ਗਾਇਕ ਸਰਬਜੀਤ ਸਹੋਤਾ ਦੁਬਈ ਟੂਰ ਤੋਂ ਵਤਨ ਪਰਤੇ
Saturday, Dec 07, 2024 - 02:02 PM (IST)
ਜਲੰਧਰ (ਸੋਮ) - ਅਨੇਕਾਂ ਹੀ ਹਿੱਟ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਰਾਜ਼ ਕਰਨ ਵਾਲਾ ਗਾਇਕ ਸਰਬਜੀਤ ਸਹੋਤਾ ਆਪਣੇ ਦੁਬਈ ਤੋਂ ਆਪਣੇ ਸਫਲ ਟੂਰ ਤੋਂ ਵਤਨ ਪਰਤ ਆਏ ਹਨ। ਜਾਣਕਾਰੀ ਦਿੰਦਿਆਂ ਗਾਇਕ ਸਰਬਜੀਤ ਸਹੋਤਾ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਸਰਪੰਚ ਬਿੱਲਾ ਲਾਖਾ, ਸਾਈਂ ਮੋਹਣ ਲਾਲ ਤੇ ਨਗਰ ਨਿਵਾਸੀਆਂ ਨੇ ਦੁਬਈ ਤੋਂ ਵਤਨ ਪਰਤਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਹੋਤਾ ਜੀ ਨੇ ਦੱਸਿਆ ਕਿ ਉਸਦੇ ਦੋਸਤ ਜਗਤਾਰ ਸਿੰਘ ਜੱਗੀ ਨਿੱਝਰ ਨੇ ਦੁਬਈ ਆਪਣੇ ਕੋਲ ਬੁਲਾ ਕੇ ਰੱਖਿਆ ਤੇ ਆਪਣੀ ਗੱਡੀ ਵਿਚ ਦੁਬਈ ਦੀਆਂ ਸੈਰਾਂ ਵੀ ਕਰਵਾਈਆਂ।
ਇਹ ਵੀ ਪੜ੍ਹੋ- ਕਰਨ ਔਜਲਾ ਦੇ ਸ਼ੋਅ ਨੂੰ ਲੈ ਕੇ ਵੱਡੀ ਖ਼ਬਰ, ਅਜਿਹੀ ਗਲਤੀ ਕਰਨ 'ਤੇ ਭੁਗਤਣੀ ਪਵੇਗੀ ਸਜ਼ਾ
ਸਹੋਤਾ ਜੀ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗ੍ਰਤੀ ਸੰਸਥਾ ਦੁਬਈ (ਯੂ. ਏ. ਈ.) ਵੱਲੋਂ 2 ਦਸੰਬਰ ਤੇ ਭਗਵਾਨ ਵਾਲਮੀਕਿ ਜੀ ਦੇ ਸਤਿਸੰਗ ’ਤੇ ਹਾਜ਼ਰੀ ਵੀ ਲਗਵਾਈ। ਪ੍ਰਧਾਨ ਸੱਤਪਾਲ ਹੰਸ ਤੇ ਸਾਰੀ ਸੰਸਥਾ ਵੱਲੋਂ ਬਹੁਤ ਹੀ ਪਿਆਰ ਮਿਲਿਆ। ਸਹੋਤਾ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਸਭਾ ਦੁਬਈ (ਯੂ. ਏ. ਈ.) ਦੀ ਸੰਸਥਾ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਤਿਕਾਰ ਕੀਤਾ ਗਿਆ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।