ਗਾਇਕ ਕੰਠ ਕਲੇਰ ਦਾ ਨਵਾਂ ਗੀਤ 'ਧੜਕਣ' ਹੋਇਆ ਰਿਲੀਜ਼

Thursday, Sep 19, 2024 - 12:35 PM (IST)

ਗਾਇਕ ਕੰਠ ਕਲੇਰ ਦਾ ਨਵਾਂ ਗੀਤ 'ਧੜਕਣ' ਹੋਇਆ ਰਿਲੀਜ਼

ਜਲੰਧਰ- ਪੰਜਾਬ ਅਤੇ ਪੰਜਾਬੀਅਤ ਦਾ ਮਾਣ ਮੰਨੇ ਜਾਂਦੇ ਗਾਇਕ ਕੰਠ ਕਲੇਰ ਇੱਕ ਵਾਰ ਫਿਰ ਧਮਾਲ ਮਚਾਉਣ ਆ ਚੁੱਕੇ ਹਨ। ਕੰਠ ਕਲੇਰ ਇਕ ਮਸ਼ਹੂਰ ਪੰਜਾਬੀ ਗਾਇਕ ਹਨ। ਅੱਜ ਉਹ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਗਾਇਕ ਵਿਸ਼ੇਸ਼ ਕਰਕੇ ਦਰਦ-ਭਰੇ ਗੀਤ ਗਾਉਣ ਕਰਕੇ ਜਾਣੇ ਜਾਂਦੇ ਹਨ। ਗਾਇਕ ਨੇ ਮਦਨ ਜਲੰਧਰੀ ਦੀ ਮਦਦ ਨਾਲ ਆਪਣਾ ਪਹਿਲਾ ਗੀਤ 'ਹੁਣ ਤੇਰੀ ਨਿਗਾ ਬਦਲ ਗਈ' ਰਿਕਾਰਡ ਕਰਵਾਇਆ ਸੀ। ਉਸ ਤੋਂ ਬਾਅਦ ਕੰਠ ਕਲੇਰ ਅੱਜ ਤੱਕ ਕਾਫ਼ੀ ਗੀਤ ਗਾ ਚੁੱਕੇ ਹੈ।

ਇਹ ਖ਼ਬਰ ਵੀ ਪੜ੍ਹੋ -ਬੁਰਕਾ ਪਹਿਨੀ ਔਰਤ ਨੇ ਸਲਮਾਨ ਦੇ ਪਿਤਾ ਸਲੀਮ ਖ਼ਾਨ ਨੂੰ ਦਿੱਤੀ ਧਮਕੀ

ਹਾਲ ਹੀ 'ਚ ਗਾਇਕ ਦਾ ਨਵਾਂ ਗੀਤ 'ਧੜਕਣ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਖ਼ੂਬਸੂਰਤ ਗਾਣੇ ਨੂੰ ਸੰਗੀਤ ਜੱਸੀ ਬ੍ਰੋਸ ਅਤੇ ਕਮਲ ਕਲੇਰ ਨੇ ਦਿੱਤਾ ਹੈ।ਸੰਗੀਤਕ ਅਤੇ ਗਾਇਨ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾ ਰਹੇ ਉਕਤ ਗਾਣੇ ਦੇ ਬੋਲ ਦੀਪ ਅਲਾਚੌਰੀਆ ਨੇ ਦਿੱਤੇ ਹਨ।ਇਸ ਗੀਤ ਨੂੰ ਕੰਠ ਕਲੇਰ ਦੇ official ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

 

​ ​

​ ਦੱਸ ਦਈਏ ਕਿ ਕੰਠ ਕਲੇਰ ਜਲੰਧਰ ਜਿਲ੍ਹੇ ਦੇ ਸ਼ਹਿਰ ਨਕੋਦਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਅਸਲੀ ਨਾਂ ਹਰਵਿੰਦਰ ਕਲੇਰ ਹੈ ਪਰ ਉਨ੍ਹਾਂ ਨੇ ਆਪਣੇ ਧਾਰਮਿਕ ਗੁਰੂ ਦੇ ਕਹਿਣ ਤੇ ਆਪਣਾ ਨਾਂ 'ਕੰਠ ਕਲੇਰ' ਰੱਖਿਆ ਹੋਇਆ ਹੈ।ਗਾਇਕ ਨੇ ਬਹੁਤ ਸਾਰੇ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਜਿਨ੍ਹਾਂ 'ਚ 'ਤੇਰੇ ਬਿਨ ਆਦਤ', 'ਤੂੰ ਚੇਤੇ ਆਵੇਂ', 'ਤੇਰੀ ਅੱਖ ਵੈਰਨੇ', 'ਹੁਣ ਤੇਰੀ ਨਿਗਾ ਬਦਲ ਗਈ', 'ਤੇਰੀ ਯਾਦ ਸੱਜਣਾ' ਆਦਿ ਹੋਰ ਵੀ ਕਈ ਗੀਤ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News