ਗਾਇਕਾ ਆਸ਼ਾ ਭੋਸਲੇ ਦੇ ਪੁੱਤਰ ਦੀ ਵਿਗੜੀ ਤਬੀਅਤ, ਦੁਬਈ ਦੇ ਹਸਪਤਾਲ ''ਚ ਦਾਖ਼ਲ
Friday, Apr 15, 2022 - 12:25 PM (IST)
ਮੁੰਬਈ- ਮਸ਼ਹੂਰ ਗਾਇਕਾ ਆਸ਼ਾ ਭੋਸਲੇ ਇਸ ਸਮੇਂ ਕਾਫੀ ਬੁਰੇ ਦੌਰ 'ਚੋਂ ਲੰਘ ਰਹੀ ਹੈ। ਗਾਇਕ ਦੇ ਪੁੱਤਰ ਆਨੰਦ ਦੀ ਦੁਬਈ 'ਚ ਹਾਲਤ ਖਰਾਬ ਹੋ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁੱਤਰ ਦੀ ਖਰਾਬ ਹਾਲਤ ਦੇ ਚੱਲਦੇ ਮਾਂ ਆਸ਼ਾ ਭੋਸਲੇ ਕਾਫੀ ਚਿੰਤਿਤ ਹੈ ਅਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।
ਰਿਪੋਰਟ ਮੁਤਾਬਕ ਆਸ਼ਾ ਦਾ ਪੁੱਤਰ ਆਨੰਦ ਅਚਾਨਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ, ਜਿਸ ਨਾਲ ਉਨ੍ਹਾਂ ਨੂੰ ਹਲਕੀ ਜਿਹੀ ਸੱਟ ਵੀ ਲੱਗੀ। ਇਸ ਘਟਨਾ ਤੋਂ ਬਾਅਦ ਆਨੰਦ ਨੂੰ ਆਈ.ਸੀ.ਯੂ 'ਚ ਦਾਖ਼ਲ ਕਰਵਾਇਆ ਗਿਆ। ਉਹ ਫਿਲਹਾਲ ਖਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਨੂੰ ਜਨਰਲ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਮਾਂ ਆਸ਼ਾ ਭੋਸਲੇ ਇਸ ਸਮੇਂ ਆਪਣੇ ਪੁੱਤਰ ਆਨੰਦ ਦੇ ਕੋਲ ਹੈ।
ਦੱਸ ਦੇਈਏ ਕਿ ਇਹ ਘਟਨਾ ਕੁਝ ਦਿਨ ਪਹਿਲੇ ਹੋਈ। ਇਕ ਸੂਤਰ ਨੇ ਦੱਸਿਆ ਕਿ ਅਚਾਨਕ ਹੀ ਆਨੰਦ ਬੇਹੋਸ਼ ਹੋ ਕੇ ਡਿੱਗ ਪਏ। ਕਿਸੇ ਨੂੰ ਕੁਝ ਸਮਝ ਨਹੀਂ ਆਇਆ ਅਤੇ ਘਰਵਾਲੇ ਬੁਰੀ ਤਰ੍ਹਾਂ ਡਰ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਆਸ਼ਾ ਭੋਸਲੇ ਦੁਬਈ 'ਚ ਸੀ। ਇਸ ਸਮੇਂ ਉਹ ਆਪਣੇ ਪੁੱਤਰ ਦੇ ਕੋਲ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।
ਵੱਡੇ ਪੁੱਤਰ ਅਤੇ ਧੀ ਦੀ ਚੁੱਕੀ ਹੈ ਮੌਤ
ਦੱਸ ਦੇਈਏ ਕਿ ਆਸ਼ਾ ਦੇ ਤਿੰਨ ਬੱਚੇ ਸਨ। ਸਭ ਤੋਂ ਵੱਡੇ ਪੁੱਤਰ ਹੇਮੰਤ ਭੋਸਲੇ, ਜੋ ਕਿ ਇਕ ਮਿਊਜਿਕ ਡਾਇਰੈਕਟਰ ਸਨ, ਉਨ੍ਹਾਂ ਦੀ ਕੁਝ ਸਾਲ ਪਹਿਲੇ ਮੌਤ ਹੋ ਗਈ ਸੀ। ਉਧਰ ਸਾਲ 2012 'ਚ ਧੀ ਵਰਸ਼ਾ ਨੇ ਖੁਦਕੁਸ਼ੀ ਕਰ ਲਈ ਸੀ।