ਪੰਜਾਬ ’ਚ ਗਾਇਕ Diljit Dosanjh ਨੇ ਬੀਤਾਇਆ ਮਜ਼ੇਦਾਰ ਦਿਨ, ਦੇਸੀ ਅੰਦਾਜ਼ ''ਚ ਪਕਾਇਆ ਚਿਕਨ
Friday, Dec 06, 2024 - 05:29 PM (IST)
ਜਲੰਧਰ- ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਈਵੈਂਟਸ ਤੇ ਦਿਲ ਲੁਮਿਨਾਟੀ ਟੂਰ ਨੂੰ ਲੈ ਕੇ ਰੁੱਝੇ ਹੋਏ ਹਨ। ਉਨ੍ਹਾਂ ਦਾ ਇਹ ਪ੍ਰੋਗਰਾਮ ਦੇਸ਼-ਦੁਨੀਆ 'ਚ ਬਹੁਤ ਮਸ਼ਹੂਰ ਹੋਇਆ ਹੈ ਪਰ ਈਵੈਂਟ ਦੀ ਭੱਜਦੌੜ ਤੋਂ ਛੁੱਟੀ ਲੈਂਦਿਆਂ ਗਾਇਕ ਨੇ ਇੰਸਟਾਗ੍ਰਾਮ 'ਤੇ ਪੰਜਾਬ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਦੌਰਾਨ ਉਹ ਪਰਾਠੇ ਖਾਂਦੇ ਨਜ਼ਰ ਆ ਰਹੇ ਹਨ ਤੇ ਪਿੰਡ 'ਚ ਇਕ ਮੰਜੇ 'ਤੇ ਦੇਸੀ ਅੰਦਾਜ਼ 'ਚ ਬੈਠੇ ਨਜ਼ਰ ਆ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਹੁਣ ਬੈਂਗਲੁਰੂ, ਇੰਦੌਰ ਤੇ ਚੰਡੀਗੜ੍ਹ 'ਚ ਪਰਫਾਰਮ ਕਰਨਗੇ। ਉਨ੍ਹਾਂ ਦਾ ਟੂਰ 29 ਦਸੰਬਰ ਨੂੰ ਗੁਹਾਟੀ 'ਚ ਖ਼ਤਮ ਹੋਵੇਗਾ। 30 ਨਵੰਬਰ ਨੂੰ ਦਿਲਜੀਤ ਕੋਲਕਾਤਾ 'ਚ ਸਨ ਤੇ ਉਨ੍ਹਾਂ ਕੋਲਕਾਤਾ ਦੀ ਯਾਤਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8