ਲਗਜ਼ਰੀ ਕਾਰ ਲੈਣ ਤੋਂ ਬਾਅਦ ਦੇਖੋ ਕਿਸ ਕਦਰ ਬਦਲੀ ਅਫਸਾਨਾ ਖ਼ਾਨ, ਤਸਵੀਰਾਂ ਦੇਖ ਲੱਗੇਗਾ ਝਟਕਾ

Monday, Sep 07, 2020 - 05:07 PM (IST)

ਲਗਜ਼ਰੀ ਕਾਰ ਲੈਣ ਤੋਂ ਬਾਅਦ ਦੇਖੋ ਕਿਸ ਕਦਰ ਬਦਲੀ ਅਫਸਾਨਾ ਖ਼ਾਨ, ਤਸਵੀਰਾਂ ਦੇਖ ਲੱਗੇਗਾ ਝਟਕਾ

ਜਲੰਧਰ (ਬਿਊਰੋ) - ਸੰਗੀਤ ਜਗਤ ਦੀ ਪ੍ਰਸਿੱਧ ਗਾਇਕਾ ਅਫਸਾਨਾ ਖ਼ਾਨ ਦੇ ਸਿਤਾਰੇ ਚਮਕ ਰਹੇ ਹਨ ਕਿਉਂਕਿ ਉਨ੍ਹਾਂ ਦਾ ਹਰ ਗੀਤ ਸੁਪਰ ਡੁਪਰ ਹਿੱਟ ਹੋ ਰਿਹਾ ਹੈ।ਅਫਸਾਨਾ ਦੇ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਹੋ ਰਹੇ ਹਨ। ਕੁਝ ਦਿਨ ਪਹਿਲਾਂ ਹੀ ਅਫਸਾਨਾ ਖ਼ਾਨ ਨੇ ਨਵੀਂ ਕਾਰ ਖਰੀਦੀ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਸੋਸ਼ਲ ਮੀਡੀਆ 'ਕੇ ਪ੍ਰਸ਼ੰਸਕਾਂ ਨਾਲ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕਰ ਰਹੀ ਹੈ।

 
 
 
 
 
 
 
 
 
 
 
 
 
 

Absolutely right log eida kehnde c but sade kol cycle naii c sukh naal ajj wmk di mehar hoi aa❤️🙏 Best ride with my bro @khudaabaksh ❤️😘🔥

A post shared by Afsana Khan 🌟🎤 (@itsafsanakhan) on Sep 7, 2020 at 12:14am PDT

ਅਫਸਾਨਾ ਆਪਣੀ ਕਾਰ ਨੂੰ ਲੈ ਕੇ ਬਹੁਤ ਕ੍ਰੇਜ਼ੀ ਹੋਈ ਹੈ, ਜਿਸ ਦੀ ਗਵਾਹੀ ਉਸ ਦੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼ ਹਨ। ਹਾਲ ਹੀ 'ਚ ਅਫਸਾਨਾ ਖ਼ਾਨ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਖ਼ਾਨ ਦਾ ਲੁੱਕ ਕਾਫ਼ੀ ਬਦਲਿਆ ਹੋਇਆ ਹੈ। ਇਨ੍ਹਾਂ ਤਸਵੀਰਾਂ 'ਚ ਅਫਸਾਨਾ ਨੇ ਬਲੈਕ ਤੇ ਯੈਲੋ ਕਲਰ ਦੀ ਡਰੈੱਸ ਪਹਿਨੀ ਹੈ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ।

 
 
 
 
 
 
 
 
 
 
 
 
 
 

855 @official_rnait @itsafsanakhan @speedrecords @kiddworldwide

A post shared by Afsana Khan 🌟🎤 (@itsafsanakhan) on Sep 5, 2020 at 8:54am PDT

ਇਸ ਤੋਂ ਇਲਾਵਾ ਅਫਸਾਨਾ ਖ਼ਾਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ ਵੀਡੀਓ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਹ ਆਪਣੀ ਨਵੀਂ ਕਾਰ ਡਰਾਈਵ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਆਖ ਰਹੇ ਹਨ ਕਿ ਉਸ ਨੇ ਪਹਿਲੀ ਵਾਰ ਕੋਈ ਕਾਰ ਚਲਾ ਕੇ ਦੇਖੀ ਹੈ।
PunjabKesari
ਉਹ ਕਾਰ ਚਲਾਉਣਾ ਸਿੱਖ ਰਹੀ ਹੈ ਅਤੇ ਛੇਤੀ ਹੀ ਉਹ ਇਸ 'ਚ ਮਾਹਿਰ ਹੋ ਜਾਣਗੇ। ਅਫਸਾਨਾ ਖ਼ਾਨ ਦੇ ਕਿਹਾ ਕਿ ਮੇਰੀ ਕਾਰ ਆਟੋਮੈਟਿਕ ਹੈ, ਜਿਸ ਕਰਕੇ ਉਨ੍ਹਾਂ ਨੂੰ ਡਰਾਈਵਿੰਗ ਸਿੱਖਣਾ ਹੋਰ ਵੀ ਸੌਖਾ ਹੋ ਗਿਆ ਹੈ। ਅਫ਼ਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫ਼ੀ ਪਸੰਦ ਆ ਰਹੀਆਂ ਹਨ।
PunjabKesari
ਦੱਸ ਦਿੰਦੇ ਹਾਂ ਕਿ ਅਫ਼ਸਾਨਾ ਖ਼ਾਨ ਨੇ ਹਾਲ ਹੀ 'ਚ Kia carnival Limousines ਖਰੀਦੀ ਹੈ, ਇਸ ਤੋਂ ਪਹਿਲਾਂ ਉਹਨਾਂ ਕੋਲ ਸਕੋਰਪੀਓ ਗੱਡੀ ਸੀ, ਜਿਹੜੀ ਕਿ ਉਨ੍ਹਾਂ ਨੇ ਸੇਲ ਕਰ ਦਿੱਤੀ ਹੈ। ਹੁਣ ਅਫ਼ਸਾਨਾ ਖ਼ਾਨ ਨਵੀਂ Kia carnival Limousines ਦੀ ਮਾਲਕਨ ਬਣ ਗਈ ਹੈ।
PunjabKesari
ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉੇਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ। ਉਨ੍ਹਾਂ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ।
PunjabKesari

PunjabKesari

PunjabKesari

PunjabKesari


author

sunita

Content Editor

Related News