ਚੱਲਦੇ ਸ਼ੋਅ 'ਚ ਗਾਇਕ ਕਰਨ ਔਜਲਾ 'ਤੇ ਹੋਇਆ ਹਮਲਾ

Saturday, Sep 07, 2024 - 11:58 AM (IST)

ਚੱਲਦੇ ਸ਼ੋਅ 'ਚ ਗਾਇਕ ਕਰਨ ਔਜਲਾ 'ਤੇ ਹੋਇਆ ਹਮਲਾ

ਵੈੱਬ ਡੈਸਕ- ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਕਲਾਕਾਰ ਨੇ ਕਈ ਖਿਤਾਬ ਵੀ ਆਪਣੇ ਨਾਂ ਕੀਤੇ ਹਨ। ਕਰਨ ਔਜਲਾ ਨੇ ਪਾਲੀਵੁੱਡ ਹੀ ਨਹੀਂ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਉਨ੍ਹਾਂ ਦਾ ਗੀਤ ਤੌਬਾ-ਤੌਬਾ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।  ਹਾਲ 'ਚ ਖ਼ਬਰ ਸਾਹਮਣੇ ਆਈ ਹੈ ਕਿ ਜਦੋਂ ਗਾਇਕ ਕਰਨ ਔਜਲਾ ਲੰਡਨ 'ਚ ਸਟੇਜ 'ਤੇ ਗਾ ਰਹੇ ਹੁੰਦੇ ਹਨ ਤਾਂ ਭੀੜ 'ਚ ਇਕ ਨੌਜਵਾਨ ਗਾਇਕ 'ਤੇ ਬੂਟ ਨਾਲ ਹਮਲਾ ਕਰ ਦਿੰਦਾ ਹੈ ਜੋ ਗਾਇਕ ਦੇ ਮੂੰਹ 'ਤੇ ਜਾ ਕੇ ਵੱਜਦਾ ਹੈ। ਇਸੇ ਦੌਰਾਨ ਗੁੱਸੇ ਨਾਲ ਲਾਲ ਹੋਇਆ ਗਾਇਕ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।

 

ਗਾਇਕ ਨੇ ਅੱਗੇ ਕਿਹਾ ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ ‘ਤੇ ਆ ਕੇ ਗੱਲ ਕਰੋ ਕਿਉਂਕਿ ਮੈਂ ਕੁਝ ਗਲਤ ਨਹੀਂ ਕਹਿ ਰਿਹਾ। ਇਸ ਦੌਰਾਨ ਸੁਰੱਖਿਆ ਗਾਰਡ ਬੂਟ ਸੁੱਟਣ ਵਾਲੇ ਨੂੰ ਫੜ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

 ਇਹ ਖ਼ਬਰ ਵੀ ਪੜ੍ਹੋ -ਦੀਪਿਕਾ- ਰਣਵੀਰ ਸਿੰਘ ਪੁੱਜੇ ਸਿੱਧੀਵਿਨਾਇਕ ਮੰਦਰ, ਕੀਤੇ ਬੱਪਾ ਦੇ ਦਰਸ਼ਨ

ਦੱਸ ਦੇਈਏ ਕਿ ਕਰਨ ਔਜਲਾ ਇਨ੍ਹੀਂ ਦਿਨੀਂ ਵਰਲਡ ਟੂਰ ‘ਤੇ ਹਨ। ਉਹ ਕੁਝ ਦਿਨਾਂ ਤੋਂ ਯੂਕੇ ਵਿੱਚ ਹੈ ਅਤੇ ਲਾਈਵ ਕੰਸਰਟ ਕਰ ਰਹੇ ਹਨ। ਲੰਡਨ ਅਤੇ ਬਰਮਿੰਘਮ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ‘ਚ ਬ੍ਰਾਜ਼ੀਲ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਵੀ ਸ਼ੋਅ ਕਰਨ ਵਾਲੇ ਹਨ। ਉਹ ਇਸ ਸਾਲ ਦੇ ਅੰਤ ਵਿੱਚ ਦਿੱਲੀ ਵਿੱਚ ਦੋ ਸ਼ੋਅ ਵੀ ਕਰਨ ਵਾਲੇ  ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News