ਗਾਇਕ ਰਣਜੀਤ ਬਾਵਾ ਦਾ ਪੋਸਟ ਸੁਰਖੀਆਂ ''ਚ, ਕਿਹਾ- ਹਿੰਦੂ-ਸਿੱਖ ਦਾ ਮੁੱਦਾ ਬਣਾਉਣਾ ਚੰਗਾ ਨਹੀਂ

Thursday, Dec 19, 2024 - 01:49 PM (IST)

ਐਂਟਰਟੇਨਮੈਂਟ ਡੈਸਕ - ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਗਾਇਕ ਦਾ ਸ਼ੋਅ ਵਿਵਾਦਾਂ 'ਚ ਘਿਰ ਗਿਆ। ਹਿਮਾਚਲ ਪ੍ਰਦੇਸ਼ 'ਚ ਇੱਕ ਤੋਂ ਬਾਅਦ ਇੱਕ ਸ਼ੋਅ ਰੱਦ ਹੋ ਰਹੇ ਹਨ। ਗਾਇਕ ਰਣਜੀਤ ਬਾਵਾ ਨੇ ਸ਼ੋਅ ਰੱਦ ਹੋਣ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇੱਕ ਪੋਸਟ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ। ਗਾਇਕ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਲੋਕ ਸ਼ੋਅ ਨੂੰ ਰੱਦ ਕਰਵਾ ਕੇ ਨਫ਼ਰਤ ਫੈਲਾ ਕੇ ਇਸ ਨੂੰ ਸਿਆਸੀ ਮੁੱਦਾ ਬਣਾ ਰਹੇ ਹਨ। ਬਾਵਾ ਨੇ ਸ਼ੋਅ ਨੂੰ ਰੱਦ ਕਰਨ ਸਬੰਧੀ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਪੋਸਟ ਲਿਖਿਆ ਹੈ, “ਨਾਲਾਗੜ੍ਹ ਸ਼ੋਅ ਨੂੰ ਰੱਦ ਕਰਕੇ ਕੁਝ ਲੋਕਾਂ ਨੇ ਨਫ਼ਰਤ ਫੈਲਾਈ ਹੈ ਅਤੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਉਹ ਰਾਜਨੀਤੀ ਕਰਕੇ ਹਿੰਦੂ-ਸਿੱਖ ਦਾ ਮੁੱਦਾ ਬਣਾ ਸਕਦੇ ਹਨ। ਜੁੜਨਾ ਸਿੱਖੋ, ਤੋੜਨਾ ਨਹੀਂ। ਇਹ ਦੇਸ਼ ਸਾਰਿਆਂ ਦਾ ਹੈ, ਕਿਸੇ ਇੱਕ ਦਾ ਨਹੀਂ, ਕਿ ਜਦੋਂ ਚਾਹੋ ਵਿਵਾਦ ਖੜ੍ਹਾ ਕਰ ਦਿਓ।”

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ

ਰਣਜੀਤ ਬਾਵਾ ਨੇ ਅੱਗੇ ਲਿਖਿਆ ਕਿ ''ਰਣਜੀਤ ਬਾਵਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਪਿਛਲੇ ਇੱਕ ਸਾਲ ਦੌਰਾਨ ਹਿਮਾਚਲ 'ਚ ਮੇਰਾ ਤੀਜਾ ਸ਼ੋਅ ਰੱਦ ਹੋਇਆ ਹੈ। ਪੰਜਾਬ 'ਚ ਕੋਈ ਕਮੀ ਨਹੀਂ, ਇੱਥੇ ਸ਼ੋਅ ਬਹੁਤ ਹਨ ਪਰ ਗੱਲ ਇਹ ਹੈ ਕਿ ਤੁਸੀਂ ਨਫ਼ਰਤ ਨੂੰ ਬਹੁਤ ਓਵਰ ਕਰ ਰਹੇ ਹੋ। ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਥੋੜ੍ਹਾ ਸਮਝਾਓ। ਕਲਾਕਾਰ ਮਨੋਰੰਜਨ ਲਈ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਕੁਝ ਲੋਕ ਧਰਮ ਦੇ ਨਾਂ ‘ਤੇ ਲੜਾਈ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ। ਹਰ ਗੱਲ ‘ਤੇ ਹਿੰਦੂ-ਸਿੱਖ ਦਾ ਮੁੱਦਾ ਬਣਾ ਲੈਂਦੇ ਹਨ।''

ਇਹ ਵੀ ਪੜ੍ਹੋ - 'ਜਿਨ੍ਹਾਂ ਦੇ ਸਿਰ 'ਤੇ ਵੱਡਿਆ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'

ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਖੇ 3 ਰੋਜ਼ਾ ਜ਼ਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ ਲਗਾਇਆ ਜਾ ਰਿਹਾ ਹੈ, ਜੋ ਕਿ 13 ਦਸੰਬਰ ਤੋਂ 15 ਦਸੰਬਰ ਤੱਕ ਚੱਲਣਾ ਸੀ। ਇਸ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਪਰਫਾਰਮ ਕਰਨ ਜਾ ਰਹੇ ਸਨ ਪਰ ਹਿੰਦੂ ਸੰਗਠਨਾਂ ਨੇ ਲਗਾਤਾਰ ਰੈਲੀਆਂ ਕਰਕੇ ਗਾਇਕ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਬਾਵਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ‘ਮੇਰਾ ਕੀ ਕਸੂਰ’ ਗੀਤ ਰਣਜੀਤ ਬਾਵਾ ਨੇ ਗਾਇਆ ਸੀ, ਜਿਸ ‘ਤੇ ਹਿੰਦੂ ਸੰਗਠਨਾਂ ਨੂੰ ਇਤਰਾਜ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News