ਗਾਇਕ ਕਰਨ ਔਜਲਾ ਨੇ ਮਾਂ ਨਾਲ ਸਾਂਝੀ ਕੀਤੀ ਤਸਵੀਰ, ਭਾਵੁਕ ਹੋ ਕੇ ਲਿਖੀ ਇਹ ਗੱਲ
Friday, Apr 14, 2023 - 03:43 PM (IST)
ਬਾਲੀਵੁੱਡ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਨਾਲ ਵੱਖਰੀ ਪਹਿਚਾਣ ਬਣਾਈ ਹੈ। ਕਰਨ ਔਜਲਾ ਦੇ ਗੀਤਾਂ ਨੂੰ ਲੋਕ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਸੁਣਦੇ ਹਨ। ਗਾਇਕ ਨੇ ਆਪਣੇ ਦਮ ਤੇ ਦੁਨੀਆ ਭਰ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਔਜਲਾ ਦੀ ਨਿੱਜੀ ਜ਼ਿੰਦਗੀ ਨੂੰ ਵੀ ਪ੍ਰਸ਼ੰਸਕ ਜਾਣਦੇ ਹੀ ਹੋਣਗੇ । ਦੱਸ ਦੇਈਏ ਕਰਨ ਨੂੰ ਛੋਟੀ ਉਮਰ 'ਚ ਮਾਪਿਆਂ ਛੱਡ ਕੇ ਚੱਲੇ ਗਏ ਸੀ। ਕਰਨ ਔਜਲਾ ਅਕਸਰ ਆਪਣੇ ਗੀਤਾਂ 'ਚ ਆਪਣੇ ਮਾਪਿਆਂ ਦਾ ਜ਼ਿਕਰ ਕਰਦਾ ਹੈ।
ਇਹ ਵੀ ਪੜ੍ਹੋ- ਸਿੱਖਿਆ ਮੰਤਰੀ ਬੈਂਸ ਵੱਲੋਂ ਸਰਹੱਦੀ ਖੇਤਰਾਂ ਦੇ ਸਕੂਲਾਂ ਦਾ ਦੌਰਾ, ਕਹੀ ਵੱਡੀ ਗੱਲ
ਇਸ ਵਿਚਕਾਰ ਹਾਲ ਹੀ 'ਚ ਗਾਇਕ ਨੇ ਆਪਣੀ ਮਾਂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕੀਤੀ ਹੈ। ਜਿਸ ਦੇ ਕੈਪਸ਼ਨ 'ਚ ਉਸ ਨੇ ਭਾਵੁਕ ਸ਼ਬਦਾਂ 'ਚ ਲਿਖਿਆ ਕਿ 'ਮਾਂ ਅੱਜ 12 ਸਾਲ ਹੋਏ ਗਏ।' ਖ਼ਬਰਾਂ ਮੁਤਾਬਕ ਜਦੋਂ ਕਰਨ ਔਜਲਾ ਨੌਂ ਸਾਲਾਂ ਦੇ ਸੀ ਤਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਉਸਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸਨੂੰ ਉਸਦੀ ਭੈਣਾਂ ਅਤੇ ਚਾਚੇ ਨੇ ਉਸ ਨੂੰ ਪਾਲਿਆ ।
ਇਹ ਵੀ ਪੜ੍ਹੋ- ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਵੱਲੋਂ 'ਪਰਿਵਰਤਨ' ਸਕੀਮ ਦਾ ਅਗਾਜ਼
ਹਾਲਾਂਕਿ ਅੱਜ ਗਾਇਕ ਨੇ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕੀਤੀ ਹੋਈ। ਕਰਨ ਪੰਜਾਬੀ ਮਸ਼ਹੂਰ ਗਾਇਕਾਂ 'ਚੋਂ ਇਕ ਹਨ। ਅੱਜ-ਕੱਲ ਦੇ ਨੌਜਵਾਨ ਗਾਇਕ ਦੀ ਗੀਤਾਂ ਨੂੰ ਬੇਹੱਦ ਪਸੰਦ ਕਰਦੇ ਹਨ। ਗਾਇਕ ਆਏ ਦਿਨ ਪੰਜਾਬੀ ਇੰਡਸਟਰੀ ਨੂੰ ਗੀਤ ਦਿੰਦੇ ਰਹਿੰਦੇ ਹਨ ਜੋ ਬਹੁਤ ਹੀ ਜਲਦੀ ਸੁਰਖੀਆਂ 'ਚ ਆ ਜਾਂਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।