ਟੀ.ਵੀ.ਐੱਫ. ਦੀ ਪਹਿਲੀ ਮਰਾਠੀ ਫ਼ਿਲਮ ‘ਬਯਾਂਗੀ : ਪਲਾਇਚੀ ਨਾਹੀ, ਤਾਲਾਇਚੀ’ ਦਾ ਐਲਾਨ

Monday, Aug 10, 2026 - 10:12 AM (IST)

ਟੀ.ਵੀ.ਐੱਫ. ਦੀ ਪਹਿਲੀ ਮਰਾਠੀ ਫ਼ਿਲਮ ‘ਬਯਾਂਗੀ : ਪਲਾਇਚੀ ਨਾਹੀ, ਤਾਲਾਇਚੀ’ ਦਾ ਐਲਾਨ

ਮੁੰਬਈ - ਦਿ ਵਾਇਰਲ ਫੀਵਰ (ਟੀ.ਵੀ.ਐੱਫ.) ਨੇ ਆਪਣੀ ਪਹਿਲੀ ਮਰਾਠੀ ਫ਼ਿਲਮ ‘ਬਯਾਂਗੀ : ਪਲਾਇਚੀ ਨਾਹੀ, ਤਾਲਾਇਚੀ’ ਦਾ ਐਲਾਨ ਕੀਤਾ ਹੈ। ਇਹ ਦਿਲਚਸਪ, ਵੱਖਰੀ ਤਰ੍ਹਾਂ ਦੀ ਤੇ ਹਾਸਰਸ ਨਾਲ ਭਰਪੂਰ ਕਹਾਣੀ ਹੈ, ਜੋ ਸੁਪਰਨੈਚੁਰਲ ਲੋਕ-ਕਥਾ ਦੀ ਦੁਨੀਆ ’ਚ ਅੱਗੇ ਵੱਧਦੀ ਹੈ।

‘ਬਯਾਂਗੀ : ਪਲਾਇਚੀ ਨਾਹੀ, ਤਾਲਾਇਚੀ’ ਮਹਾਰਾਸ਼ਟਰ ਦੀ ਇਕ ਮਸ਼ਹੂਰ ਸੁਪਰਨੈਚੁਰਲ ਲੋਕ-ਕਥਾ ’ਤੇ ਅਧਾਰਿਤ ਹੈ। ਕੋਕਣ ਦੇ ਧੁੰਦ ਨਾਲ ਘਿਰੇ ਪਿੰਡਾਂ ’ਚ ‘ਬਯਾਂਗੀ’ ਦੀ ਡਰਾਉਣੀ ਕਹਾਣੀ ਸੁਣਨ ਨੂੰ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਇਹ ਸੁਪਰਨੈਚੁਰਲ ਆਤਮਾ ਹੈ, ਜੋ ਨਾਰੀਅਲ ਅੰਦਰ ਕੈਦ ਰਹਿੰਦੀ ਹੈ ਤੇ ਆਪਣੇ ਮਾਲਕ ਲਈ ਖ਼ੁਸ਼ਹਾਲੀ ਲੈ ਕੇ ਆਉਂਦੀ ਹੈ। ਚਾਰ ਛੜੇ ਮੁੰਡਿਆਂ ਨੂੰ ਅਜਿਹੀ ਹੀ ਬਯਾਂਗੀ ਮਿਲ ਜਾਂਦੀ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ ਇਕ ਖ਼ਤਰਨਾਕ ਖੇਡ ਵਿਚ ਬਦਲ ਜਾਂਦੀ ਹੈ, ਜਿੱਥੇ ਉਨ੍ਹਾਂ ਦੀ ਹਰ ਇੱਛਾ ਪੂਰੀ ਹੁੰਦੀ ਹੈ ਪਰ ਉਸ ਦੀ ਕੀਮਤ ਬਹੁਤ ਡਰਾਉਣੀ ਹੁੰਦੀ ਹੈ।

ਟੀ.ਵੀ.ਐੱਫ. ਵੱਲੋਂ ਪ੍ਰੋਡਿਊਸ ‘ਬਯਾਂਗੀ : ਪਲਾਇਚੀ ਨਾਹੀ, ਤਾਲਾਇਚੀ’ ਦਾ ਨਿਰਦੇਸ਼ਨ ਅਭੈ ਰਾਊਤ ਨੇ ਕੀਤਾ ਹੈ, ਜਿਨ੍ਹਾਂ ਨੇ ‘ਗੁੱਲਕ’ ਸੀਜ਼ਨ 5 ਦਾ ਵੀ ਨਿਰਦੇਸ਼ਨ ਕੀਤਾ ਹੈ। ਅਮੇਯ ਵਾਘ, ਹਾਰਦਿਕ ਜੋਸ਼ੀ, ਮਨਮੀਤ ਪੇਮ ਤੇ ਅਵਿਨਾਸ਼ ਖੇਡੇਕਰ ਮੁੱਖ ਭੂਮਿਕਾ ’ਚ ਹਨ। ਮਜ਼ੇਦਾਰ ਹਾਸਰਸ, ਦਿਲਚਸਪ ਕਹਾਣੀ ਤੇ ਸੁਪਰਨੈਚੁਰਲ ਲੋਕ-ਕਥਾ ਨੂੰ ਕੇਂਦਰ ’ਚ ਰੱਖਦੇ ਹੋਏ ਇਹ ਫ਼ਿਲਮ ਦਰਸ਼ਕਾਂ ਨੂੰ ਇਕ ਐਂਗੇਜ਼ਿੰਗ ਅਤੇ ਬਹੁਤ ਐਂਟਰਟੇਨਿੰਗ ਤਜਰਬਾ ਦੇਣ ਦਾ ਵਾਅਦਾ ਕਰਦੀ ਹੈ। ਟੀ.ਵੀ.ਐੱਫ. ਲਈ ‘ਬਯਾਂਗੀ’ ਨਾਲ ਮਰਾਠੀ ਸਿਨੇਮਾ ’ਚ ਕਦਮ ਰੱਖਣਾ ਕਾਫ਼ੀ ਖ਼ਾਸ ਹੈ, ਖ਼ਾਸਕਰ ਉਦੋਂ ਜਦੋਂ ਉਹ ਆਪਣੇ ਸਫ਼ਲ ਤੇ ਦੁਨੀਆ ਭਰ ’ਚ ਪਸੰਦ ਕੀਤੇ ਜਾਣ ਵਾਲੇ ਸ਼ੋਅਜ਼ ਨਾਲ ਯੂ-ਟਿਊਬ ਤੇ ਓ.ਟੀ.ਟੀ. ’ਤੇ ਪਹਿਲਾਂ ਹੀ ਆਪਣੀ ਮਜ਼ਬੂਤ ਪਛਾਣ ਬਣਾ ਚੁੱਕਾ ਹੈ।


author

cherry

Content Editor

Related News