ਪ੍ਰਸਿੱਧ ਗਾਇਕਾ ਜੋਤੀਕਾ ਟਾਂਗਰੀ ਦੇ ਨਵਾਂ ਗੀਤ ''ਬਾਬੁਲ'' ਰਿਲੀਜ਼

Saturday, Dec 07, 2024 - 03:09 PM (IST)

ਪ੍ਰਸਿੱਧ ਗਾਇਕਾ ਜੋਤੀਕਾ ਟਾਂਗਰੀ ਦੇ ਨਵਾਂ ਗੀਤ ''ਬਾਬੁਲ'' ਰਿਲੀਜ਼

ਭੋਗਪੁਰ (ਰਾਣਾ ਭੋਗਪੁਰੀਆ) - ਪ੍ਰਸਿੱਧ ਪੰਜਾਬੀ ਅਤੇ ਬਾਲੀਵੁੱਡ ਗਾਇਕਾ ਜੋਤੀਕਾ ਟਾਂਗਰੀ ਦਾ ਗਾਇਆ ਅਤੇ ਰਾਂਝਾ ਰਾਜਨ ਦਾ ਲਿਖਿਆ ਅਤੇ ਨਿਰਦੇਸ਼ ਕੀਤਾ ਨਵਾਂ ਗੀਤ ਬਾਬੁਲ, ਜੋ 6 ਦਸੰਬਰ ਨੂੰ ਰਿਲੀਜ਼ ਕੀਤਾ ਗਿਆ। ਇਸ ਗੀਤ ਦਾ ਰੰਗਦਾਰ ਪੋਸਟਰ ਤੜਕਾਂ ਰੈਸਟੋਰੈਂਟ ਬੌਟਨੀ ਵਿਖੇ ਲੋਕ ਅਰਪਣ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਧੀ ਅਤੇ ਬਾਪ ਦੇ ਪਿਆਰ ਅਤੇ ਵਿਆਹ ਸਮੇਂ ਬਾਬਲ ਦੇ ਘਰ ਦੇ ਦਰਦ ਨੂੰ ਬਿਆਨ ਕਰਦਾ ਇਹ ਗੀਤ ਨਿਊਜ਼ੀਲੈਂਡ ਵਿੱਚ ਸ਼ੂਟ ਕੀਤਾ ਗਿਆ ਹੈ।ਇਸ ਗੀਤ ਵਿੱਚ ਜੋਤੀਕਾ ਤੋ ਇਲਾਵਾ ਕੁਲਵੰਤ ਖੈਰਾਬਾਦੀ,ਜਸਵਿੰਦਰ ਕੌਰ,ਰਾਣਾ ਹੈਰੀ,ਬਲਜਿੰਦਰ ਰੰਧਾਵਾ ਅਤੇ ਛੋਟੀ ਬੱਚੀ ਅਨਾਹਤ ਰਾਣਾ ਵੱਲੋਂ ਸ਼ਾਨਦਾਰ ਭੂਮਿਕਾਂ ਨਿਭਾਈ ਗਈ ਹੈ। ਪੋਸਟਰ ਰਿਲੀਜ਼ ਸਮਾਗਮ ਵਿੱਚ  ਸ਼ਰਨਦੀਪ ਸਿੰਘ,ਬਸਰਾਂ ਪ੍ਰੋਡਕਸ਼ਨ ਤੋਂ ਵਿੱਕੀ ਬਸਰਾ.ਬਹਾਦਰ ਬਸਰਾ,ਇੰਦਰ ਜੜੀਆਂ,ਹਰਮਨ ਮਲਿਕ,ਦਸਤਾਰ ਕੋਚ ਗੁਰਜੀਤ ਸਿੰਘ,ਐਨ.ਜੈਂਡ ਐਮੀ,ਸਮੀਰ ਮਦਾਨ,ਗੁਰਿੰਦਰ ਆਸੀ,ਗੁਰਪ੍ਰੀਤ ਸੈਣੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News