ਸਿੱਧੂ ਮੂਸੇਵਾਲਾ ਦੇ ਗੀਤ ਲੀਕ ਹੋਣ ’ਤੇ ਭੜਕੇ ਪਿਤਾ ਬਲਕੌਰ ਸਿੰਘ, ਲੋਕਾਂ ਨੂੰ ਕੀਤੀ ਭਾਵੁਕ ਅਪੀਲ

Thursday, Oct 06, 2022 - 12:55 PM (IST)

ਸਿੱਧੂ ਮੂਸੇਵਾਲਾ ਦੇ ਗੀਤ ਲੀਕ ਹੋਣ ’ਤੇ ਭੜਕੇ ਪਿਤਾ ਬਲਕੌਰ ਸਿੰਘ, ਲੋਕਾਂ ਨੂੰ ਕੀਤੀ ਭਾਵੁਕ ਅਪੀਲ

ਮਾਨਸਾ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਾਫ਼ੀ ਗੀਤ ਲੀਕ ਹੋ ਰਹੇ ਹਨ। ਜਿਸ ’ਤੇ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪਿਤਾ ਬਲਕੌਰ ਨੇ ਵੀਡੀਓ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਮੈਂ ਬੀਤੇ ਦਿਨਾਂ ਦਾ ਵੇਖ ਰਿਹਾ ਹਾਂ ਕਿ ਸ਼ੁਭਦੀਪ ਦੇ ਰਿਕਾਰਡ ਹੋਏ ਗੀਤ ਲੀਕ ਕੀਤੇ ਜਾ ਰਹੇ ਹਨ। ਮੈਂ ਹਮੇਸ਼ਾ ਹੀ ਇਹ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਅਤੇ ਮੇਰੇ ਪਰਿਵਾਰ ਵਾਲਿਆਂ ਨੂੰ ਹੁਣ ਸਹਾਰਾ ਦਿੱਤਾ, ਇਸ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਤੁਹਾਡਾ ਧੰਨਵਾਦ ਕਰ ਸਕਾਂ।

ਇਹ ਵੀ ਪੜ੍ਹੋ : ਐਮੀ ਵਿਰਕ ਆਪਣੇ ਬਾਡੀਗਾਰਡਾਂ ਤੋਂ ਹੋਏ ਪਰੇਸ਼ਾਨ! ਕਿਹਾ- ‘ਨਾਲਾਇਕ’, ਨਵਿਆਂ ਦੀ ਭਾਲ 'ਚ

ਉਨ੍ਹਾਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸ਼ਕਾਂ ਨੂੰ ਕਿਹਾ ਕਿ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਵੀ ਇਹ ਸਭ ਕਰ ਰਿਹਾ ਹੈ, ਉਸ ਦੀ ਪਹਿਚਾਣ ਤੁਸੀਂ ਕਰਨੀ ਹੈ ਕਿ ਇਹ ਕੌਣ ਹੈ ਅਤੇ ਕਿੱਥੇ ਦਾ ਰਹਿਣ ਵਾਲਾ ਹੈ। ਇਸ ਦਾ ਪਤਾ ਤੁਸੀਂ ਕਰਨਾ ਹੈ ਕਿ ਉਸ ਦਾ ਮਕਸਦ ਕੀ ਹੈ। ਉਨ੍ਹਾਂ ਕਿਹਾ ਸਾਡਾ ਪਰਿਵਾਰ ਅੱਗੇ ਹੀ ਬਹੁਤ ਵੱਡੀ ਪਰੇਸ਼ਾਨੀ ’ਚੋਂ ਗੁਜ਼ਰ ਰਿਹਾ ਹੈ।

ਬਲਕੌਰ ਸਿੰਘ ਨੇ ਭਾਵੁਕ ਹੋ ਕੇ ਅੱਗੇ ਕਿਹਾ ਕਿ ‘ਸਾਡੇ ਬੱਚੇ ਨੂੰ ਜਿਉਂਦਾ ਰੱਖਣ ਲਈ ਸਿਰਫ਼ ਉਸ ਦੇ ਰਿਕਾਰਡ ਗੀਤ ਹੀ ਹਨ। ਸਾਡੇ ਬੱਚੇ ਦੀ ਸਾਲਾਂ ਦੀ ਮਿਹਨਤ ਨੂੰ ਇਸ ਤਰ੍ਹਾਂ ਨਾ ਜਾਣ ਦਿੱਤਾ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਹੋਰ ਕੁਝ ਨਹੀਂ ਚਾਹੁੰਦਾ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਮਾਮਲੇ ’ਚ ਸਾਡੀ ਮਦਦ ਕਰੋ। ਕੁਝ ਫ਼ਿਲਮ ਮੇਕਰ ਨੇ ਜਿਨ੍ਹਾਂ ਨੇ ਮੂਸੇਵਾਲਾ ਦੇ ਗੀਤ ਸਾਡੀ ਇਜਾਜ਼ਤ ਬਿਨਾਂ ਰੱਖ ਲਏ ਹਨ। ਜੇਕਰ ਉਹ ਗੀਤ ਨੂੰ ਰਿਲੀਜ਼ ਕਰਨਾ ਚਾਹੁੰਦੇ ਹਨ ਤਾਂ ਕਿਰਪਾ ਕਰਕੇ ਸਾਡੀ ਪਰਵਾਨਗੀ ਜ਼ਰੂਰ ਲੈਣ।

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਹੀ ਰੱਬ ਦੇ ਮਾਰੇ ਹਾਂ ਅਤੇ ਸਾਡੇ ’ਤੇ ਇੰਨਾ ਰਹਿਮ ਜ਼ਰੂਰ ਕਰੋ ਕਿ ਸਾਡੇ ਬੱਚੇ ਦੀ ਸਾਲਾਂ ਦੀ ਮਿਹਨਤ ਨੂੰ ਇੰਝ ਲੀਕ ਨਾ ਕਰੋ । ਉਸ ਦੇ ਜਾਣ ਤੋਂ ਬਾਅਦ ਉਸ ਦੀ ਆਤਮਾ ਨੂੰ ਠੇਸ ਨਾ ਪਹੁੰਚਾਓ। ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਗੀਤ ਲੀਕ ਕਰਨ ਵਾਲੇ ਬਾਰੇ ਕੁਝ ਪਤਾ ਲਗਦਾ ਹੈ ਕਿ ਤਾਂ ਸਾਡੇ ਨਾਲ ਰਾਬਤਾ ਕਰੋ ਤਾਂ ਜੋ ਅਸੀਂ ਉਸ ਨੂੰ ਅਦਾਲਤ ਤੱਕ ਲੈ ਕੇ ਜਾ ਸਕੀਏ।


author

Shivani Bassan

Content Editor

Related News