ਦੂਜੀ ਵਾਰ ਲਾੜਾ ਬਣੇ ਗਾਇਕ ਅਰਮਾਨ ਮਲਿਕ, ਦੇਖੋ ਪਤਨੀ ਨਾਲ ਖੂਬਸੂਰਤ ਤਸਵੀਰਾਂ

Wednesday, Apr 23, 2025 - 11:38 AM (IST)

ਦੂਜੀ ਵਾਰ ਲਾੜਾ ਬਣੇ ਗਾਇਕ ਅਰਮਾਨ ਮਲਿਕ, ਦੇਖੋ ਪਤਨੀ ਨਾਲ ਖੂਬਸੂਰਤ ਤਸਵੀਰਾਂ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੇ ਮਸ਼ਹੂਰ ਪਲੇਬੈਕ ਸਿੰਗਰ ਅਰਮਾਨ ਮਲਿਕ ਆਪਣੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੇ ਹਨ। ਗਾਇਕ ਨੇ ਇਸ ਸਾਲ ਦੇ ਸ਼ੁਰੂ ਵਿੱਚ 2 ਜਨਵਰੀ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਆਸ਼ਨਾ ਸ਼ਰਾਫ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

ਹੁਣ ਹਾਲ ਹੀ ਵਿੱਚ ਅਰਮਾਨ ਨੇ ਆਪਣੀ ਪਤਨੀ ਆਸ਼ਨਾ ਨਾਲ ਦੁਬਾਰਾ ਵਿਆਹ ਕਰਵਾ ਲਿਆ ਹੈ, ਜਿਸ ਦੀਆਂ ਤਸਵੀਰਾਂ ਇੱਕ ਵਾਰ ਫਿਰ ਇੰਟਰਨੈੱਟ 'ਤੇ ਸੁਰਖੀਆਂ ਬਟੋਰ ਰਹੀਆਂ ਹਨ।

PunjabKesari
ਨਵੀਆਂ ਤਸਵੀਰਾਂ ਵਿੱਚ ਅਰਮਾਨ ਅਤੇ ਆਸ਼ਨਾ ਨੂੰ ਇੱਕ ਰਸਮੀ ਸਮਾਰੋਹ ਵਿੱਚ ਦੇਖਿਆ ਜਾ ਸਕਦਾ ਹੈ ਜਿੱਥੇ ਉਹ ਦੁਬਾਰਾ ਹਾਰਾਂ ਦਾ ਆਦਾਨ-ਪ੍ਰਦਾਨ ਕਰ ਰਹੇ ਹਨ। ਤਸਵੀਰਾਂ ਵਿੱਚ ਆਸ਼ਨਾ ਪੀਚ ਰੰਗ ਦੀ ਸਾੜੀ ਪਹਿਨੀ ਹੋਈ ਦਿਖਾਈ ਦੇ ਰਹੀ ਹੈ, ਉਸਦੇ ਹੱਥਾਂ ਵਿੱਚ ਹਰੇ ਰੰਗ ਦੀਆਂ ਚੂੜੀਆਂ ਅਤੇ ਉਸਦੇ ਗਲੇ ਵਿੱਚ ਗੋਲਡਨ ਨੈਕਲੈੱਕ ਹੈ। ਅਰਮਾਨ ਮਲਿਕ ਨੇ ਵੀ ਆਪਣੇ ਰੰਗ ਨਾਲ ਮੇਲ ਖਾਂਦਾ ਕੁੜਤਾ ਪਾਇਆ ਹੋਇਆ ਹੈ। ਦੋਵਾਂ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ਼ ਦਿਖਾਈ ਦੇ ਰਹੀ ਹੈ।

PunjabKesari
ਅਰਮਾਨ ਮਲਿਕ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰ ਕੈਪਸ਼ਨ ਵਿੱਚ ਲਿਖਿਆ- "ਇਕ ਸਾਲ ਹੋ ਗਿਆ ਜਦੋਂ ਅਸੀਂ ਇਹ ਡੀਲ ਕੀਤੀ ਸੀ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਸ਼ਾਇਦ ਉਸ ਸਮੇਂ ਦੀਆਂ ਹਨ ਜਦੋਂ ਇਸ ਜੋੜੇ ਨੇ ਆਪਣਾ ਵਿਆਹ ਰਜਿਸਟਰ ਕਰਵਾਇਆ ਸੀ ਪਰ ਉਨ੍ਹਾਂ ਨੇ ਉਦੋਂ ਇਨ੍ਹਾਂ ਨੂੰ ਜਨਤਕ ਨਹੀਂ ਕੀਤਾ ਸੀ। ਹੁਣ ਇੱਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਉਸਨੇ ਇਨ੍ਹਾਂ ਪਲਾਂ ਨੂੰ ਦੁਨੀਆ ਨਾਲ ਸਾਂਝਾ ਕੀਤਾ ਹੈ।

PunjabKesari
ਫੋਟੋਆਂ ਵਿੱਚ ਜੋੜੇ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਵੀ ਨਜ਼ਰ ਆ ਰਹੇ ਹਨ, ਜੋ ਇਸ ਖਾਸ ਮੌਕੇ 'ਤੇ ਮੌਜੂਦ ਸਨ। ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਤਸ਼ਾਹ ਸਾਫ਼ ਦੇਖਿਆ ਜਾ ਸਕਦਾ ਹੈ।

PunjabKesari


author

Aarti dhillon

Content Editor

Related News