ਆਸ਼ਾ ਭੋਸਲੇ ਦਾ ਹੋਇਆ ਦੇਹਾਂਤ ! ਜਾਣੋ ਕੀ ਹੈ ਖ਼ਬਰ ਦੀ ਸੱਚਾਈ

Thursday, Jul 03, 2025 - 01:15 PM (IST)

ਆਸ਼ਾ ਭੋਸਲੇ ਦਾ ਹੋਇਆ ਦੇਹਾਂਤ ! ਜਾਣੋ ਕੀ ਹੈ ਖ਼ਬਰ ਦੀ ਸੱਚਾਈ

ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ 'ਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਸਾਡੇ ਵਿਚਕਾਰ ਨਹੀਂ ਰਹੀ। ਇਸ ਪੋਸਟ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਦੌੜ ਗਈ। ਇਹ ਪੋਸਟ ਸੋਸ਼ਲ ਮੀਡੀਆ ਫੇਸਬੁੱਕ  ਰਾਹੀਂ ਰਾਧਾ ਰਾਣੀ ਦੇ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ ਕਿ 'ਪਲੇਬੈਕ ਸਿੰਗਰ ਆਸ਼ਾ ਭੋਸਲੇ ਦੀ ਮੌਤ'
ਇੱਕ ਸੰਗੀਤਕ ਯੁੱਗ ਦਾ ਅੰਤ
ਮਿਤੀ : 01 ਜੁਲਾਈ 2025
ਭਾਰਤ ਨੇ ਇੱਕ ਅਜਿਹੀ ਸੰਗੀਤਕ ਗਾਇਕਾ ਨੂੰ ਅਲਵਿਦਾ ਕਹਿ ਦਿੱਤਾ ਹੈ ਜੋ ਕਈ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਰਹੀ। 1 ਜੁਲਾਈ 2025 ਨੂੰ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਜੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਇੱਕ ਅਜਿਹਾ ਯੁੱਗ ਖ਼ਤਮ ਹੋ ਗਿਆ ਜਿਨ੍ਹਾਂ ਨੇ ਭਾਰਤੀ ਸੰਗੀਤ ਨੂੰ ਨਵੀਂ ਦਿਸ਼ਾ ਦਿੱਤੀ। 

PunjabKesari

ਤੁਹਾਨੂੰ ਦੱਸ ਦੇਈਏ ਕਿ ਆਸ਼ਾ ਭੋਸਲੇ ਨੇ ਆਪਣੇ ਕਰੀਅਰ ਦੌਰਾਨ ਲਗਭਗ 11,000 ਤੋਂ ਵੱਧ ਗੀਤ ਗਾਏ। ਉਨ੍ਹਾਂ ਨੇ ਇੰਡਸਟਰੀ 'ਚ ਹਿੰਦੀ ਤੋਂ ਲੈ ਕੇ ਮਰਾਠੀ, ਬੰਗਾਲੀ, ਤਮਿਲ, ਤੇਲਗੂ, ਪੰਜਾਬੀ ਆਦਿ ਕਈ ਭਾਸ਼ਾਵਾਂ 'ਚ ਆਪਣੀ ਆਵਾਜ਼ ਰਾਹੀਂ ਗੀਤਾਂ ਦਾ ਜਾਦੂ ਬਿਖੇਰਿਆ ਹੈ। ਉਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਹਰ ਪੀੜ੍ਹੀ ਦੇ ਦਿਲ 'ਚ ਇਕ ਵੱਖਰੀ ਥਾਂ ਬਣਾਈ। ਉਨ੍ਹਾਂ ਵਲੋਂ ਗਾਏ ਗੀਤ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤੇ ਜਾਂਦੇ ਹਨ।  

PunjabKesari

ਜ਼ਿਕਰਯੋਗ ਹੈ ਕਿ ਗਾਇਕਾ ਦੀ ਉਮਰ 91 ਸਾਲ ਹੈ ਅਤੇ ਉਹ ਬਿਲਕੁੱਲ ਸਹੀ ਸਲਾਮਤ ਹਨ। ਹਾਲ ਹੀ 'ਚ 'ਓਮਰਾਓ ਜਾਨ' ਦੀ ਸਕ੍ਰੀਨਿੰਗ ਤੋਂ ਆਸ਼ਾ ਭੋਸਲੇ ਦੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਨ੍ਹਾਂ ਨੂੰ ਗਾਣਾ ਗਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਥੇ ਡਾਇਰੈਕਟਰ ਮੁਜ਼ੱਫਰ ਅਲੀ ਅਤੇ ਅਦਾਕਾਰਾ ਰੇਖਾ ਉਨ੍ਹਾਂ ਦੇ ਨਾਲ ਸਨ।

PunjabKesari


author

Aarti dhillon

Content Editor

Related News