ਪੰਜਾਬੀ ਫ਼ਿਲਮਾਂ ਤੇ ਗਾਇਕੀ ਚ ਨਵਾਂ ਚੇਹਰਾ "ਕਵਲੀਨ ਰਿਹਾਨ "
Tuesday, Dec 10, 2024 - 01:41 PM (IST)
ਜਲੰਧਰ(ਦਲਵੀਰ ਜੱਲੋਵਾਲੀਆ)- ਗੱਲ ਕਰੀਏ ਪੰਜਾਬੀ ਫ਼ਿਲਮਾਂ ਦੀ ਜਾਂ ਪੰਜਾਬੀ ਗਾਇਕੀ ਦੀ ਇਸ ਜਗਤ ਵਿੱਚ ਨਿੱਤ ਨਵੇਂ ਚੇਹਰੇ ਆਏ ਦਿਨ ਪ੍ਰਵੇਸ਼ ਕਰਦੇ ਹਨ ,ਇਹਨਾਂ ਵਿਚ ਵਿਚ ਇੱਕ ਚੇਹਰਾ ਹੈ ਕਵਲੀਨ ਰਿਹਾਨ। ਕਵਲੀਨ ਗੁਣਾਂ ਦੀ ਗੁਥਲੀ ਹੈ ਜਿਥੇ ਉਹ ਇੱਕ ਵਧੀਆ ਅਦਾਕਾਰਾ ਹੈ ਉਥੇ ਉਹ ਇੱਕ ਵਧੀਆ ਗਾਇਕ ਤੇ ਵਧੀਆ ਗੀਤਕਰ ਵੀ ਹੈ।
ਹੁਣੇ ਹੁਣੇ ਰਿਲੀਜ਼ ਹੋਈ ਪੰਜਾਬੀ ਫਿਲਮ ਵੱਡਾ ਘਰ ਵਿਚ ਕਵਲੀਨ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ ਇੱਕ ਸੰਸਕਾਰੀ ਨੂੰਹ ਦਾ ਰੋਲ ਨਿਭਾਕੇ ਪੰਜਾਬੀ ਫਿਲਮ ਜਗਤ ਵਿਚ ਇੱਕ ਵਧੀਆ ਜਗਾ ਬਣਾਈ ਹੀ ਇਸ ਤੋਂ ਬਿਨਾ ਉਸ ਦੀ ਛੇਤੀ ਹੀ ਇੱਕ ਹੋਰ ਸਕਾਈ ਬੀਟਸ ਵਲੋਂ ਤਿਆਰ ਕੀਤੀ ਆਉਣ ਵਾਲੀ ਪੰਜਾਬੀ ਫਿਲਮ “ਸਲੂਕ “ਵਿਚ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ। ਵੱਡਾ ਘਰ ਫ਼ਿਲਮ ਦੇ ਇੱਕ ਗੀਤ ਰਾਤ ਫ੍ਰਾਈਡੇ ਵਾਲੀ ਤੇ ਓਸ ਵਲੋਂ ਕੀਤੇ ਡਾਂਸ ਦੀ ਵੀ ਚਰਚਾ ਹੈ ਜਾਪਦਾ ਹੈ ਆਉਣ ਵਾਲੇ ਸਮੇਂ ਵਿਚ ਹੋਰ ਵੀ ਧਮਾਕੇ ਕਰੇਗੀ ਫਿਲਮ ਤੇ ਸੰਗੀਤ ਜਗਤ ਵਿਚ ਸੋਹਣੀ ਸੁਨੱਖੀ ਤੇ ਚੁਲਬਲੀ।
ਦੂਜਾ ਗੁਣ ਇਹ ਵੀ ਹੈ ਕਿ ਉਹ ਗਾਉਂਦੀ ਬਹੁਤ ਵਧੀਆ ਉਸਦੀ ਆਵਾਜ਼ ਵਿੱਚ ਕਸ਼ਿਸ਼ ਹੈ । ਉਸ ਦੇ ਹੁਣ ਤੱਕ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਜਿਹਨਾਂ ਨੂੰ ਬਹੁਤ ਪਿਆਰ ਮਿਲ ਚੁੱਕਾ ਹੈ ਤੇ ਮਿਲ ਰਿਹਾ ਹੈ ਉਸਦੇ ਹੋਰ ਵੀ ਕਈ ਗੀਤ ਛੇਤੀ ਰਿਲੀਜ਼ ਹੋਣਗੇ ਇਹ ਸਭ ਕੁਝ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਏ ਦੀ ਦੇਖ ਰੇਖ ਵਿਚ ਹੋ ਰਿਹਾ ਉਸ ਦੇ ਕੁਝ ਪ੍ਰਮੁੱਖ ਗੀਤ ਵਿਚ *ਸ਼ੁਦੈਣ ਜਿਹੀ ,*ਟਿੱਮ ਤੇ ,*ਦੂਰ ਤੋਂ ਲੌਂਗ ਡਿਸਟੈਂਸ * ਪੰਜਾਬ ਸ਼ਾਮਿਲ ਨੇ ਉਸਦੇ ਗੀਤ ਸਪੀਡ ਰਿਕਾਰਡ ਤੇ ਸਕਾਈਬੀਟਸ ਵਲੋਂ ਆ ਚੁੱਕੇ ਹਨ।
ਜਸਬੀਰ ਗੁਣਾਚੌਰੀਏ ਦਾ ਉਹ ਬਹੁਤ ਸਤਿਕਾਰ ਕਰਦੀ ਹੋਈ ਆਖਦੀ ਹੈ ਕੇ ਮੈਂ ਅੱਜ ਜੋ ਕੁਝ ਵੀ ਹਾਂ ਤੇ ਹੋਵਾਂਗੀ ਉਹ ਸਭ ਦਾ ਸਿਹਰਾ ਜਸਬੀਰ ਗੁਣਾਚੋਰੀਆ ਨੂੰ ਹੀ ਜਾਂਦਾ ਹੈ।ਆਉਣ ਵਾਲੇ ਦਿਨਾਂ ਵਿਚ ਉਸਦਾ ਜਾਣੀ ਕਵਲੀਨ ਦਾ ਹੀ ਆਪਣਾ ਲਿਖਿਆ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸਦਾ ਵੀਡੀਓ ਕੈਨੇਡਾ ਦੀਆਂ ਵੱਖ ਵੱਖ ਲੁਕੇਸ਼ਨ ਤੇ ਸ਼ੂਟ ਕੀਤਾ ਗਿਆ ਹੈ।ਫਿਲਮ ਵੱਡਾ ਘਰ ਦੀ ਐਕਟਿੰਗ ਦੇ ਨਾਲ ਨਾਲ ਉਸਦਾ ਹੁਣੇ ਹੁਣੇ ਰਿਲੀਜ਼ ਹੋਇਆ ਭੰਗੜਾ ਬੀਟ ਦਾ ਗੀਤ “ਪੈਗ “ਵੀ ਲੋਕਾਂ ਦੀਆ ਪਸੰਦ ਬਣਿਆ ਹੋਇਆ ਹੈ। ਭਵਿੱਖ ਵਿਚ ਕਵਲੀਨ ਤੋਂ ਸੰਗੀਤ ਤੇ ਫਿਲਮ ਜਗਤ ਨੂੰ ਹੋਰ ਵੀ ਬਹੁਤ ਵੱਡੀਆ ਉਮੀਦਾਂ ਨੇ ਉਹ ਨਵੀਆਂ ਸਭਾਵਨਾਵਾਂ ਦਾ ਵਾਵਰੋਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।