ਕੱਲ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲ ਦਾ ਨਵਾਂ ਗੀਤ 'ਡਾਈਲਾਮਾ'
Sunday, Jun 23, 2024 - 10:37 AM (IST)

ਲੰਡਨ (ਸਰਬਜੀਤ ਸਿੰਘ ਬਨੂੜ)- ਪੰਜਾਬੀਆਂ ਅਤੇ ਪਿੰਡ ਮੂਸੇਵਾਲ ਦਾ ਦੁਨੀਆ ਭਰ ਵਿਚ ਨਾਂ ਰੋਸ਼ਨ ਕਰਨ ਵਾਲੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲ ਅਤੇ ਸਟੀਫਲਨ ਡਾਨ ਦੇ ਨਵੇਂ ਗੀਤ ਦੀ ਸ਼ੂਟਿੰਗ ਸਾਊਥਾਲ ਦੇ ਸਾਊਥ ਰੋਡ 'ਤੇ ਹੋਈ | ਸਾਊਥ ਰੋਡ 'ਤੇ ਗੀਤ ਦੀ ਸ਼ੂਟਿੰਗ ਦੌਰਾਨ ਸਿੱਧੂ ਮੂਸੇਵਾਲੇ ਨੂੰ ਪਸੰਦ ਕਰਨ ਵਾਲੇ ਪੰਜਾਬੀ ਅਤੇ ਵਿਦੇਸ਼ੀ ਨੌਜਵਾਨਾਂ ਦਾ 'ਹੜ੍ਹ' ਆ ਗਿਆ। ਇਸ ਮੌਕੇ ਸਟੀਫਲਨ ਡਾਨ ਨੇ ਸਿੱਧੂ ਦੇ ਫੈਨ ਨਾਲ ਗੀਤ ਫਿਲਮਾਇਆ ਅਤੇ ਨੌਜਵਾਨ ਲਗਾਤਾਰ ਗੀਤ ‘ਦਿਲ ਦਾ ਨਈ ਮਾੜਾ, ਤੇਰਾ ਸਿੱਧੂ ਮੂਸੇਵਾਲਾ’ ਦੇ ਬੋਲ ਗਾ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ- ਅਰਮਾਨ ਮਲਿਕ ਦੇ ਬਿਗ ਬੌਸ 'ਚ ਆਉਣ ਨੂੰ ਲੈ ਕੇ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਲਗਾਈ ਫਟਕਾਰ, ਕਿਹਾ ਇਹ
ਇਸ ਗੀਤ ਵਿਚ ਇੰਗਲੈਂਡ 'ਚ ਪੰਜਾਬੀਆਂ ਦੇ ਗੜ੍ਹ ਸਾਊਥਾਲ ਬਾਰੇ ਕੁਝ ਲਾਈਨਾਂ ਹਨ, ਜਿਨ੍ਹਾਂ ਨੂੰ ਬਹੁਤ ਵਧੀਆ ਢੰਗ ਨਾਲ ਫਿਲਮਾਇਆ ਗਿਆ ਹੈ।ਸਿੱਧੂ ਮੂਸੇਵਾਲ ਅਤੇ ਸਟੀਫਲਨ ਡਾਨ ਦਾ ਇਹ ਗੀਤ 24 ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਗੀਤ ਵਿਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਤਿਆਰ ਕੀਤੀ ਜੀਪ ਲਿਆਂਦੀ ਗਈ ਸੀ, ਜਿਸ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਅਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੇ ਆਟੋਗ੍ਰਾਫ ਵੀ ਸਨ।
ਇਹ ਖ਼ਬਰ ਵੀ ਪੜ੍ਹੋ- ਅਰਮਾਨ ਮਲਿਕ ਦੇ ਬਿਗ ਬੌਸ 'ਚ ਆਉਣ ਨੂੰ ਲੈ ਕੇ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਲਗਾਈ ਫਟਕਾਰ, ਕਿਹਾ ਇਹ
ਦੱਸ ਦਈਏ ਕਿ ਇਸ ਐਲਬਮ 'ਚ ਸਿੱਧੂ ਮੂਸੇਵਾਲਾ ਨਾਲ ਵੀ ਸਟੈਫ ਲੰਡਨ ਦਾ ਇਕ ਗੀਤ ‘Dillema’ ਹੈ, ਜਿਸ ਦਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬੀਤੇ ਕੁਝ ਹਫ਼ਤੇ ਪਹਿਲਾਂ ਹੀ ਹਾਲੀਵੁੱਡ ਗਾਇਕਾ Steff london ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕਰਦਿਆਂ ਜਾਣਕਾਰੀ ਦਿੱਤੀ ਸੀ। ਗਾਇਕਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਐਲਬਮ ਦੀ ਤਸਵੀਰ ਸ਼ੇਅਰ ਕਰਦਿਆਂ ਦੱਸਿਆ ਕਿ ISLAND 54 THE ALBUM - XX - JUNE…।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।