ਇਸ ਭਾਰਤੀ ਗਾਇਕਾ ਨੇ ਬਚਾਈ 3,800 ਬੱਚਿਆਂ ਦੀ ਜਾਨ, ਗਿਨੀਜ਼ ਬੁੱਕ ਆਫ਼ ਰਿਕਾਰਡਜ਼ ''ਚ ਨਾਂ ਹੋਇਆ ਦਰਜ
Tuesday, Nov 11, 2025 - 02:26 PM (IST)
ਐਂਟਰਟੇਨਮੈਂਟ ਡੈਸਕ- ਇੰਦੌਰ ਦੀ ਮੂਲ ਗਾਇਕਾ ਪਲਕ ਮੁੱਛਲ, ਜੋ ਆਪਣੀ ਸੁਰੀਲੀ ਆਵਾਜ਼ ਤੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਹੈ, ਨੇ ਹੁਣ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਅਤੇ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਆਪਣੀ ਮਨੁੱਖਤਾ ਭਰੀ ਸੇਵਾ ਲਈ ਜਗ੍ਹਾ ਬਣਾ ਲਈ ਹੈ। ਆਪਣੇ “ਪਲਕ ਪਲਾਸ਼ ਚੈਰੀਟੇਬਲ ਫਾਊਂਡੇਸ਼ਨ” ਰਾਹੀਂ ਉਸਨੇ ਭਾਰਤ ਤੇ ਵਿਦੇਸ਼ਾਂ ਵਿੱਚ 3,800 ਤੋਂ ਵੱਧ ਗਰੀਬ ਬੱਚਿਆਂ ਦੀਆਂ ਦਿਲ ਦੀਆਂ ਸਰਜਰੀਆਂ ਲਈ ਆਰਥਿਕ ਮਦਦ ਕੀਤੀ ਹੈ।ਪਲਕ ਦੀ ਇਹ ਸੇਵਾ ਯਾਤਰਾ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ, ਜਦੋਂ ਉਸਨੇ ਇੱਕ ਰੇਲ ਯਾਤਰਾ ਦੌਰਾਨ ਗਰੀਬ ਬੱਚਿਆਂ ਨੂੰ ਦੇਖਿਆ ਤੇ ਮਨ ਹੀ ਮਨ ਵਾਅਦਾ ਕੀਤਾ ਕਿ ਕਦੇ ਨਾ ਕਦੇ ਉਹ ਉਨ੍ਹਾਂ ਦੀ ਮਦਦ ਕਰੇਗੀ। ਇਸ ਵਾਅਦੇ ਨੂੰ ਉਸਨੇ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ, ਤੇ ਆਪਣੇ ਹਰ ਕੰਸਰਟ ਦੀ ਕਮਾਈ ਤੇ ਨਿੱਜੀ ਬਚਤਾਂ ਨੂੰ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਸਮਰਪਿਤ ਕੀਤਾ।
ਇਹ ਵੀ ਪੜ੍ਹੋ: 'ਅਰਦਾਸ ਕਰੋ', ਸਨੀ ਦਿਓਲ ਦੀ ਟੀਮ ਨੇ ਧਰਮਿੰਦਰ ਦੀ ਸਿਹਤ ਸਬੰਧੀ ਦਿੱਤੀ ਤਾਜ਼ਾ ਅਪਡੇਟ

ਪਲਕ ਦੀ ਦਰਿਆਦਿਲੀ ਸਿਰਫ਼ ਬੱਚਿਆਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਵੀ ਕੀਤੀ ਹੈ ਅਤੇ ਗੁਜਰਾਤ ਭੂਚਾਲ ਪੀੜਤਾਂ ਲਈ ਰਾਹਤ ਵਜੋਂ 10 ਲੱਖ ਰੁਪਏ ਦਾ ਯੋਗਦਾਨ ਵੀ ਪਾਇਆ ਸੀ। ਸਮਾਜ ਸੇਵਾ ਲਈ ਉਸਦੀ ਲਗਨ ਤੇ ਹਮਦਰਦੀ ਉਸਦੇ ਹਰ ਕਦਮ ਵਿੱਚ ਸਪਸ਼ਟ ਦਿਖਦੀ ਹੈ।

ਉਨ੍ਹਾਂ ਦੇ ਪਤੀ ਅਤੇ ਸੰਗੀਤਕਾਰ ਮਿਥੂਨ ਵੀ ਇਸ ਮਿਸ਼ਨ ਵਿੱਚ ਉਨ੍ਹਾਂ ਦੇ ਮਜ਼ਬੂਤ ਸਾਥੀ ਹਨ। ਮਿਥੂਨ ਨੇ ਇਕ ਵਾਰ ਕਿਹਾ ਸੀ, “ਭਾਵੇਂ ਸ਼ੋਅ ਹੋਵੇ ਜਾਂ ਨਾ ਹੋਵੇ – ਕਿਸੇ ਬੱਚੇ ਦੀ ਸਰਜਰੀ ਕਦੇ ਨਹੀਂ ਰੁਕੇਗੀ।” ਇਹ ਸ਼ਬਦ ਉਨ੍ਹਾਂ ਦੋਹਾਂ ਦੀ ਮਨੁੱਖਤਾ ਪ੍ਰਤੀ ਅਟੱਲ ਨਿਸ਼ਠਾ ਨੂੰ ਦਰਸਾਉਂਦੇ ਹਨ।
ਇਹ ਵੀ ਪੜ੍ਹੋ: ਧਰਮਿੰਦਰ ਮਗਰੋਂ ਉੱਡੀ ਜੈਕੀ ਚੈਨ ਦੇ ਦਿਹਾਂਤ ਦੀ ਖ਼ਬਰ ! ਸਾਹਮਣੇ ਆਇਆ ਸੱਚ

ਦੱਸ ਦੇਈਏ ਕਿ ਗਾਇਕਾ ਪਲਕ ਮੁੱਛਲ ਨੇ ਬਾਲੀਵੁਡ ਦੀਆਂ ਕਈ ਮਸ਼ਹੂਰ ਫ਼ਿਲਮਾਂ ਲਈ ਸੁਰੀਲੇ ਤੇ ਦਿਲ ਛੂਹਣ ਵਾਲੇ ਗੀਤ ਗਾਏ ਹਨ। ਜਿਨ੍ਹਾਂ ਵਿਚ "Kaun Tujhe" – M.S. Dhoni: The Untold Story (2016), "Meri Aashiqui" – Aashiqui 2 (2013), "Prem Ratan Dhan Payo" – Prem Ratan Dhan Payo (2015), "Chahun Main Ya Naa" – Aashiqui 2 (2013), "Teri Meri Kahani" – Gabbar is Back (2015) ਤੋਂ ਇਲਾਵਾ ਹੋਰ ਕਈ ਗੀਤ ਸ਼ਾਮਲ ਹਨ।
ਇਹ ਵੀ ਪੜ੍ਹੋ: ਵੱਡੀ ਖਬਰ ; ਅਦਾਕਾਰ ਪ੍ਰੇਮ ਚੋਪੜਾ ਦੀ ਵਿਗੜੀ ਸਿਹਤ ! ਹਸਪਤਾਲ ਕਰਾਇਆ ਗਿਆ ਦਾਖ਼ਲ

