ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੀ ਬਲੈਰੋ ਗੱਡੀ ਬਰਾਮਦ, ਵਿਚੋਂ ਮਿਲੀ ਫਿਰੋਜ਼ਪੁਰ ਦੀ ਨੰਬਰ ਪਲੇਟ

Monday, May 30, 2022 - 10:00 AM (IST)

ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੀ ਬਲੈਰੋ ਗੱਡੀ ਬਰਾਮਦ, ਵਿਚੋਂ ਮਿਲੀ ਫਿਰੋਜ਼ਪੁਰ ਦੀ ਨੰਬਰ ਪਲੇਟ

ਫਿਰੋਜ਼ਪੁਰ (ਕੁਮਾਰ)– ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ’ਚ ਇਸਤੇਮਾਲ ਕੀਤੀ ਗਈ ਬਲੈਰੋ ਗੱਡੀ ਪੁਲਸ ਵਲੋਂ ਬਰਾਮਦ ਕਰ ਲਈ ਗਈ ਹੈ ਤੇ ਗੱਡੀ ਅੰਦਰ ਪਈਆਂ ਹੋਰ ਵੱਖ-ਵੱਖ ਨੰਬਰ ਪਲੇਟਾਂ ਮਿਲੀਆਂ ਹਨ, ਜਿਨ੍ਹਾਂ ’ਚੋਂ ਇਕ ਰਜਿਸਟ੍ਰੇਸ਼ਨ ਨੰਬਰ ਫਿਰੋਜ਼ਪੁਰ ਦਾ ਵੀ ਹੈ।

ਪੁਲਸ ਵਲੋਂ ਵੱਡੇ ਪੱਧਰ ’ਤੇ ਇਨ੍ਹਾਂ ਨੰਬਰ ਪਲੇਟਾਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਇਸ ਗੱਡੀ ’ਚੋਂ ਇਕ ਫਿਰੋਜ਼ਪੁਰ ਦੀ ਨੰਬਰ ਪਲੇਟ ਨੰਬਰ ਪੀ. ਬੀ. 05 ਏ. ਪੀ. 6114 ਬਰਾਮਦ ਹੋਈ ਹੈ, ਜਦਕਿ ਕਤਲ ਕਾਂਡ ਸਮੇਂ ਇਸ ਗੱਡੀ ’ਤੇ ਦਿੱਲੀ ਦਾ ਰਜਿਸਟ੍ਰੇਸ਼ਨ ਨੰਬਰ ਡੀ. ਐੱਲ. 10 ਸੀ. ਟੀ. 0196 ਲੱਗਾ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਵਲੋਂ ਨਵਾਂ ਖ਼ੁਲਾਸਾ, ਮਨਕੀਰਤ ਔਲਖ ਨੂੰ ਦਿੱਤੀ ਧਮਕੀ

ਜਿਸ ਵਿਅਕਤੀ ਦੇ ਨਾਂ ’ਤੇ ਇਹ ਗੱਡੀ ਹੈ, ਉਸ ਨੂੰ ਲੈ ਕੇ ਫਿਰੋਜ਼ਪੁਰ ਆਰ. ਟੀ. ਓ. ਦਫ਼ਤਰ ’ਚ ਰਜਿਸਟ੍ਰੇਸ਼ਨ ਦਾ ਪਤਾ ਲਗਾਇਆ ਜਾ ਰਿਹਾ ਹੈ ਕਿਉਂਕਿ ਅਜਿਹੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਅਜਿਹੇ ਗੈਂਗਸਟਰ ਜਾਂ ਸਮਾਜ ਵਿਰੋਧੀ ਅਨਸਰ ਘਟਨਾ ਨੂੰ ਅੰਜਾਮ ਦੇਣ ਸਮੇਂ ਕਿਸੇ ਦੂਜੀ ਗੱਡੀ ਦੇ ਨੰਬਰ ਲਗਾ ਕੇ ਪੁਲਸ ਨੂੰ ਉਲਝਾਉਣ ਦੀ ਕੋਸ਼ਿਸ਼ ਕਰਦੇ ਹਨ।

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਬੀਤੇ ਦਿਨੀਂ ਜਵਾਹਰ ਕੇ ਪਿੰਡ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇ ਵਾਲਾ ਆਪਣੇ ਸਾਥੀਆਂ ਨਾਲ ਮਹਿੰਦਰਾ ਥਾਰ ਗੱਡੀ ’ਚ ਸਵਾਰ ਸੀ। ਉਸ ਦੇ ਇਕ ਹੋਰ ਸਾਥੀ ਦੀ ਵੀ ਹਸਪਤਾਲ ’ਚ ਮੌਤ ਹੋ ਗਈ ਹੈ।

ਨੋਟ– ਸਿੱਧੂ ਮੂਸੇ ਵਾਲਾ ਕਤਲ ਮਾਮਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News