ਕਿਊਟ ਬੇਬੀ ਨਾਲ ਸਿੰਮੀ ਚਾਹਲ ਦੀਆਂ ਤਸਵੀਰਾਂ ਤੇ ਵੀਡੀਓ ਹੋਈ ਵਾਇਰਲ

Sunday, Nov 29, 2020 - 07:11 PM (IST)

ਕਿਊਟ ਬੇਬੀ ਨਾਲ ਸਿੰਮੀ ਚਾਹਲ ਦੀਆਂ ਤਸਵੀਰਾਂ ਤੇ ਵੀਡੀਓ ਹੋਈ ਵਾਇਰਲ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ਜਗਤ ਦੀ ਚੁਲਬੁਲੇ ਸੁਭਾਅ ਵਾਲੀ ਅਦਾਕਾਰਾ ਸਿੰਮੀ ਚਾਹਲ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਸ ਨੇ ਆਪਣੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਉਹ ਇਕ ਕਿਊਟ ਜਿਹੀ ਬੇਬੀ ਨਾਲ ਦਿਖਾਈ ਦੇ ਰਹੀ ਹੈ। ਸਿੰਮੀ ਚਾਹਲ ਇਸ ਪਿਆਰੀ ਬੱਚੀ ਨਾਲ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਇਸ ਪੋਸਟ ’ਤੇ ਵੱਡੀ ਗਿਣਤੀ ’ਚ ਲਾਈਕਸ ਆ ਚੁੱਕੇ ਹਨ।

ਤਸਵੀਰਾਂ ਸਾਂਝੀਆਂ ਕਰਦਿਆਂ ਸਿੰਮੀ ਚਾਹਲ ਲਿਖਦੀ ਹੈ, ‘can’t wait to make these lil munchkins someday😬🥺❤️ #iLoveBabies🙈 #Pria💘.’

 
 
 
 
 
 
 
 
 
 
 
 
 
 
 
 

A post shared by ਸਿੰਮੀ ਚਾਹਲ (Simi Chahal) (@simichahal9)

ਇਸ ਤੋਂ ਇਲਾਵਾ ਸਿੰਮੀ ਚਾਹਲ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਕਿਊਟ ਬੱਚੀ ਨੂੰ ਚੁੱਕੀ ਨਜ਼ਰ ਆ ਰਹੀ ਹੈ। ਵੀਡੀਓ ਨਾਲ ਸਿੰਮੀ ਨੇ ਲਿਖਿਆ, ‘she just makes me wanna have a baby🥺😭 this adorable adorable cupcake😘❤️ Pira💘 #SuchAHappyKid🧿🤍.’

 
 
 
 
 
 
 
 
 
 
 
 
 
 
 
 

A post shared by ਸਿੰਮੀ ਚਾਹਲ (Simi Chahal) (@simichahal9)

ਦੱਸਣਯੋਗ ਹੈ ਕਿ ਸਿੰਮੀ ਚਾਹਲ ਇਨ੍ਹੀਂ ਦਿਨੀਂ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਗੋਲਕ ਬੁਗਨੀ, ਬੈਂਕ ਤੇ ਬਟੂਆ 2’ ’ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੀਆਂ ਕਈ ਸੁਪਰਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ।


author

Rahul Singh

Content Editor

Related News