ਹਰਭਜਨ ਮਾਨ ਦਾ ਧਾਰਮਿਕ ਗੀਤ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ

Friday, Dec 20, 2024 - 02:10 PM (IST)

ਹਰਭਜਨ ਮਾਨ ਦਾ ਧਾਰਮਿਕ ਗੀਤ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ

ਚੰਡੀਗੜ੍ਹ : ਪੰਜਾਬੀ ਗਾਇਕੀ ਨੂੰ ਮਾਣਮੱਤੇ ਅਯਾਮ ਦੇਣ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਪਣਾ ਨਵਾਂ ਧਾਰਮਿਕ ਗੀਤ 'ਸ਼ਹੀਦੀਆਂ ਦਿਹਾੜੇ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ। ਮਾਨ ਦੀ ਭਾਵਪੂਰਨ ਅਵਾਜ਼ ਵਿਚ ਸੱਜਿਆ ਇਹ ਧਾਰਮਿਕ ਗੀਤ ਕੱਲ੍ਹ 21 ਦਸੰਬਰ ਨੂੰ ਵੱਖ-ਵੱਖ ਪਲੇਟਫ਼ਾਰਮ 'ਤੇ ਜਾਰੀ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ - 'ਜਿਨ੍ਹਾਂ ਦੇ ਸਿਰ 'ਤੇ ਵੱਡਿਆ ਦਾ ਹੱਥ ਹੋਵੇ, ਉਨ੍ਹਾਂ ਦਾ ਹਰ ਰਸਤਾ ਸੌਖਾ ਹੋ ਜਾਂਦੈ'

'ਐੱਚ. ਐੱਮ. ਰਿਕਾਰਡਸ' ਅਤੇ 'ਮਿਊਜ਼ਿਕ ਐਂਪਾਇਰ ਰਿਕਾਰਡਿੰਗ ਸਟੂਡੀਓ' ਦੇ ਲੇਬਲ ਅਧੀਨ ਵਜੂਦ 'ਚ ਲਿਆਂਦੇ ਗਏ ਇਸ ਧਾਰਮਿਕ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਲਿਖੇ ਹਨ, ਜਿੰਨ੍ਹਾਂ ਵੱਲੋਂ ਪ੍ਰਭਾਵੀ ਰੂਪ ਵਿਚ ਕਲਮਬੱਧ ਕੀਤੇ ਗਏ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਦਿਲ ਟੁੰਬਵੇਂ ਸਿਰਜਨਾਤਮਕ ਸਾਂਚੇ ਅਧੀਨ ਹੋਂਦ ਵਿਚ ਲਿਆਂਦਾ ਜਾ ਰਿਹਾ ਹੈ। ਇਸ ਨੂੰ ਚਾਰ ਚੰਨ ਲਾਉਣ ਵਿਚ ਜੱਸ ਪੈਸੀ ਅਤੇ ਹਰਮੀਤ ਐੱਸ ਕਾਲੜਾ ਵੱਲੋਂ ਵੀ ਅਹਿਮ ਤਰੱਦਦ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਸਾਲ 2013, 2017 ਅਤੇ 2019 ਵਿਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਹੀ ਯਾਦ ਕਰਵਾਉਂਦੇ ਤਿੰਨ ਧਾਰਮਿਕ ਗਾਣੇ ਕ੍ਰਮਵਾਰ 'ਸਰਹੰਦ ਦੀ ਦੀਵਾਰ', 'ਸਰਹੰਦ ਦੀ ਦੀਵਾਰ 2' ਅਤੇ 'ਸਰਹੰਦ ਦੀ ਦੀਵਾਰ 3' ਧਾਰਮਿਕ ਸੰਗੀਤ ਸਫਾਂ 'ਚ ਜਾਰੀ ਕਰ ਚੁੱਕੇ ਹਨ ਗਾਇਕ ਹਰਭਜਨ ਮਾਨ, ਜਿੰਨ੍ਹਾਂ ਦਾ ਇਸੇ ਲੜੀ ਅਧੀਨ ਰਿਲੀਜ਼ ਹੋਣ ਜਾ ਰਿਹਾ ਉਕਤ ਚੌਥਾ ਗੀਤ ਹੋਵੇਗਾ, ਜਿਸ ਨੂੰ ਹਰ ਪੱਖੋ ਬਿਹਤਰੀਨ ਰੂਪ ਦੇਣ ਲਈ ਉਨ੍ਹਾਂ ਵੱਲੋਂ ਖਾਸੀ ਮਿਹਨਤ ਕੀਤੀ ਗਈ ਹੈ।

ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
 

21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੇ ਇਸ ਧਾਰਮਿਕ ਗੀਤ ਨੂੰ ਲੈ ਕੇ ਅਪਣੇ ਭਾਵਨਾਤਮਕ ਵਿਚਾਰ ਪ੍ਰਗਟ ਕਰਦਿਆਂ ਗਾਇਕ ਹਰਭਜਨ ਮਾਨ ਆਖਦੇ ਹਨ ਕਿ ਚਾਰ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਦੁੱਤੀ ਸ਼ਹਾਦਤ ਦਾ ਸਿੱਖ ਇਤਿਹਾਸ ਵਿਚ ਵੱਡਾ ਸਥਾਨ ਹੈ, ਜਿਸ ਨੂੰ ਸਦੀਵੀ ਯਾਦ ਰੱਖਿਆ ਜਾਵੇਗਾ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

sunita

Content Editor

Related News