ਸ਼ਹਿਨਾਜ਼-ਸਿਧਾਰਥ ਦੀਆਂ ਬਲੈਕ ਡਰੈੱਸ ’ਚ ਤਸਵੀਰਾਂ ਫੈਨਜ਼ ਨੂੰ ਆ ਰਹੀਆਂ ਨੇ ਖੂਬ ਪਸੰਦ

Monday, Nov 16, 2020 - 06:32 PM (IST)

ਸ਼ਹਿਨਾਜ਼-ਸਿਧਾਰਥ ਦੀਆਂ ਬਲੈਕ ਡਰੈੱਸ ’ਚ ਤਸਵੀਰਾਂ ਫੈਨਜ਼ ਨੂੰ ਆ ਰਹੀਆਂ ਨੇ ਖੂਬ ਪਸੰਦ

ਜਲੰਧਰ (ਬਿਊਰੋ)– ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ‘ਬਿੱਗ ਬੌਸ 13’ ’ਚ ਇਕੱਠੇ ਦਿਸੇ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਉਨ੍ਹਾਂ ਦੇ ਫੈਨਜ਼ ਬੇਹੱਦ ਪਸੰਦ ਕਰਦੇ ਹਨ। ਜਦੋਂ ਦੋਵੇਂ ਇਕੱਠੇ ਕੋਈ ਤਸਵੀਰ ਜਾਂ ਵੀਡੀਓ ਸਾਂਝੀ ਕਰ ਦੇਣ ਤਾਂ ਉਸ ’ਤੇ ਕੁਮੈਂਟਸ ਤੇ ਲਾਈਕਸ ਲੱਖਾਂ ’ਚ ਹੋ ਜਾਂਦੇ ਹਨ।

ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਉਨ੍ਹਾਂ ਦੇ ਫੈਨਜ਼ ਪਿਆਰ ਨਾਲ ‘ਸਿਡਨਾਜ਼’ ਕਹਿੰਦੇ ਹਨ। ਹਾਲ ਹੀ ’ਚ ਦੀਵਾਲੀ ਸੈਲੀਬ੍ਰੇਸ਼ਨ ’ਤੇ ਪੋਸਟ ਕੀਤੀਆਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ ਦੀਵਾਲੀ ਮੌਕੇ ਦੋਵੇਂ ਹੀ ਬਲੈਕ ਡਰੈੱਸ ’ਚ ਨਜ਼ਰ ਆਏ।

ਜਿਥੇ ਸ਼ਹਿਨਾਜ਼ ਗਿੱਲ ਨੇ ਬਲੈਕ ਰੰਗ ਦਾ ਸੂਟ ਪਹਿਨਿਆ, ਉਥੇ ਸਿਧਾਰਥ ਸ਼ੁਕਲਾ ਬਲੈਕ ਕੁੜਤੇ-ਪਜਾਮੇ ’ਚ ਨਜ਼ਰ ਆਏ।

 
 
 
 
 
 
 
 
 
 
 
 
 
 
 
 

A post shared by Shehnaaz Gill (@shehnaazgill)

ਸ਼ਹਿਨਾਜ਼ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇੰਸਟਾਗ੍ਰਾਮ ’ਤੇ ਲਿਖਿਆ ਸੀ, ‘Wishing you and your family a very happy diwali and may all your days be filled with love and joy And a heartfelt thank you to my fans for always making sure i look good.....ps. thanks for this suit and jhumkas...i will always love you all. #fangifted 🪔🪔.’

 
 
 
 
 
 
 
 
 
 
 
 
 
 
 
 

A post shared by Sidharth Shukla (@realsidharthshukla)

ਸਿਧਾਰਥ ਸ਼ੁਕਲਾ ਨੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘We’ve all fantasised wearing a Manish Malhotra creation... sadly I couldn’t afford it... but this Diwali I have my customised Manish Malhotra creation... a very big Thank you to the one n only @manishmalhotra05 @manishmalhotraworld Happy Diwali to all 😘❤️.’


author

Rahul Singh

Content Editor

Related News