋਈ ਵੀ ਜ਼ਹਿਰੀਲਾ ਨਹੀਂ ਸੀ। ਆਪਣੀ ਠੋਡੀ 'ਤੇ ਡੰਗਣ ਦੇ ਨਿਸ਼ਾਨ ਤੋਂ ਇਲਾਵਾ ਮਾਏਤਾ ਨੂੰ ਕੋਈ ਦੂਜੀ ਸੱਟ ਨਹੀਂ ਲੱਗੀ।

PunjabKesari

ਮਾਏਟਾ ਦੇ ਕਰੀਅਰ ਬਾਰੇ ਗੱਲ ਕਰੀਏ ਤਾਂ ਉਹ ਇੱਕ R&B ਗਾਇਕਾ ਹੈ। 21 ਸਾਲਾ ਮਾਏਟਾ ਨੇ ਬਤੌਰ ਟੀਨਏਜਰ ਸਾਉਂਡ ਕਲਾਉਡ 'ਤੇ ਆਪਣੇ ਗੀਤਾਂ ਨੂੰ ਪੋਸਟ ਕਰਨਾ ਸ਼ੁਰੂ ਕੀਤਾ ਸੀ। ਇਸ ਸਾਲ ਮਸ਼ਹੂਰ ਸੰਗੀਤਕਾਰ ਜੇ ਜ਼ੈਡ ਨੇ ਉਸ ਨੂੰ ਆਪਣੇ ਮੈਨੇਜਮੈਂਟ ਲੇਬਲ 'ਰੌਕ ਨੇਸ਼ਨ' ਲਈ ਸਾਈਨ ਕੀਤਾ। ਮਾਏਟਾ ਦੀ ਪਹਿਲੀ ਐਲਬਮ 'ਹੈਬਿਟਸ' ਇਸ ਲੇਬਲ ਹੇਠ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਪ੍ਰਸਿੱਧੀ ਮਿਲੀ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
 


author

sunita

Content Editor

Related News