ਗਾਇਕ ਬੱਬੂ ਮਾਨ ਨੇ ਬ੍ਰਿਸਬੇਨ ''ਚ ਲਗਾਏ ਚਾਰ ਚੰਨ, ਲੋਕਾਂ ''ਚ ਦੇਖਣ ਨੂੰ ਮਿਲਿਆ ਉਤਸ਼ਾਹ

Tuesday, Aug 13, 2024 - 09:23 AM (IST)

ਗਾਇਕ ਬੱਬੂ ਮਾਨ ਨੇ ਬ੍ਰਿਸਬੇਨ ''ਚ ਲਗਾਏ ਚਾਰ ਚੰਨ, ਲੋਕਾਂ ''ਚ ਦੇਖਣ ਨੂੰ ਮਿਲਿਆ ਉਤਸ਼ਾਹ

ਜਲੰਧਰ(ਬਿਊਰੋ)- ਪੰਜਾਬੀ ਗਾਇਕਾਂ ਵਿੱਚੋਂ ਬੱਬੂ ਮਾਨ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਬਹੁਤੇ ਗੀਤ ਆਪ ਲਿਖਦੇ ਹਨ। ਲਫ਼ਜ਼ਾਂ ਨਾਲ ਖੇਡਣ ਦਾ ਉਸ ਦਾ ਆਪਣਾ ਹੀ ਸਲੀਕਾ ਹੈ। ਉਸ ਦੇ ਗੀਤਾਂ ਦੇ ਮੁੱਖੜੇ ਆਮ ਲੋਕਾਂ ਦੀ ਜ਼ੁਬਾਨ 'ਤੇ ਚੜ੍ਹਨ ਵਾਲੇ ਹੁੰਦੇ ਹਨ।ਬੱਬੂ ਮਾਨ ਨੂੰ ਲਿਖਣਾ ਵੀ ਆਉਂਦਾ ਹੈ ਅਤੇ ਉਸ ਦੀ ਗਾਇਕੀ ਬਾਰੇ ਸਾਰੇ ਜਾਣੂ ਵੀ ਹਨ। ਸ਼ਬਦਾਂ ਦੇ ਉਚਾਰਣ ਵਿਚਲਾ ਰੰਗ ਉਸ ਦੀ ਗਾਇਕੀ ਨੂੰ ਚਾਰ ਚੰਨ ਲਾਉਂਦਾ ਹੈ।ਬੀਤੇ ਸ਼ਨੀਵਾਰ ਬ੍ਰਿਸਬੇਨ 'ਚ ਬੈਲਾ ਕਾਲਜ, ਕੁਈਨਸਲੈਂਡ ਟੈਕਸੀ ਕਲੱਬ, ਵਿਰਸਾ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਬੱਬੂ ਮਾਨ ਲਾਈਵ ਸ਼ੋਅ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਹਿੱਲਸੌਂਗ ਮਾਊਂਟ ਗਰਾਵਟ ਵਿਖੇ ਕਰਵਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ - ਅਬਦੁ ਰੋਜ਼ਿਕ ਦੀ Bigg Boss 18 'ਚ ਮੁੜ ਹੋਈ ਵਾਪਸੀ, ਸਲਮਾਨ ਖ਼ਾਨ ਨਾਲ ਸ਼ੋਅ ਨੂੰ ਹੋਸਟ ਕਰਦੇ ਆਉਣਗੇ ਨਜ਼ਰ

ਬ੍ਰਿਸਬੇਨ ਵਾਸੀਆਂ ਤੇ ਨੌਜਵਾਨ ਪੀੜੀ 'ਚ ਬੱਬੂ ਮਾਨ ਨੂੰ ਵੇਖਣ ਤੇ ਸੁਣਨ ਲਈ ਭਾਰੀ ਉਸ਼ਾਹ ਸੀ। ਪ੍ਰੋਗਰਾਮ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਪੁਲਸ ਪ੍ਰਸ਼ਾਸਨ ਤੇ ਸਿਕਊਰਿਟੀ ਦਾ ਪੂਰਾ ਸਹਿਯੋਗ ਲਿਆ ਗਿਆ। ਇਸ ਮੌਕੇ ਬੱਬੂ ਮਾਨ ਨੂੰ ਸੁਣਨ ਆਏ ਸਰੋਤਿਆਂ ਦੀ ਫਰਮਾਇਸ਼ੀ ਤੇ 'ਚੰਨ ਚਾਨਣੀ', 'ਹਸ਼ਰ', 'ਉਚੀਆਂ ਇਮਾਰਤਾਂ' ਵਰਗੇ ਕਈ ਗੀਤ ਬੱਬੂ ਮਾਨ ਨੇ ਸਣਾਏ ਤੇ ਮਾਨ ਨੇ ਸਰੋਤਿਆਂ ਨੂੰ ਨਸ਼ਿਆਂ ਤੇ ਹੋਰਨਾਂ ਸਮਾਜਿਕ ਬੁਰਾਈਆ ਤੋਂ ਦੂਰ ਰਹਿਣ ਲਈ ਕਿਹਾ।

ਇਹ ਖ਼ਬਰ ਵੀ ਪੜ੍ਹੋ - 'ਕੌਣ ਬਣੇਗਾ ਕਰੋੜਪਤੀ' 'ਚ ਹੋਣ ਜਾ ਰਿਹਾ ਹੈ ਵੱਡਾ ਬਦਲਾਅ, ਜਾਣੋ

ਇਸ ਮੌਕੇ ਬ੍ਰਿਸਬੇਨ ਦੀਆਂ ਕਈ ਨਾਮਵਰ ਹਸਤੀਆਂ ਮੌਜ਼ੂਦ ਸਨ ਤੇ ਸ਼ੋਅ ਦੋਰਾਨ ਮੰਚ ਦਾ ਸੰਚਾਲਨ ਜਯੋਤੀ-ਅਮਰਜੋਤ ਗੋਰਾਇਆ ਵੱਲੋਂ ਕੀਤਾ ਗਿਆ ਅਤੇ ਪ੍ਰਬੰਧਕ ਰਿਕੀ ਰੰਧਾਵਾ, ਰਵੀ ਧਾਲੀਵਾਲ, ਰਿੰਕੂ ਮਾਡੀ, ਸਨੀ ਸਿੰਘ ਵੱਲੋਂ ਪੰਜਾਬੀ ਭਾਈਚਾਰੇ ਦਾ ਸ਼ੋਅ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News